ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰੈਂਪਟਨ `ਚ ਰੋਪੜ ਦੇ ਪੰਜਾਬੀ ਬਜ਼ੁਰਗ ਦਾ ਕਤਲ

Ropar Man Murdered in Brampton

ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਤੋਂ ਆਪਣੇ ਵੱਡੇ ਪੁੱਤਰ ਨੂੰ ਮਿਲਣ ਕੈਨੇਡਾ ਆਏ 73 ਸਾਲਾ ਪੰਜਾਬੀ ਬਜ਼ੁਰਗ ਅਮਰਜੀਤ ਸਿੰਘ ਭਟਨਾਗਰ ਦਾ ਕਤਲ ਹੋ ਗਿਆ ਹੈ। ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਅਮਰਜੀਤ ਸਿੰਘ ਭਟਨਾਗਰ ਰੋਪੜ ਰੋਟਰੀ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ। ਉਹ ਆਪਣੇ ਵੱਡੇ ਪੁੱਤਰ ਜਸਪਿੰਦਰ ਸਿੰਘ ਨੂੰ ਮਿਲਣ ਲਈ ਬਰੈਂਪਟਨ ਆਏ ਸਨ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ, 12 ਜੂਨ ਨੂੰ ਰਾਤੀਂ 10:07 ਵਜੇ ਅਮਰਜੀਤ ਭਟਨਾਗਰ ਤੇ ਬਰੈਂਪਟਨ ਰਹਿੰਦਾ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਬਰੈਂਪਟਨ ਦੇ ਅਲੋਮਾ ਪਾਰਕ `ਚ ਸੈਰ ਕਰ ਰਹੇ ਸਨ ਕਿ ਦੋ ਲੁਟੇਰੇ ਅਚਾਨਕ ਉੱਥੇ ਆਏ ਤੇ ਉਨ੍ਹਾਂ ਕੋਲ ਮੌਜੂਦ ਉਨ੍ਹਾਂ ਦੀਆਂ ਵਸਤਾਂ ਖੋਹ ਲਈਆਂ। ਉੱਥੋਂ ਜਾਂਦੇ ਸਮੇਂ ਉਨ੍ਹਾਂ ਅਮਰਜੀਤ ਸਿੰਘ ਭਟਨਾਗਰ ਹੁਰਾਂ ਨੂੰ ਜ਼ੋਰ ਦੀ ਧੱਕਾ ਮਾਰ ਕੇ ਸੁੱਟ ਦਿੱਤਾ। ਤਦ ਉਨ੍ਹਾਂ ਦੇ ਸਿਰ `ਤੇ ਕਸੂਤੀ ਸੱਟ ਲੱਗ ਗਈ ਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀਆਂ 14 ਜੂਨ ਨੂੰ ਦਮ ਤੋੜ ਗਏ।
ਪੀਲ ਪੁਲਿਸ ਨੇ 15 ਸਾਲਾਂ ਦੇ ਇੱਕ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ਨੂੰ ਸ਼ੁੱਕਰਵਾਰ 15 ਜੂਨ ਨੂੰ ਬਰੈਂਪਟਨ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ropar Man Murdered in Brampton Canada