ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦਿਵਸ `ਤੇ ਪੰਜਾਬੀਆਂ ਵੱਲੋਂ ਭੰਗੜੇ ਪਾਉਣ ਦੀਆਂ ਤਿਆਰੀਆਂ

1 ਜੁਲਾਈ ਨੂੰ ਕੋਈ ਵੱਡਾ ਪੰਜਾਬੀ ਗਾਇਕ ਪੰਜਾਬ `ਚ ਕਿਉਂ ਨਹੀਂ ਲੱਭਦਾ, ਜਾਣੋ

1 / 21 ਜੁਲਾਈ ਨੂੰ ਕੋਈ ਵੱਡਾ ਪੰਜਾਬੀ ਗਾਇਕ ਪੰਜਾਬ `ਚ ਕਿਉਂ ਨਹੀਂ ਲੱਭਦਾ, ਜਾਣੋ

1 ਜੁਲਾਈ ਨੂੰ ਕੋਈ ਵੱਡਾ ਪੰਜਾਬੀ ਗਾਇਕ ਪੰਜਾਬ `ਚ ਕਿਉਂ ਨਹੀਂ ਲੱਭਦਾ, ਜਾਣੋ

2 / 21 ਜੁਲਾਈ ਨੂੰ ਕੋਈ ਵੱਡਾ ਪੰਜਾਬੀ ਗਾਇਕ ਪੰਜਾਬ `ਚ ਕਿਉਂ ਨਹੀਂ ਲੱਭਦਾ, ਜਾਣੋ

PreviousNext

-- 1 ਜੁਲਾਈ ਨੂੰ ਕੋਈ ਵੱਡਾ ਪੰਜਾਬੀ ਗਾਇਕ ਪੰਜਾਬ `ਚ ਕਿਉਂ ਨਹੀਂ ਲੱਭਦਾ, ਜਾਣੋ

 

 

ਕੈਨੇਡਾ ਦਿਵਸ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸੇ ਦਿਨ 1867 `ਚ ਸੰਵਿਧਾਨ ਕਾਨੂੰਨ ਲਾਗੂ ਹੋਇਆ ਸੀ ਤੇ ਨੋਵਾ ਸਕੌਸ਼ੀਆ ਅਤੇ ਨਿਊ ਬਰੱਨਸਵਿਕ ਜਿਹੀਆਂ ਕੈਨੇਡਾ ਦੀਆਂ ਵੱਖੋ-ਵੱਖਰੀਆਂ ਕਾਲੋਨੀਆਂ ਇੱਕ ਰਾਜ ਅਧੀਨ ਇਕੱਠੀਆਂ ਹੋਈਆਂ ਸਨ। ਇੰਝ ਪਿਛਲੇ 151 ਵਰ੍ਹਿਆਂ ਤੋਂ ਕੈਨੇਡਾ ਦਿਵਸ 1 ਜੁਲਾਈ ਨੂੰ ਹੀ ਰਵਾਇਤੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ।

ਕੈਨੇਡਾ ਦੀ ਰਾਜਧਾਨੀ ਔਟਵਾ, ਕਿਊਬੇਕ ਸੂਬੇ ਦੀ ਰਾਜਧਾਨੀ ਕਿਊਬੇਕ ਸਿਟੀ ਤੇ ਉਸ ਦੇ ਮਹਾਂਨਗਰ ਮਾਂਟਰੀਅਲ, ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਦੇ ਉੱਪਨਗਰਾਂ ਮਿਸੀਸਾਗਾ ਤੇ ਬਰੈਂਪਟਨ, ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ, ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਤੇ ਵੱਡੇ ਸ਼ਹਿਰ ਕੈਲਗਰੀ, ਧੁਰ ਪੱਛਮ `ਚ ਵਿਸ਼ਵ ਦੇ ਸਭ ਤੋਂ ਵਿਸ਼ਾਲ ਪ੍ਰਸ਼ਾਂਤ ਮਹਾਂਸਾਗਰ ਦੇ ਨਾਲ ਲੱਗਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ ਤੇ ਲਾਗਲੇ ਸ਼ਹਿਰ ਸਰੀ ਅਤੇ ਹੋਰਨਾਂ ਅਨੇਕਾਂ ਥਾਵਾਂ `ਤੇ ਰਹਿੰਦੇ ਪੰਜਾਬੀ ਵੀ ਹਰ ਸਾਲ ਕੈਨੇਡਾ ਦਿਵਸ ਆਪਣੇ ਪੰਜਾਬੀ ਰਵਾਇਤੀ ਜੋਸ਼ੋ-ਖ਼ਰੋਸ਼ ਨਾਲ ਮਨਾਉਂਦੇ ਹਨ। ਉਹ ਇਸ ਦਿਹਾੜੇ ਨਾਲ ਸਬੰਧਤ ਹੋਰ ਬਹੁਤ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਜਸ਼ਨਾਂ ਵਿੱਚ ਤਾਂ ਭਾਗ ਲੈਂਦੇ ਹੀ ਹਨ; ਇਨ੍ਹਾਂ ਦੇ ਨਾਲ ਉਹ ਆਪਣੇ ਖ਼ਾਸ ਪੰਜਾਬੀ ਰੰਗ ਦੇ ਪ੍ਰੋਗਰਾਮ ਵੀ ਕਰਵਾਉਂਦੇ ਹਨ, ਜੋ ਲਗਾਤਾਰ 18 ਤੋਂ 24 ਘੰਟੇ ਲਗਾਤਾਰ ਚੱਲਦੇ ਰਹਿੰਦੇ ਹਨ।

