ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਪੰਜਾਬੀ ਸ਼ਾਇਰ ਹੋਏ ਪਰਥ `ਚ ਰੂ-ਬ-ਰੂ

ਪੰਜਾਬੀ ਕਵਿਤਾ ਦੇ ਨਾਮਵਰ ਸਾਹਿਤਕਾਰ ਇੰਦਰੇਸ਼ਮੀਤ ਅਪਣੀ ਆਸਟ੍ਰੇਲੀਆ ਫੇਰੀ ਦੌਰਾਨ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਆਏ ਅਤੇ ਗੁਰਦਵਾਰਾ ਸਾਹਿਬ ਕੈਨਿੰਗਵੇਲ ਵਿਖੇ ਪੰਜਾਬੀ ਪਾਠਕਾਂ ਦੇ ਰੂਬਰੂ ਹੋਏ । ਇਸ ਮੌਕੇ ਲੇਖਕ ਇੰਦਰੇਸ਼ਮੀਤ ਦੀ ਰਚਿਤ ਪੁਸਤਕ “ ਬੂਹੇ ਵਿਚਲੀ ਚੁੱਪ “ ਨੂੰ ਹਾਜ਼ਰ ਪਤਵੰਤੇ ਸੱਜਣਾਂ , ਲੇਖਕਾਂ ਅਤੇ ਪਾਠਕਾਂ ਦੁਆਰਾ ਲੋਕ ਅਰਪਣ ਕੀਤਾ ਗਿਆ ।

 

ਜਿਕਰਯੋਗ ਹੈ ਕਿ ਇਹਨਾਂ ਦੀ ਪੰਜਾਬੀ ਪਾਠਕਾਂ ਲਈ ਚੌਥੀ ਪੁਸਤਕ ਰਚਨਾ ਹੈ ਅਤੇ ਇਸ ਤੋਂ ਪਹਿਲਾਂ ਗੁੰਮਸ਼ੁਦਾ ਕਾਰਵਾਂ (ਹਿੰਦੀ ਕਵਿਤਾ) ਦਸਤਕ ਦੇ ਰੰਗ (ਪੰਜਾਬੀ ਕਵਿਤਾ) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ । ਲੇਖਕ ਇੰਦਰੇਸ਼ਮੀਤ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਕਿੱਤੇ ਵੱਜੋਂ ਟਰਾਂਸਪੋਟਰ ਹਨ । 

 


ਇਹਨਾਂ ਦੀ ਲੇਖਣੀ ਦੀ ਵਿਲੱਖਣਤਾ ਹੈ ਕਿ ਜਦੋਂ ਪਾਠਕ ਕਵਿਤਾ ਦੇ ਸ਼ਬਦੀ ਤਹਿ ਤੋਂ ਤੁਰਕੇ ਇਹਦੇ ਅਰਥਾਂ ਦੀਆਂ ਪਰਤਾਂ ਨੂੰ ਫਰੋਲਦਾ ਹੈ , ਤਾਂ ਉਸਨੂੰ ਜ਼ਿੰਦਗੀ ਨੂੰ ਜੀਅ ਭਰਕੇ ਜੀਣ ਦੀ ਕਾਵਿਕ-ਨੁਹਾਰ ਹੀ ਸਾਕਾਰ ਹੋਈ ਮਹਿਸੂਸ ਹੁੰਦੀ ਹੈ । ਇਹਨਾਂ ਦੀ ਕਵਿਤਾਸ਼ੈਲੀ ਦੇ ਮਜ਼ਮੂਨ , ਬਣਤਰ ਅਤੇ ਡਿਜ਼ਾਈਨ ਵਿੱਚ ਸਾਦਗੀ ਅਤੇ ਨਾਂ ਹੀ ਸੰਚਾਰ ‘ਚ ਕੋਈ ਪੇਚੀਦਗੀ ਮਹਿਸੂਸ ਹੁੰਦੀ ਹੈ । 


ਉਸ ਮੌਕੇ ਸਿੱਖ ਐਸੋਸੀਏਸਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਮੁਖੀ ਗੁਰਦਰਸ਼ਨ ਸਿੰਘ ਕੈਲੇ , ਅਮਰਜੀਤ ਸਿੰਘ ਪਾਬਲਾ (ਸਿੱਖ ਹੈਰੀਟੇਜ਼ ਪਰਥ) ਬਲਵਿੰਦਰ ਸਿੰਘ ਬੱਲੀ (ਪੀਸ ਆਫ਼ ਜਸਟਿਸ) ਸਤਿੰਦਰ ਸਮਰਾ , ਜਨਕਰਾਜ ਸਿੰਘ, ਪੰਜਾਬੀ ਲੇਖਕ ਜਸਵੀਰ ਧੀਮਾਨ ਅਤੇ ਗੁਰਦਿਆਲ ਸਿੰਘ ਉੱਪਲ (ਪੰਜਾਬੀ ਸੱਥ ਪਰਥ) ਆਦਿ ਹਾਜ਼ਰ ਸਨ ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi poet of Amritsar reaches Perth