ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਵਿਗੜੇ' ਪੰਜਾਬੀਆਂ ਨੇ ਕੈਨੇਡਾ ਆਲਿਆਂ ਦਾ ਜਿਉਣਾ ਕੀਤਾ ਦੁੱਭਰ

NRI ਕੇਨੈਡਾ

ਕੈਨੇਡੀਅਨ ਪੁਲਿਸ ਵੱਲੋਂ ਇੱਕ ਪੰਜਾਬੀ 20 ਸਾਲਾ ਰਣਕੀਰਤ ਸਿੰਘ ਦਾ ਨਾਮ ਬਰੈਂਪਟਨ (ਓਨਟਾਰੀਓ ਪ੍ਰਾਂਤ) 'ਚ ਹੋਏ ਹਮਲੇ ਦੇ ਕੇਸ 'ਚ ਆਉਣ ਮਗਰੋਂ, ਭਾਰਤੀ ਮੂਲ ਦੇ ਚਾਰ ਬ੍ਰੈਂਪਟਨ ਸੰਸਦ ਮੈਂਬਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ । ਜਿਸ 'ਚ ਹਿੰਸਾ ਦੀ ਨਿੰਦਾ ਕੀਤੀ ਗਈ ਹੈ। ਰਣਕੀਰਤ  ਮਾਝੇ ਇਲਾਕੇ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਮਾਮਲਾ ਵਿੰਸਟਨ ਚਰਚਿਲ ਅਤੇ ਸਟੀਲਸੇਜ਼ ਐਵੇਨਿਊ ਦੇ ਗ੍ਰੇਟਰ ਟੋਰਾਟੋ ਖੇਤਰ 'ਚ ਦੋ ਆਦਮੀਆਂ (ਇੱਕ ਰੀਅਲ ਅਸਟੇਟ ਡੀਲਰ) 'ਤੇ ਹਮਲੇ ਦਾ ਹੈ। ਸਾਹਮਣੇ ਆਇਆ ਕਿ ਕਥਿਤ ਤੌਰ 'ਤੇ ਕੌਮਾਂਤਰੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸਟਿਕਸ ਅਤੇ ਬੇਸਬਾਲ ਬੈਟ ਨਾਲ ਉਨ੍ਹਾਂ ਤੇ ਹਮਲਾ ਕੀਤਾ.

 

 ਸੰਸਦ ਮੈਂਬਰਾਂ ਰਾਜ ਗਰੇਵਾਲ, ਰੂਬੀ ਸਹੋਤਾ; ਕਮਲ ਖੇੜਾ ਅਤੇ ਸੋਨੀਆ ਸਿੱਧੂ ਦਾ ਕਹਿਣਾ ਹੈ, "ਇਹ ਸਿੱਧੀ ਜਿਹੀ ਗੱਲ ਹੈ ਕਿ ਜੇਕਰ ਕੈਨੇਡਾ 'ਚ ਕੋਈ ਵੀ ਵਿਅਕਤੀ ਜੋ ਆਰਜ਼ੀ ਤੌਰ 'ਤੇ ਰਹਿ ਰਿਹਾ ਹੈ। ਜਿਸ 'ਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਿਲ ਹਨ। ਜੇ ਉਹ ਅਪਰਾਧਿਕ ਨਿਯਮਾਂ ਤਹਿਤ ਕਿਸੇ ਅਪਰਾਧ ਦੇ ਦੋਸ਼ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ."

 

ਬਿਆਨ ਵਿਚ ਕਿਹਾ ਗਿਆ ਹੈ ਕਿ , "ਅਸੀਂ ਇਹ ਸਮਝਦੇ ਹਾਂ ਕਿ ਭਾਈਚਾਰੇ ਵਿਚ ਇਹ ਧਾਰਨਾ ਬਣ ਗਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਖ਼ਿਲਾਫ਼ ਤਸ਼ੱਦਦ ਹੁੰਦੇ ਹਨ. ਅਸੀਂ ਪੁਲਿਸ ਨੂੰ ਇਸ ਮੁੱਦੇ ਦੀ ਜਾਂਚ ਕਰਨ ਅਤੇ ਅਪਡੇਟ ਕਰਨ ਲਈ ਕਿਹਾ ਹੈ।"

 

ਬਿਆਨਦੇ ਆਖਰ ਵਿਚ ਇਹ ਕਿਹਾ ਗਿਆ ਹੈ ਕਿ, "ਅਸੀਂ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਹੁਤੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਵਿਚ ਸਿੱਖਿਆ ਪ੍ਰਾਪਤ ਕਰਨ ਅਤੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਆਉਂਦੇ ਹਨ। ਉਹ ਸਖ਼ਤ ਮਿਹਨਤ ਕਰਦੇ ਹਨ ਅਤੇ ਸਾਡੇ ਦੇਸ਼ ਦੇ ਕਾਨੂੰਨਾਂ ਦੇ ਪਾਲਣਹਾਰ ਹਨ। "

