ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ : ਪੰਜਾਬੀ ਟਰੱਕ ਡਰਾਈਵਰ 40 ਕਿੱਲੋ ਕੋਕੀਨ ਸਮੇਤ ਗ੍ਰਿਫਤਾਰ

ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਨੇ 44 ਸਾਲਾ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਲਗਭਗ 40 ਕਿੱਲੋ ਕੋਕੀਨ ਬਰਾਮਦ ਕੀਤੀ ਹੈ।
 

ਟਰੱਕ ਡਰਾਈਵਰ ਦੀ ਪਛਾਣ ਬਰੈਂਪਟਨ ਵਾਸੀ ਮਨਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ। ਉਸ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਤਸਕਰੀ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਕਾਬਿਕ ਬੀਤੀ 15 ਦਸੰਬਰ ਨੂੰ ਵਿੰਡਸਰ, ਓਂਟਾਰਿਓ ਵਿਖੇ ਟਰੱਕ ਟ੍ਰੇਲਰ ਚਾਲਕ ਨੂੰ ਜਾਂਚ ਪੜਤਾਲ ਲਈ ਰੋਕਿਆ ਗਿਆ ਸੀ। ਇਸ ਦੌਰਾਨ ਸੀਬੀਐਸਏ ਅਧਿਕਾਰੀਆਂ ਨੇ ਉਸ ਕੋਲੋਂ ਕੋਕੀਨ ਦੇ 30 ਪੈਕੇਟ ਬਰਾਮਦ ਕੀਤੇ ਸਨ।
 

ਪੁਲਿਸ ਨੇ ਟਰੱਕ ਚਾਲਕ ਮਨਜਿੰਦਰ ਸਿੰਘ ਗਿੱਲ ਨੂੰ ਹਿਰਾਸਤ 'ਚ ਲੈ ਲਿਆ ਸੀ। ਪੁਲਿਸ ਮੁਤਾਬਕ ਉਹ ਆਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ 'ਚ ਨਸ਼ਾ ਲਿਆ ਰਿਹਾ ਸੀ। ਉਸ ਨੂੰ ਵਿੰਡਸਰ ਸ਼ਹਿਰ ਦੇ ਅੰਬੈਸਡਰ ਪੁਲ ਉੱਤੇ ਸਰਹੱਦੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ। ਬਰਾਮਦ ਕੋਕੀਨ ਦੀ ਕੀਮਤ 20 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।
 

ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ 'ਚ ਦਰਜਨਾਂ ਪੰਜਾਬੀ ਇਸ ਵੇਲੇ ਜੇਲਾਂ 'ਚ ਬੰਦ ਹਨ। ਅਧਿਕਾਰੀਆਂ ਮੁਤਾਬਕ ਇਸ ਸਾਲ ਹੁਣ ਤੱਕ ਅਮਰੀਕਾ ਦੇ ਅੰਬੈਸਡਰ ਪੁਲ, ਵਿੰਡਸਰ-ਡੀਟਰੌਇਟ ਸੁਰੰਗ ਤੇ ਸਾਰਨੀਆ ਦੇ ਬਲੂ ਵਾਟਰ ਪੁਲ ਰਾਹੀਂ ਤਸਕਰੀ ਕੀਤੀ ਜਾ ਰਹੀ ਲਗਭਗ 395 ਕਿੱਲੋ ਕੋਕੀਨ ਜ਼ਬਤ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Truck driver arrested in Canada seized 40 kilograms suspected cocaine