ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਸੜਕ ਹਾਦਸੇ `ਚ ਪੰਜਾਬੀ ਦੁਕਾਨਦਾਰ ਦੀ ਜਾਨ ਲੈਣ ਵਾਲਾ ਪੁਲਸੀਆ ਪੁੱਜਾ ਜੇਲ੍ਹ

ਯੂਕੇ ਸੜਕ ਹਾਦਸੇ `ਚ ਪੰਜਾਬੀ ਦੁਕਾਨਦਾਰ ਦੀ ਜਾਨ ਲੈਣ ਵਾਲਾ ਪੁਲਸੀਆ ਪੁੱਜਾ ਜੇਲ੍ਹ

ਇੰਗਲੈਂਡ (ਯੂਕੇ) ਦੀ ਅਦਾਲਤ ਨੇ ਉਸ ਗੋਰੇ ਪੁਲਿਸ ਅਧਿਕਾਰੀ ਜੈਸਨ ਬੈਨਿਸਟਰ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੇ ਆਪਣੀ ਕਾਰ ਸਾਹਮਣਿਓਂ ਆਉਂਦੀ ਇੱਕ ਵੈਨ `ਚ ਮਾਰ ਕੇ ਭਾਰਤੀ ਮੂਲ ਦੇ ਪੰਜਾਬੀ ਦੁਕਾਨਦਾਰ ਬਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ। ਜੈਸਨ ਬੈਨਿਸਟਰ ਤਦ ਡਿਊਟੀ `ਤੇ ਨਹੀਂ ਸੀ।  59 ਸਾਲਾ ਸ੍ਰੀ ਬਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਂਦਾ ਗਿਆ ਸੀ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਸਨ। ਇਹ ਹਾਦਸਾ ਦਸੰਬਰ 2016 `ਚ ਵਾਪਰਿਆ ਸੀ।


45 ਸਾਲਾ ਪੁਲਿਸ ਅਧਿਕਾਰੀ ਜੈਸਨ ਬੈਨਿਸਟਰ ਨੂੰ ਅਦਾਲਤ `ਚ ਬੀਤੇ ਸਤੰਬਰ ਮਹੀਨੇ ਹੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਬਰਮਿੰਘਮ ਦੀ ਇੱਕ ਅਦਾਲਤ ਨੇ ਉਸ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਉਸ ਦੇ ਡਰਾਈਵਿੰਗ ਕਰਨ `ਤੇ ਵੀ ਤਿੰਨ ਸਾਲ ਨੌ਼ ਮਹੀਨਿਆਂ ਦੀ ਪਾਬੰਦੀ ਲਾ ਦਿੱਤੀ ਹੈ। 


ਜੈਸਨ ਨੂੰ ਦੋਬਾਰਾ ਡਰਾਈਵਿੰਗ ਲਾਇਸੈਂਸ ਲੈਣ ਲਈ ਡਰਾਇਵਿੰਗ ਟੈਸਟ ਦੇਣਾ ਹੋਵੇਗਾ। ਹਾਲੇ ਉਹ ਸਟੈਫ਼ੋਰਡਸ਼ਾਇਰ ਪੁਲਿਸ ਤੋਂ ਮੁਅੱਤਲ ਹੀ ਚੱਲ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police officer jailed who killed a Punjabi in UK road mishap