ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਟਾਰੀਓ ਦੇ ਦੋਪਹੀਆ ਸਿੱਖ ਚਾਲਕਾਂ ਨੂੰ ਛੇਤੀ ਮਿਲੇਗੀ ਹੈਲਮਟ ਤੋਂ ਛੋਟ

ਉਨਟਾਰੀਓ ਦੇ ਦੋਪਹੀਆ ਸਿੱਖ ਚਾਲਕਾਂ ਨੂੰ ਛੇਤੀ ਮਿਲੇਗੀ ਹੈਲਮਟ ਤੋਂ ਛੋਟ

ਪ੍ਰੀਮੀਅਰ ਡੂਗ ਫ਼ੋਰਡ ਨੇ ਐਲਾਨ ਕੀਤਾ ਹੈ ਕਿ ਉਨਟਾਰੀਓ ਹੁਣ ਛੇਤੀ ਹੀ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣਨ ਜਾ ਰਿਹਾ ਹੈ, ਜਿੱਥੇ ਦਸਤਾਰਧਾਰੀ ਸਿੱਖ ਡਰਾਇਵਰ ਬਿਨਾ ਹੈਲਮਟ ਦੇ ਦੋਪਹੀਆ ਵਾਹਨ ਚਲਾ ਸਕਣਗੇ।


ਇਹ ਜਾਣਕਾਰੀ ਖ਼ੁਦ ਪ੍ਰੀਮੀਅਰ (ਮੁੱਖ ਮੰਤਰੀ) ਫ਼ੋਰਡ ਨੇ ਬੀਤੇ ਦਿਨੀਂ ਬਰੈਂਪਟਨ ਦੇ ਇੱਕ ਸਿੱਖ ਵਫ਼ਦ ਨੂੰ ਦਿੱਤੀ ਸੀ। ਉਸ ਵਫ਼ਦ ਨਾਲ ਮੁੱਖ ਮੰਤਰੀ ਵਿਦਿਅਕ ਪਾਠਕ੍ਰਮਾਂ ਤੇ ਕਾਰੋਬਾਰ ਬਾਰੇ ਗੱਲਬਾਤ ਕੀਤੀ ਸੀ। ਤਦ ਸ੍ਰੀ ਫ਼ੋਰਡ ਤੋਂ ਪੁੱਛਿਆ ਗਿਆ ਸੀ ਕਿ ਦੋਪਹੀਆ ਚਾਲਕ ਦਸਤਾਰਧਾਰੀ ਸਿੱਖਾਂ ਨੂੰ ਉਨਟਾਰੀਓ `ਚ ਹੈਲਮਟ ਤੋਂ ਛੋਟ ਕਦੋਂ ਮਿਲੇਗੀ; ਤਦ ਪ੍ਰੀਮੀਅਰ ਨੇ ਜਵਾਬ ਦਿੱਤਾ ਸੀ ਕਿ ਇਸ ਵਰ੍ਹੇ ਦੇ ਕ੍ਰਿਸਮਸ ਤੋਂ ਪਹਿਲਾਂ ਇਹ ਛੋਟ ਦੇ ਦਿੱਤੀ ਜਾਵੇਗੀ।


ਕੈਨੇਡੀਅਨ ਵੈੱਬਸਾਈਟ ਡਰਾਈਵਿੰਗ ਡਾਟ ਸੀਏ ਵੱਲੋਂ ਪ੍ਰਕਾਸਿ਼ਤ ਨੀਲ ਵੋਰਾਨੋ ਤੇ ਸੁਰਜੀਤ ਸਿੰਘ ਫ਼ਲੋਰਾ ਦੀ ਰਿਪੋਰਟ ਮੁਤਾਬਕ ਬੀਤੇ ਮਾਰਚ ਮਹੀਨੇ ਅਲਬਰਟਾ ਨੇ ਵੀ ਦਸਤਾਰਧਾਰੀ ਸਿੱਖ ਦੋਪਹੀਆ ਚਾਲਕਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਸੀ।


ਉਨਟਾਰੀਓ ਤੋਂ ਐੱਨਡੀਪੀ ਦੇ ਸਾਬਕਾ ਵਿਧਾਇਕ ਜਗਮੀਤ ਸਿੰਘ ਨੇ ਸਾਲ 2013 ਅਤੇ 2016 `ਚ ਦੋ ਵਾਰ ਅਜਿਹੀ ਛੋਟ ਬਾਰੇ ਪ੍ਰਾਈਵੇਟ ਮੈਂਬਰ ਦੇ ਬਿੱਲ ਸੂਬਾ ਵਿਧਾਨ ਸਭਾ `ਚ ਪੇਸ਼ ਕੀਤੇ ਸਨ ਪਰ ਉਦੋਂ ਦੇ ਪ੍ਰੀਮੀਅਰ ਕੈਥਲੀਨ ਵਿਨ ਦੀ ਲਿਬਰਲ ਸਰਕਾਰ ਨੇ ਉਹ ਬਿਲ ਰੱਦ ਕਰਵਾ ਦਿੱਤੇ ਸਨ।


ਸਾਲ 2008 `ਚ ਸ੍ਰੀ ਬਲਜਿੰਦਰ ਸਿੰਘ ਬਦੇਸ਼ਾ ਨੇ ਪਹਿਲੀ ਵਾਰ ਸੂਬਾਈ ਕਾਨੂੰਨ ਨੂੰ ਉਨਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ `ਚ ਚੁਣੌਤੀ ਦਿੱਤੀ ਸੀ। ਦਰਅਸਲ, ਉਦੋਂ ਸ੍ਰੀ ਬਦੇਸ਼ਾ ਦਾ 110 ਡਾਲਰ ਦਾ ਚਾਲਾਨ ਕੱਟ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਕਿਸੇ ਦਸਤਾਰਧਾਰੀ ਸਿੱਖ ਦੋਪਹੀਆ ਚਾਲਕ ਨੇ ਉਨਟਾਰੀਓ ਦੇ ਕਾਨੂੰਨ ਨੂੰ ਚੁਣੌਤੀ ਨਹੀਂ ਦਿੱਤੀ ਸੀ।


ਪਰ ਉਨਟਾਰੀਓ ਦੇ ਜਸਟਿਸ ਜੇਮਸ ਬਲੈਕਲੌਕ ਦੀ ਅਦਾਲਤ ਨੇ ਆਪਣਾ 35 ਪੰਨਿਆਂ ਦਾ ਫ਼ੈਸਲਾ ਸ੍ਰੀ ਬਦੇਸ਼ਾ ਦੇ ਖਿ਼ਲਾਫ਼ ਸੁਣਾਇਆ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ontario two wheelers sikh drivers would get helmet exemption