-- ਰਾਦੇਸ਼ ਸਿੰਘ ਸੋਨੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ `ਚ ਨਿੱਤਰਨ ਦਾ ਐਲਾਨ
ਪਾਕਿਸਤਾਨ ਦੇ ਪੇਸ਼ਾਵਰ ਇਲਾਕੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਵੱਡੀ ਆਬਾਦੀ ਵੱਸਦੀ ਹੈ ਪਰ ਫਿਰ ਵੀ ਹਰ ਵਾਰ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ ਪ੍ਰੋਖੇ ਕਰ ਦਿੱਤਾ ਜਾਂਦਾ ਹੈ। ਪਰ ਇਸ ਵਾਰ ਇੱਥੋਂ ਦੇ ਇੱਕ ਉੱਘੇ ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
ਰਾਦੇਸ਼ ਸਿੰਘ ਟੋਨੀ ਨੇ ਘੱਟ ਗਿਣਤੀਆਂ ਲਈ ਰਾਖਵੀਂ ਜਨਰਲ ਕੌਂਸਲਰ ਦੀ ਸੀਟ ਲਈ ਚੋਣ ਲੜੀ ਸੀ ਤੇ ਉਹ ਵੱਡੇ ਫ਼ਰਕ ਨਾਲ ਜਿੱਤ ਗਏ ਸਨ। ਉਨ੍ਹਾਂ ਨੂੰ 1,499 ਵੋਟਾਂ ਪਈਆਂ ਸਨ, ਜਦ ਕਿ ਉਨ੍ਹਾਂ ਦੇ ਨੇੜਲੇ ਉਮੀਦਵਾਰ ਨੂੰ ਸਿਰਫ਼ 280 ਵੋਟਾਂ ਹੀ ਮਿਲ ਸਕੀਆਂ ਸਨ। ਇਸ ਦੇ ਬਾਵਜੂਦ ਪੀਕੇ-75 ਹਲਕੇ ਦੀ ਕੋਈ ਵੀ ਸਿਆਸੀ ਪਾਰਟੀ ਰਾਦੇਸ਼ ਸਿੰਘ ਟੋਨੀ ਨੂੰ ਆਪਣਾ ਉਮੀਦਵਾਰ ਬਣਾਉਣ ਲਈ ਤਿਆਰ ਨਹੀਂ ਸੀ।
ਇਸੇ ਲਈ ਸ਼ਾਇਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਘੱਟ-ਗਿਣਤੀ ਨਾਲ ਸਬੰਧਤ ਇਕਲੌਤੇ ਮੈਂਬਰ ਹੋਣਗੇ। ਟੋਨੀ ਖ਼ੁਦ ਦੱਸਦੇ ਹਨ ਕਿ ਆਮ ਤੌਰ `ਤੇ ਸਿਆਸੀ ਪਾਰਟੀਆਂ ਰਾਖਵੀਂਆਂ ਸੀਟਾਂ ਲਈ ਸਿੱਖਾਂ ਨੂੰ ਚੁਣਦੀਆਂ ਹਨ।
ਰਾਦੇਸ਼ ਸਿੰਘ ਟੋਨੀ ਦਾ ਪੇਸ਼ਾਵਰ ਇਲਾਕੇ `ਚ ਆਪਣਾ ਛੋਟਾ ਜਿਹਾ ਕਾਰੋਬਾਰ ਹੈ ਪਰ ਉਨ੍ਹਾਂ ਕੋਲ ਆਪਣੀਆਂ ਚੋਣ ਮੁਹਿੰਮਾਂ ਲਈ ਬਹੁਤਾ ਧਨ ਵੀ ਨਹੀਂ ਹੈ। ਉਨ੍ਹਾਂ ਨੂੰ ਆਪਣੇ ਮੁਸਲਿਮ ਦੋਸਤਾਂ ਤੋਂ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਚਾਹੁੰਦੇ ਹਨ।