ਅਗਲੀ ਕਹਾਣੀ

ਕੈਨੇਡਾ ਸੜਕ ਹਾਦਸੇ `ਚ ਪੰਜਾਬੀ ਟਰੱਕ ਡਰਾਇਵਰ ਗ੍ਰਿਫ਼ਤਾਰ

ਕੈਨੇਡਾ ਸੜਕ ਹਾਦਸੇ `ਚ ਪੰਜਾਬੀ ਟਰੱਕ ਡਰਾਇਵਰ ਜਸਕੀਰਤ ਸਿੰਘ ਸਿੱਧੂ ਗ੍ਰਿਫ਼ਤਾਰ

ਭਾਰਤੀ ਮੂਲ ਦੇ ਟਰੱਕ ਡਰਾਇਵਰ ਜਸਕੀਰਤ ਸਿੰਘ ਸਿੱਧੂ (29) ਨੂੰ ਇੱਕ ਸੜਕ ਹਾਦਸੇ ਲਈ ਜਿ਼ੰਮੇਵਾਰ ਮੰਨਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਬੀਤੀ 6 ਅਪ੍ਰੈਲ ਨੂੰ ਕੈਨੇਡਾ ਦੇ ਸਸਕੈਚੇਵਾਨ ਸੂਬੇ `ਚ ਵਾਪਰਿਆ ਸੀ, ਜਿਸ ਵਿੱਚ ਇੱਕ ਬੱਸ ਤੇ ਟਰੱਕ ਦੀ ਟੱਕਰ ਵਿੱਚ ਹੰਬੋਲਡ ਬ੍ਰੌਂਕੋਸ ਦੀ ਇੱਕ ਆਈਸ ਹਾਕੀ ਟੀਮ ਦੇ 16 ਮੈਂਬਰ ਮਾਰੇ ਗਏ ਸਨ ਤੇ 13 ਹੋਰ ਫੱਟੜ ਹੋ ਗਏ ਸਨ। ਇਸ ਹਾਦਸੇ ਦਾ ਸੋਗ ਸਮੁੱਚੇ ਕੈਨੇਡਾ `ਚ ਮਨਾਇਆ ਗਿਅ ਸੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮ੍ਰਿਤਕਾਂ ਦੀ ਅੰਤਿਮ ਅਰਦਾਸ `ਚ ਸ਼ਾਮਲ ਹੋਏ ਸਨ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਜਸਕੀਰਤ ਸਿੱਧੂ ਨੂੰ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਕੁੱਲ 29 ਦੋਸ਼ ਲੱਗੇ ਹਨ, ਜਿਨ੍ਹਾਂ ਵਿੱਚੋਂ 13 ਦੋਸ਼ ਖ਼ਤਰਨਾਕ ਤਰੀਕੇ ਨਾਲ ਡਰਾਇਵਿੰਗ ਦੇ ਹਨ।

ਇਹ ਹਾਦਸਾ ਸਸਕੈਚੇਵਾਨ ਸੂਬੇ ਦੇ ਕਸਬੇ ਡਿਸਡੇਲ ਦੇ ਬਾਹਰਵਾਰ ਵਾਪਰਿਆ ਸੀ, ਜਦੋਂ ਜਸਕੀਰਤ ਸਿੰਘ ਸਿੱਧੂ ਵੱਲੋਂ ਚਲਾਇਆ ਜਾ ਰਿਹਾ ਅਰਧ ਟਰੱਕ-ਟਰਾਲਾ ਇੱਕ ਬੱਸ ਨਾਲ ਟਕਰਾ ਗਿਆ ਸੀ। ਇਹ ਟਰੱਕ ਆਦੇਸ਼ ਦਿਓਲ ਟਰੱਕਿੰਗ ਲਿਮਿਟੇਡ ਕੰਪਨੀ ਦਾ ਹੈ ਤੇ ਉਸ ਕੰਪਨੀ ਦੇ ਮਾਲਕ ਦੀ ਸ਼ਨਾਖ਼ਤ ਸੁਖਮੰਦਰ ਸਿੰਘ ਵਜੋਂ ਹੋਈ ਹੈ। ਜਸਕੀਰਤ ਸਿੰਘ ਸਿੱਧੂ ਨੇ ਹਾਲੇ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਇਸ ਕੰਪਨੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

ਇਸ ਹਾਦਸੇ ਦੀ ਹੁਣ ਤੱਕ ਸਮੁੱਚੇ ਕੈਨੇਡਾ ਦੇ ਮੀਡੀਆ ਵਿੱਚ ਡਾਢੀ ਚਰਚਾ ਰਹੀ ਹੈ। ਇਸੇ ਕਾਰਨ ਇਸ ਮਾਮਲੇ ਦੀ ਜਾਂਚ 20 ਪ੍ਰਮੁੱਖ ਜਾਂਚਕਾਰ ਕਰ ਰਹੇ ਹਨ ਅਤੇ ਅੱਗੇ ਉਨ੍ਹਾਂ ਦੇ 100 ਤੋਂ ਵੱਧ ਸਹਾਇਕ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Truck Driver arrested in Canada road mishap