ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉਨਟਾਰੀਓ ਦੇ MLA ਗੁਰਰਤਨ ਸਿੰਘ ਨੇ ਮੁਸਲਿਮ–ਵਿਰੋਧੀ ਗੋਰੇ ਦੀ ਕੀਤੀ ਬੋਲਤੀ ਬੰਦ

ਸ੍ਰੀ ਗੁਰਰਤਨ ਸਿੰਘ (ਸੱਜੇ) ਚੱਲੇ ਆਪਣੇ ਭਰਾ ਜਗਮੀਤ ਸਿੰਘ ਦੀਆਂ ਪੈੜ–ਚਾਲਾਂ 'ਤੇ।

ਸ੍ਰੀ ਗੁਰਰਤਨ ਸਿੰਘ ਨੇ ਵੀ ਆਪਣੇ ਭਰਾ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਆਗੂ ਸ੍ਰੀ ਜਗਮੀਤ ਸਿੰਘ ਦੀਆਂ ਪੈੜ–ਚਾਲਾਂ ਉੱਤੇ ਹੀ ਚੱਲ ਰਹੇ ਹਨ। ਉਨ੍ਹਾਂ ਨੇ ਵੀ ਬੀਤੇ ਦਿਨੀਂ ਇੱਕ ਇਸਲਾਮ–ਵਿਰੋਧੀ ਵਿਅਕਤੀ ਦੀ ਬੋਲਤੀ ਬੰਦ ਕਰ ਦਿੱਤੀ। ਸ੍ਰੀ ਜਗਮੀਤ ਸਿੰਘ ਨੇ ਵੀ ਪਹਿਲਾਂ ਇੰਝ ਇੱਕ ਨਸਲੀ ਮਾਨਸਿਕਤਾ ਵਾਲੀ ਔਰਤ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਸੀ।

 

 

ਇੰਝ ਹੀ ਸ੍ਰੀ ਗੁਰਰਤਨ ਸਿੰਘ ਨੇ ਵੀ ਕੀਤਾ। ਸ੍ਰੀ ਗੁਰਰਤਨ ਸਿੰਘ ਬਰੈਂਪਟਨ–ਪੂਰਬੀ ਹਲਕੇ ਤੋਂ ਉਨਟਾਰੀਓ ਵਿਧਾਨ ਸਭਾ ਦੇ ਮੈਂਬਰ (MLA) ਵੀ ਹਨ। ਬੀਤੇ ਦਿਨੀਂ ਜਦੋਂ ਉਹ ਟੋਰਾਂਟੋ ਦੇ ਉੱਪਨਗਰ ਮਿਸੀਸਾਗਾ ’ਚ ‘ਮੁਸਲਿਮ–ਫ਼ੈਸਟ’ ਨਾਂਅ ਦੇ ਇੱਕ ਜਨਤਕ ਸਮਾਰੋਹ ’ਚ ਭਾਗ ਲੈ ਰਹੇ ਸਨ; ਤਦ ‘ਨੈਸ਼ਨਲ ਸਿਟੀਜ਼ਨਸ ਅਲਾਇੰਸ’ ਦੇ ਬਾਨੀ ਸਟੀਫ਼ਨ ਗਾਰਵੇ ਨੇ ਪੁੱਛਿਆ ਕਿ – ‘ਕੀ ਤੁਸੀਂ ਸ਼ਰੀਅਤ ਕਾਨੂੰਨ ਦੀ ਹਮਾਇਤ ਕਰਦੇ ਹੋ ਤੇ ਸਿਆਸੀ ਇਸਲਾਮ ਬਾਰੇ ਤੁਹਾਡਾ ਸਟੈਂਡ ਕੀ ਹੈ?’

 

 

ਇਸ ’ਤੇ ਸ੍ਰੀ ਗੁਰਰਤਨ ਸਿੰਘ ਨੇ ਜਵਾਬ ਦਿੱਤਾ ਕਿ ਉਹ ਨਸਲਵਾਦ ਦੀ ਸਖ਼ਤ ਨਿਖੇਧੀ ਕਰਦੇ ਹਨ ਤੇ ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਗ਼ਲਤ ਸਮਝਦੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਦੇ ਕਿਸੇ ਸੁਆਲ ਦਾ ਜੁਆਬ ਨਹੀਂ ਦੇਣਗੇ; ਜਿਹੜਾ ਇਹ ਆਖਦਾ ਹੋਵੇ ਕਿ ‘ਮੈਂ ਮੁਸਲਿਮ ਨਹੀਂ ਹਾਂ।’

 

 

ਬਾਅਦ ’ਚ ਇੱਕ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਸ੍ਰੀ ਗੁਰਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਸਦਾ ਨਸਲਵਾਦ ਦਾ ਟਾਕਰਾ ਕਰਨਾ ਸਿਖਾਇਆ ਹੈ। ‘ਮੈਂ ਇਸਲਾਮ ਨਾਲ ਨਫ਼ਰਤ ਕਰਨ ਵਾਲੇ ਕਿਸੇ ਵਿਅਕਤੀ ਦੇ ਕਿਸੇ ਸੁਆਲ ਦਾ ਕੋਈ ਜਵਾਬ ਨਹੀਂ ਦੇਵਾਂਗਾ।’

 

 

ਸ੍ਰੀ ਗੁਰਰਤਨ ਸਿੰਘ ਦੇ ਇਸ ਸਟੈਂਡ ਚੁਪਾਸੇ ਸ਼ਲਾਘਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ontario MLA Gurratan Singh busted Anti-Muslim White man