ਜਿ਼ਆਦਾਤਰ ਪੰਜਾਬੀਆਂ ਦਾ ਮਨਭਾਉਂਦਾ ਕਿੱਤਾ ਡਰਾਇਵਰੀ ਹੈ ਅਤੇ ਇਸ ਵਿੱਚ ਕਮਾਈ ਵੀ ਮੋਟੀ ਹੋ ਜਾਂਦੀ ਹੈ। ਸਟੋਰਾਂ ਤੇ ਫ਼ੈਕਟਰੀਆਂ `ਚ ਕੰਮ ਕਰਨ ਨਾਲੋਂ ਪੰਜਾਬੀ ਡਰਾਵਿਰੀ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਇਸੇ ਲਈ ਉਹ ਆਮ ਤੌਰ `ਤੇ ਟਰੱਕਾਂ ਤੇ ਕਾਰਾਂ ਦੇ ਨਾਲ-ਨਾਲ ਸਾਇਕਲਾਂ ਦੀਆਂ ਦੌੜਾਂ ਦੀਆਂ ਚੈਂਪੀਅਨਸਿ਼ਪਸ ਕਰਵਾਉਂਦੇ ਹਨ। ਬਾਕਾਇਦਾ ਵੱਡੇ-ਵੱਡੇ ਮੇਲਿਆਂ ਰੂਪੀ ਇਕੱਠ ਵਿੱਚ ਹਰ ਤਰ੍ਹਾਂ ਦੇ ਕਾਰੋਬਾਰ ਅਤੇ ਸਾਮਾਨ ਦੇ ਸਟਾਲ ਲੱਗਦੇ ਹਨ। ਵੱਡੇ ਪੱਧਰ `ਤੇ ਭੰਗੜੇ ਪੈਂਦੇ ਹਨ। ਕੈਨੇਡਾ `ਚ ਪੈਦਾ ਹੋਏ ਪੰਜਾਬੀ ਨੌਜਵਾਨਾਂ ਦੇ ਨਾਲ-ਨਾਲ ਸਮੂਹ ਪੰਜਾਬੀਆਂ ਦਾ ਉਤਸ਼ਾਹ ਇਸ ਦਿਨ ਵੇਖਣ ਵਾਲੇ ਹੁੰਦੇ ਹਨ। ਬਿਲਕੁਲ ਦੀਵਾਲੀ ਵਰਗਾ ਮਾਹੌਲ ਹਰ ਪਾਸੇ ਹੁੰਦਾ ਹੈ। ਇੱਕ ਨਿਸ਼ਚਤ ਸਮੇਂ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਵੀ ਹੁੰਦਾ ਹੈ।

1 ਜੁਲਾਈ ਨੂੰ ਤੁਹਾਨੂੰ ਪੰਜਾਬ (ਭਾਰਤ) `ਚ ਕੋਈ ਵੱਡਾ ਗਾਇਕ ਛੇਤੀ ਕਿਤੇ ਨਹੀਂ ਲੱਭੇਗਾ। ਦਰਅਸਲ, ਉਨ੍ਹਾਂ ਸਭਨਾਂ ਨੂੰ ਕੈਨੇਡਾ ਰਹਿੰਦੇ ਪੰਜਾਬੀਆਂ ਵੱਲੋਂ ‘ਕੈਨੇਡਾ ਦਿਵਸ` ਮੌਕੇ ਰੱਖੇ ਅਖਾੜਿਆਂ `ਚ ਆਪਣੇ ਲਾਈਵ ਪ੍ਰੋਗਰਾਮ ਕਰਨ ਦਾ ਸੱਦਾ ਮਿਲਿਆ ਹੁੰਦਾ ਹੈ; ਇਸ ਲਈ ਉਹ ਜ਼ਰੂਰ ਹੀ ਟੋਰਾਂਟੋ, ਕੈਲਗਰੀ ਜਾਂ ਸਰੀ `ਚ ਅਜਿਹੇ ਵੱਖੋ-ਵੱਖਰੇ ਅਖਾੜਿਆਂ `ਚ ਰੰਗ-ਭਾਗ ਲਾਉਣ ਲਈ ਗਏ ਹੁੰਦੇ ਹਨ। ਕੈਨੇਡਾ `ਚ ਵੱਸਦੇ ਪੰਜਾਬੀ ਕਲਾਕਾਰ ਤਾਂ ਕਦੇ ਵਿਹਲੇ ਬੈਠਦੇ ਹੀ ਨਹੀਂ।

