ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਸ ਰਾਹੀਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਰਿਹੈ ਪੰਜਾਬੀ ਪਰਿਵਾਰ

ਬੱਸ ਰਾਹੀਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਰਿਹੈ ਪੰਜਾਬੀ ਪਰਿਵਾਰ

ਸਿੱਖ ਸੰਗਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦਾ ਜੋਸ਼ ਪੂਰੀ ਤਰ੍ਹਾਂ ਠਾਠਾਂ ਮਾਰ ਰਿਹਾ ਹੈ। ਇਹ ਜੋਸ਼ ਇੰਨਾ ਜ਼ਿਆਦਾ ਹੈ ਕਿ ਇੱਕ ਕੈਨੇਡੀਅਨ ਪੰਜਾਬੀ ਪਰਿਵਾਰ ਨੇ ਇਸ ਵਾਰ ਦਾ ਇਤਿਹਾਸਕ ਗੁਰਪੁਰਬ ਬੱਸ ਰਾਹੀਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਕੇ ਮਨਾਉਣ ਦਾ ਫ਼ੈਸਲਾ ਕੀਤਾ ਹੈ।

 

 

ਕੈਨੇਡਾ ਤੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਬੱਸ ਰਾਹੀਂ ਆਉਣ ਵਾਲਾ ਇਹ ਪਰਿਵਾਰ ਅੱਜ–ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੱਲ੍ਹ ਇਹ ਬੱਸ ਫ਼ਰਾਂਸ ਦੀ ਰਾਜਧਾਨੀ ਪੈਰਿਸ ਪੁੱਜੀ, ਜਿੱਥੇ ਉਸ ਦਾ ਸਿੱਖ ਸੰਗਤ ਵੱਲੋਂ ਸੁਆਗਤ ਕੀਤਾ ਗਿਆ।

 

 

ਇਹ ਪਰਿਵਾਰ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਤੋਂ ਰਵਾਨਾ ਹੋਇਆ ਹੈ। ਇਹ ਬੱਸ ਕੈਨੇਡੀਅਨ ਸੂਬੇ ਨੋਵਾ ਸਕੌਸ਼ੀਆ, ਫਿਰ ਇੰਗਲੈਂਡ ਦੀ ਰਾਜਧਾਨੀ ਲੰਡਨ, ਫ਼ਰਾਂਸ ਦੀ ਰਾਜਧਾਨੀ ਪੈਰਿਸ, ਜਰਮਨੀ ਦੇ ਸ਼ਹਿਰ ਫ਼ਰੈਂਕਫ਼ਰਟ, ਸਵਿਟਜ਼ਰਲੈਂਡ, ਆਸਟਰੀਆ, ਤੁਰਕੀ ਦੀ ਰਾਜਧਾਨੀ ਤੁਰਕੀ, ਈਰਾਨ ਦੀ ਰਾਜਧਾਨੀ ਤਹਿਰਾਨ ਹੁੰਦੀ ਹੋਈ ਪਹਿਲਾਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਕਰਤਾਰਪੁਰ ਸਾਹਿਬ ਪੁੱਜੇਗੀ।

ਬੱਸ ਰਾਹੀਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਰਿਹੈ ਪੰਜਾਬੀ ਪਰਿਵਾਰ

 

ਉਸ ਤੋਂ ਬਾਅਦ ਇਹ ਕੈਨੇਡੀਅਨ ਪੰਜਾਬੀ ਪਰਿਵਾਰ ਭਾਰਤੀ ਪੰਜਾਬ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਪੁੱਜੇਗਾ।

 

 

ਕੈਨੇਡੀਅਨ ਪੰਜਾਬੀ ਪਰਿਵਾਰ ਦੀ ਇਸ ਇਤਿਹਾਸਕ ਗੁਰਧਾਮ ਯਾਤਰਾ ਵਿੱਚ ਇੰਟਰਨੈਸ਼ਨਲ ਪੰਜਾਬੀ ਫ਼ਾਊਂਡੇਸ਼ਨ ਕੈਨੇਡਾ ਦਾ ਵੀ ਯੋਗਦਾਨ ਹੈ। ਇਸ ਲਈ ਫ਼ਾਊਂਡੇਸ਼ਨ ਨੇ www.journeytokartarpur.com ਨਾਂਅ ਦੀ ਇੱਕ ਵੈੱਬਸਾਈਟ ਵੀ ਬਣਾਈ ਹੈ। ਇਸ ਵੈੱਬਸਾਈਟ ਉੱਤੇ ਇਸ ਇਤਿਹਾਸਕ ਗੁਰਧਾਮ ਯਾਤਰਾ ਦਾ ਕੋਈ ਬਹੁਤਾ ਜ਼ਿਕਰ ਤਾਂ ਨਹੀਂ ਹੇ ਪਰ ਇਸ ਤੋਂ ਇੰਨਾ ਜ਼ਰੂਰ ਪਤਾ ਲੱਗਦਾ ਹੈ ਕਿ ਇਹੋ ਕੈਨੇਡੀਅਨ ਪੰਜਾਬੀ ਫ਼ਾਊਂਡੇਸ਼ਨ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਇੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਉਸਾਰੀ ਵੀ ਕਰਵਾ ਰਹੀ ਹੈ।

ਬੱਸ ਰਾਹੀਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਰਿਹੈ ਪੰਜਾਬੀ ਪਰਿਵਾਰ

 

ਇਸ ਯਾਤਰਾ ਨੂੰ JobsinGTA.com ਵੱਲੋਂ ਸਪਾਂਸਰ ਕੀਤਾ ਗਿਆ ਹੈ। ਜੌਬਸ ਇਨ ਜੀਟੀਏ (ਗ੍ਰੇਟਰ ਟੋਰਾਂਟੋ ਏਰੀਆ) ਵੱਲੋਂ ਇਸ ਯਾਤਰਾ ਦਾ ਮੰਤਵ ਵਿਸ਼ਵ–ਸ਼ਾਂਤੀ ਅਤੇ ਵੱਖੋ–ਵੱਖਰੇ ਧਰਮਾਂ ਨੂੰ ਆਪਸ ਵਿੱਚ ਜੋੜਨਾ ਦੱਸਿਆ ਗਿਆ ਹੈ।

ਬੱਸ ਰਾਹੀਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਪੁੱਜ ਰਿਹੈ ਪੰਜਾਬੀ ਪਰਿਵਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi family is reaching Kartarpur Sahib and Sultanpur Lodhi from Canada