ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਵਾਸੀ ਭਾਰਤੀ `ਤੇ ਨਿਊ ਯਾਰਕ `ਚ ਧੋਖਾਧੜੀ ਦੇ ਦੋਸ਼ ਆਇਦ

ਪਰਵਾਸੀ ਭਾਰਤੀ `ਤੇ ਨਿਊ ਯਾਰਕ `ਚ ਧੋਖਾਧੜੀ ਦੇ ਦੋਸ਼ ਆਇਦ

ਖ਼ੂਨ ਟੈਸਟ ਕਰਨ ਵਾਲੀ ਇੱਕ ਕੰਪਨੀ `ਚ ਭਾਰਤੀ ਮੂਲ ਦੇ ਸਾਬਕਾ ਪ੍ਰਧਾਨ ਰਮੇਸ਼ ਸੰਨੀ ਬਲਵਾਨੀ (53) ਖਿ਼ਲਾਫ਼ ਬਹੁ-ਕਰੋੜ ਡਾਲਰ ਘੁਟਾਲ਼ੇ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਘੁਟਾਲੇ ਰਾਹੀਂ ਨਿਵੇਸ਼ਕਾਂ, ਡਾਕਟਰਾਂ ਤੇ ਮਰੀਜ਼ਾਂ ਨਾਲ ਕਥਿਤ ਧੋਖਾਧੜੀ ਕੀਤੀ ਗਈ ਸੀ। ਬਲਵਾਨੀ ਨਾਲ 34 ਸਾਲਾ ਐਲਿਜ਼ਾਬੈਥ  ਹੋਮਜ਼ ਖਿ਼ਲਾਫ਼ ਵੀ ਦੋਸ਼ ਆਇਦ ਹੋਏ ਹਨ। ਉਨ੍ਹਾਂ ਦੋਵਾਂ ਉੱਤੇ ਆਨਲਾਈਨ ਧੋਖਾਧੜੀ ਦੇ ਦੋਸ਼ ਵੀ ਲੱਗੇ ਹਨ। ਉਨ੍ਹਾਂ ਦੋਵਾਂ ਨੂੰ ਸੈਨ ਹੋਜ਼ੇ ਦੇ ਜੱਜ ਸੁਜ਼ੈਨ ਵਾਨ ਕਿਊਲੇਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘੁਟਾਲਾ ਪਾਲੋ ਆਲਟੋ-ਸਥਿਤ ਕੰਪਨੀ ਥੇਰਾਨੌਸ ਨੂੰ ਪ੍ਰਮੋਟ ਕਰਨ ਨਾਲ ਸਬੰਧਤ ਸੀ। ਹੋਮਜ਼ ਨੇ 2003 ਵਿੱਚ ‘ਥੇਰਾਨੌਸ` ਦੀ ਸ਼ੁਰੂਆਤ ਇੱਕ ਪ੍ਰਾਈਵੇਟ ਹੈਲਥ ਕੇਅਰ ਤੇ ਲਾਈਫ਼ ਸਾਇੰਸਜ਼ ਕੰਪਨੀ ਵਜੋਂ ਕੀਤੀ ਸੀ। ਇਸ ਕੰਪਨੀ ਰਾਹੀਂ ਮੈਡੀਕਲ ਲੈਬਾਰੇਟਰੀ ਟੈਸਟਿੰਗ ਦੇ ਖੇਤਰ ਵਿੱਚ ਇਨਕਲਾਬ ਲਿਆਉਣ ਦੇ ਦਾਅਵੇ ਕੀਤੇ ਗਏ ਸਨ। ਇਸ ਮਾਮਲੇ `ਚ ਖ਼ੂਨ ਲੈਣ, ਖ਼ੂਨ ਟੈਸਟ ਕਰਨ ਤੇ ਮਰੀਜ਼ ਦੇ ਅੰਕੜਿਆਂ ਦੀ ਵਿਲੱਖਣ ਵਿਆਖਿਆ ਕਰਨ ਜਿਹੇ ਕਈ ਨਵੀਂਆਂ ਵਿਧੀਆਂ ਵਰਤਣ ਦੇ ਦਾਅਵੇ ਵੀ ਕੀਤੇ ਗਏ ਸਨ।

ਬਲਵਾਨੀ ਪਹਿਲਾਂ ਹੋਮਜ਼ ਦਾ ‘ਬੁਆਏ ਫ਼ਰੈਂਡ` ਰਹਿ ਚੁੱਕਾ ਹੈ ਤੇ ਉਸ ਨੇ ਸਤੰਬਰ 2009 ਤੋਂ ਲੈ ਕੇ 2016 ਤੱਕ ਥੇਰਾਨੌਸ ਕੰਪਨੀ ਵਿੱਚ ਕੰਮ ਵੀ ਕੀਤਾ ਸੀ। ਉਸ ਦੌਰਾਨ ਬਲਵਾਨੀ ਨੇ ਕਈ ਅਹੁਦਿਆਂ `ਤੇ ਕੰਮ ਕੀਤਾ। ਉਹ ਕੰਪਨੀ ਦੇ ਬੋਰਡ ਆੱਫ਼ ਡਾਇਰੈਕਟਰਜ਼ ਦਾ ਮੈਂਬਰ ਵੀ ਰਿਹਾ ਤੇ ਪ੍ਰਧਾਨ ਵੀ ਅਤੇ ਇਸ ਦੇ ਚੀਫ਼ ਆਪਰੇਟਿੰਗ ਆਫ਼ੀਸਰ ਵਜੋਂ ਵੀ ਵਿਚਰਦਾ ਰਿਹਾ।

ਦੋਸ਼-ਪੱਤਰ ਅਨੁਸਾਰ ਹੋਮਜ਼ ਤੇ ਬਲਵਾਨੀ ਨੇ ਇਸ਼ਤਿਹਾਰਬਾਜ਼ੀਆਂ ਰਾਹੀਂ ਡਾਕਟਰਾਂ ਤੇ ਮਰੀਜ਼ਾਂ ਨੂੰ ਥੈਰਾਨੌਸ ਦੀਆਂ ਬਲੱਡ ਟੈਸਟਿੰਗ ਲੈਬਾਰੇਟਰੀ ਸੇਵਾਵਾਂ ਵਰਤਣ ਦਾ ਲਾਲਚ ਦਿੱਤਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਅਸਲ ਵਿੱਚ ਇਸ ਕੰਪਨੀ ਦੇ ਟੈਸਟ-ਨਤੀਜੇ ਭਰੋਸੇਯੋਗ ਨਹੀਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI Indicted New York for Healthcare Fraud