ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟੀਆਂ ਫਿਰੌਤੀਆਂ ਦੇ ਡਰ ਤੋਂ ਹਿਜਰਤ ਕਰਨ ਦੀਆਂ ਤਿਆਰੀਆਂ 'ਚ ਨੇ ਪੇਸ਼ਾਵਰ ਦੇ ਸਿੱਖ

Peshawar Sikhs Set to Migrate

ਪੇਸ਼ਾਵਰ (ਪਾਕਿਸਤਾਨ): ਪਿਛਲੇ ਕੁਝ ਸਮੇਂ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਮੋਟੀਆਂ ਫਿਰੌਤੀਆਂ ਵਸੂਲਣ ਲਈ ਵੱਡੀ ਗਿਣਤੀ 'ਚ ਸਿੱਖਾਂ 'ਤੇ ਹਮਲੇ ਕੀਤੇ ਹਨ। ਉਨ੍ਹਾਂ ਨੂੰ ਅਗ਼ਵਾ ਕਰ ਕੇ ਪਹਿਲਾਂ ਕਰੋੜਾਂ ਰੁਪਏ ਦੀਆਂ ਫਿਰੌਤੀਆਂ ਮੰਗੀਆਂ ਗਈਆਂ ਤੇ ਜਦੋਂ ਕੋਈ ਪਰਿਵਾਰ ਇੰਨੀਆਂ ਜ਼ਿਆਦਾ ਰਕਮਾਂ ਨਾ ਦੇ ਸਕਿਆ, ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਹਾਲੇ ਪਿਛਲੇ ਮਹੀਨੇ ਪੇਸ਼ਾਵਰ 'ਚ ਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਇੱਕ ਸਿੱਖ ਨੌਜਵਾਨ ਚਰਨਜੀਤ ਸਿੰਘ ਦੀ ਜਾਨ ਲੈ ਲਈ ਗਈ ਸੀ। ਸਾਲ 2014 ਤੋਂ ਲੈ ਕੇ ਹੁਣ ਤੱਕ ਇਸ ਤਰੀਕੇ ਨਾਲ 10ਵੇਂ ਪੰਜਾਬੀ (ਸਿੱਖ) ਦੀ ਜਾਨ ਲੈ ਲਈ ਗਈ ਹੈ। ਅਜਿਹੇ ਕੁਝ ਕਾਰਨਾਂ ਕਰਕੇ ਹੀ ਪੇਸ਼ਾਵਰ ਦੇ ਸਿੱਖ ਹੁਣ ਪੇਸ਼ਾਵਰ ਤੋਂ ਕੂਚ (ਹਿਜਰਤ) ਕਰਨ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ। 'ਟੀਆਰਟੀ ਵਰਲਡ' ਅਨੁਸਾਰ ਹੁਣ ਇੱਥੇ ਸਿੱਖਾਂ ਦੀ ਗਿਣਤੀ ਸਿਰਫ਼ 8,000 ਰਹਿ ਗਈ ਹੈ, ਜਦ ਕਿ ਸਿਰਫ਼ ਚਾਰ ਵਰ੍ਹੇ ਪਹਿਲਾਂ ਇਹ 30,000 ਸੀ।

ਸਰਕਾਰ ਵੱਲੋਂ ਭਾਵੇਂ ਉਨ੍ਹਾਂ ਨੂੰ ਪੇਸ਼ਾਵਰ 'ਚ ਹੀ ਰਹਿਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਇੱਥੇ ਵਰਨਣਯੋਗ ਹੈ ਕਿ ਸਿੱਖ ਪਿਛਲੀਆਂ ਢਾਈ ਸਦੀਆਂ ਤੋਂ ਮੁਸਲਮਾਨਾਂ ਨਾਲ ਬੇਹੱਦ ਸੁਖਾਵੇਂ ਤੇ ਸ਼ਾਂਤ ਮਾਹੌਲ ਵਿੱਚ ਰਹਿੰਦੇ ਆ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ 'ਚ ਸਿਰਫ਼ ਸਿੱਖ ਹੀ ਨਹੀਂ, ਸਗੋਂ ਘੱਟ-ਗਿਣਤੀ ਨਾਲ ਸਬੰਧਤ ਹਿੰਦੂਆਂ ਤੇ ਈਸਾਈਆਂ ਨੂੰ ਵੀ ਸਦਾ ਨਿਸ਼ਾਨੇ 'ਤੇ ਰੱਖਿਆ ਜਾਂਦਾ ਹੈ।
ਤਸਵੀਰ: ਰੋਜ਼ਾਨਾ 'ਡਾੱਅਨ' ਤੋਂ ਧੰਨਵਾਦ ਸਹਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Peshawar Sikhs are set to Migrate