ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ

ਤਿੰਨ ਸਾਲ ਪਹਿਲਾਂ ਕੈਨੇਡਾ ਗਏ ਮਮਦੋਟ ਦੇ ਪਿੰਡ ਕਤਮਾਂ ਦੇ ਨੌਜਵਾਨ ਰਾਜੀਵ ਗੱਖੜ ਦੀ ਕੈਨੇਡਾ ਦੇ ਸਰੀ ਸ਼ਹਿਰ ਚ ਵਾਪਰੇ ਇਹ ਹਾਦਸੇ ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰੋਜ਼ੀ ਰੋਟੀ ਦੇ ਲਈ ਕੈਨੇਡਾ ਗਿਆ ਉਕਤ ਨੌਜਆਨ ਅੱਗ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

 

ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਕੜਮਾਂ ਦਾ ਰਹਿਣ ਵਾਲਾ ਰਾਜੀਵ ਕੁਮਾਰ ਇੱਕ ਤੇਲ ਦੇ ਸਟੋਰ ਵਿਖੇ ਨੌਕਰੀ ਕਰ ਰਿਹਾ ਸੀ ਕਿ ਸਵੇਰੇ ਉਸ ਨੇ ਜਿਵੇਂ ਹੀ ਗੇਟ ਖੋਲ੍ਹਿਆ ਤਾਂ ਪਹਿਲਾਂ ਤੋਂ ਹੀ ਅੰਦਰ ਲੱਗੀ ਹੋਈ ਅੱਗ ਇਕਦਮ ਭੜਕੀ ਅਤੇ ਉਸ ਦੀ ਲਪੇਟ ਚ ਆਉਣ ਨਾਲ ਉਸ ਦੀ ਮੌਤ ਹੋ ਗਈ I 

 

ਦੱਸਣਯੋਗ ਇਹ ਹੈ ਕਿ ਮ੍ਰਿਤਕ ਰਾਜੀਵ ਕੁਮਾਰ6 ਮਹੀਨੇ ਪਹਿਲਾਂ ਵਿਆਹ ਕਰਾ ਕੇ ਵਾਪਸ ਕੈਨੇਡਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸੋਗ ਦੀ ਲਹਿਰ ਇਲਾਕੇ ਵਿੱਚ ਫੈਲ ਗਈ ਹੈ। ਪਰਿਵਾਰ ਇਨ੍ਹਾਂ ਸਦਮੇ ਵਿੱਚ ਹੈ ਕਿ ਉਸ ਨੂੰ ਕੋਈ ਵੀ ਸੁੱਝ-ਬੁਝ ਨਹੀਂ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi youth dies in tragic accident in Canada