ਐਤਕੀਂ ਵੀ ਟੋਰਾਂਟੋ `ਚ 555 ਰੈਕਸਡੇਲ ਬੂਲੇਵਾਰਡ ਦੇ ਵੁੱਡਬਾਈਨ ਰੇਸ ਟ੍ਰੈਕ `ਤੇ ਐਤਵਾਰ, 1 ਜੁਲਾਈ ਨੂੰ ਖ਼ੂਬ ਮੇਲੇ ਲੱਗਣ ਜਾ ਰਹੇ ਹਨ। ਪੰਜਾਬੀਆਂ ਨੇ ਉੱਥੇ ਕਾਫ਼ੀ ਜਸ਼ਨ ਮਨਾਉਣੇ ਹਨ; ਭਾਵੇਂ ਬੀਤੇ ਦਿਨੀਂ ਕੁਝ ਪੰਜਾਬੀ ਮੁੰਡਿਆਂ ਵੱਲੋਂ ਹਿੰਸਕ ਲੜਾਈ-ਝਗੜੇ ਕੀਤੇ ਜਾਣ ਕਾਰਨ ਵੱਡੇ ਵਿਵਾਦ ਵੀ ਪੈਦਾ ਹੋਏ ਹਨ ਪਰ ਇਹ ਸਭ ਵਕਤੀ ਗੱਲਾਂ ਹਨ। ਉਂਝ ਭਾਵੇਂ ਅਜਿਹੇ ਵਿਵਾਦਾਂ ਨਾਲ ਬਾਅਦ `ਚ ਆਉਣ ਵਾਲੇ ਪੰਜਾਬੀਆਂ ਲਈ ਕਈ ਤਰ੍ਹਾਂ ਦੀਆਂ ਸਖ਼ਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੇ ਆਉਣ ਲਈ ਨਿਯਮ ਵੀ ਡਾਢੇ ਸਖ਼ਤ ਕਰ ਦਿੱਤੇ ਜਾਂਦੇ ਹਨ।

ਕੁਝ ਵੀ ਹੋਵੇ, ਕੈਨੇਡਾ ਦਿਵਸ ਮੌਕੇ ਕੋਈ ਵੀ ਵਿਵਾਦ ਜਾਂ ਨਾਂਹ-ਪੱਖੀ ਗੱਲ ਪੰਜਾਬੀਆਂ ਦੇ ਉਤਸ਼ਾਹ ਤੇ ਜੋਸ਼ ਨੂੰ ਮੱਠਾ ਨਹੀਂ ਪਾ ਸਕਦੀ।

ਇੰਝ ਹੀ ਉਨਟਾਰੀਓ `ਚ ਕੇਲਡੌਨ ਦੇ ਬਰੈਂਪਟਨ ਫ਼ੇਅਰਗਰਾਊਂਡਜ਼ `ਚ ਵੀ ਪੰਜਾਬੀ ਟਰਾਂਸਪੋਰਟਰਾਂ ਨੇ ਸਵੇਰੇ 10 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ ਪ੍ਰੋਗਰਾਮ ਰੱਖੇ ਹੋਏ ਹਨ। ਉੱਧਰ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਪ੍ਰਸਿੱਧ ਤੇ ਵਿਸ਼ਾਲ ਨਿਆਗਰਾ ਝਰਨੇ ਲਾਗੇ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਕੈਨੇਡਾ ਦਿਵਸ ਮੌਕੇ ਕਰਵਾਏ ਜਾ ਰਹੇ ਹਨ।

ਕੈਨੇਡਾ `ਚ 10 ਲੱਖ ਦੇ ਲਗਭਗ ਭਾਰਤੀ ਵਸਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ 5 ਲੱਖ ਤੋਂ ਵੀ ਵੱਧ ਹੈ। ਸਾਲ 1906 `ਚ ਪੂਰੇ ਕੈਨੇਡਾ ਵਿੱਚ ਸਿਰਫ਼ 1,500 ਪੰਜਾਬੀ ਕਾਮੇ ਵੱਸਦੇ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ ਨਿੱਤ ਵਧਦੀ ਜਾ ਰਹੀ ਹੈ।

ਪੰਜਾਬੀਆਂ ਨੇ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ` ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਉਸ ਨੂੰ ਪੇਸ਼ੇਵਰਾਨਾ ਢੰਗ ਨਾਲ ਗਾ ਕੇ ਵੀ ਪੇਸ਼ ਕੀਤਾ ਹੈ। ਤੁਸੀਂ ਇੱਥੇ ‘ਓ ਕੈਨੇਡਾ` `ਤੇ ਕਲਿੱਕ ਕਰ ਕੇ ਇਸ ਨੂੰ ਸੁਣ ਤੇ ਵੇਖ ਸਕਦੇ ਹੋ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Bhangra at Canada Day