 

ਪੁਲਿਸ ਦਾ ਕੀ ਕਹਿਣਾ

 

 ਇਕ ਪੁਲਿਸ ਬਿਆਨ ਵਿਚ ਸਾਹਮਣੇ ਆਇਆ ਕਿ ਜ਼ਮੀਨੀ ਵਿਵਾਦ ਕਰਕੇ ਦੋ ਧਿਰਾਂ 'ਚ ਟਕਰਾਅ ਹੋਇਆ।

 

 ਕੇਸ ਵਿਚ ਇਕ ਨਵਾਂ ਮਾਮਲਾ ਜੋੜਦਿਆਂ, ਰਣਕੀਰਤ ਦੀ ਪ੍ਰੇਮਿਕਾ ਰਵਨੀਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਰਣਕੀਰਤ ਅਤੇ ਇਕ ਰੀਅਲ ਅਸਟੇਟ ਏਜੰਟ ਜਸਕਰਨ ਚ ਉਦੋਂ ਬਹਿਸ ਹੋਈ ਜਦੋਂ ਏਜੰਟ ਨੇ ਕਥਿਤ ਤੌਰ' ਤੇ ਮੇਰੇ ਨਾਲ ਫਲਰਟ ਕਰਨਾ ਸ਼ੁਰੂ ਕੀਤਾ।ਰਵਨੀਤ ਨੇ ਵੀਡੀਓ ਵਿਚ ਕਿਹਾ, "ਮੈਂ ਜਸਕਰਨ ਨਾਲ ਸੰਪਰਕ 'ਚ ਉਦੋਂ ਆਇਆ ਸੀ, ਜਦੋਂ ਮੈਂ ਇਕ ਫਲੈਟ ਦੀ ਤਲਾਸ਼ 'ਚ ਸੀ।

 

ਸੈਂਟਰੈਨਿਅਲ ਕਾਲਜ ਓਨਟਾਰੀਓ ਦੇ ਸਾਬਕਾ ਵਿਦਿਆਰਥੀ ਹਰਜਿੰਦਰ ਬਰਾੜ ਨੇ ਕਿਹਾ, "ਕੈਨੇਡਾ 'ਚ ਆਉਣ ਵਾਲੇ ਬਹੁਤੇ ਵਿਦਿਆਰਥੀ ਸਮਝਦਾਰ ਨਹੀਂ ਹੁੰਦੇ।"

 

ਹਰਪ੍ਰੀਤ ਸਿੱਧੂ (ਨਾਂ ਬਦਲਿਆ ਜਾਂਦਾ ਹੈ), ਜੋ ਕਿ ਕੈਨੇਡਾ ਵਿਚ ਰੀਅਲ ਅਸਟੇਟ ਬਿਜ਼ਨਸ ਚਲਾਉਂਦਾ ਹੈ, ਕਹਿੰਦਾ ਹੈ ਕਿ, "ਭਾਰਤ 'ਚੋਂ ਕਈ ਅਮੀਰ ਪਿਛੋਕੜ ਵਾਲੇ ਵਿਦਿਆਰਥੀ ਇੱਥੇ ਆਉਂਦੇ ਹਨ ਅਤੇ ਹਿੰਸਾ ਭੜਕਾਉਂਦੇ ਹਨ।ਜ਼ਿਆਦਾਤਰ ਵਿਦਿਆਰਥੀ ਬਰੈਂਪਟਨ 'ਚ ਵੱਡੀਆਂ ਕਾਰਾਂ ਚ ਘੁੰਮਦੇ ਰਹਿੰਦੇ ਹਨ ਅਤੇ ਪਰੇਸ਼ਾਨੀ ਪੈਦਾ ਕਰਦੇ ਹਨ।"

 

ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਹਿੰਸਾ ਦੀਆਂ ਘਟਨਾਵਾਂ ਦਾ ਮਤਲਬ ਹੈ ਕਿ ਸਥਾਨਕ ਆਬਾਦੀ ਵਿਦਿਆਰਥੀਆਂ ਨੂੰ ਰਹਿਣ ਲਈ ਜਗ੍ਹਾ ਨਹੀਂ ਦੇ ਰਹੀ ਹੈ। ਉਨ੍ਹਾਂ ਨੂੰ ਡਰ ਹੈ.ਕਿ ਕਦੇ ਉਹ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjabi community in canda is causing problems for others