ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਹੋਵੇਗਾ ਹਿਊਸਟਨ ਟੋਲਵੇਅ ਦਾ ਨਾਂ

ਅਮਰੀਕਾ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਇੱਕ ਟੋਲਵੇਅ ਦਾ ਨਾਂ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ। ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।

 


 

ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਨੇ ਸੈਮ ਹਿਊਸਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਧਾਲੀਵਾਲ ਦੇ ਨਾਲ 'ਤੇ ਰੱਖਣ ਦੀ ਸਿਫਾਰਿਸ਼ ਕੀਤੀ। ਕੋਰਟ ਦੇ ਮੈਂਬਰਾਂ ਨੇ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ਰਾਇਸ਼ੁਮਾਰੀ ਨਾਲ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਸੀ।

ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ। ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ-ਅਮਰੀਕਾ ਚੈਂਬਰ ਆਫ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਅਹਲੂਵਾਲੀਆ ਤੇ ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਸਹੀ ਹੋਵੇਗਾ। 
 

 

ਜ਼ਿਕਰਯੋਗ ਹੈ ਕਿ ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ 'ਚ ਡਿਊਟੀ 'ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਰ (42) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਦਾੜ੍ਹੀ ਵਦਾਉਣ ਅਤੇ ਪੱਗ ਪਹਿਨਣ ਦੀ ਛੋਟ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Proposal to rename section of Houston tollway after slain Sikh police officer Sandeep Singh Dhaliwal