ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਤਿੰਦਰ ਕੌਰ ਸਿੱਧੂ ਬਣੇ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਦੇ ਜੱਜ

ਸਤਿੰਦਰ ਕੌਰ ਸਿੱਧੂ ਬਣੇ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਦੇ ਜੱਜ

ਇੱਕ ਪੰਜਾਬਣ ਸਤਿੰਦਰ ਕੌਰ ਸਿੱਧੂ ਦੇ ਬ੍ਰਿਟਿਸ਼ ਕੋਲੰਬੀਆ ਦੀ ਇੱਕ ਅਦਾਲਤ ਦੀ ਜੱਜ ਬਣਨ ’ਤੇ ਸਮੂਹ ਪ੍ਰਵਾਸੀ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

 

 

ਸਤਿੰਦਰ ਕੌਰ ਸਿੱਧੂ ਨਾਲ ਜੈਫ਼ਰੇ ਕੈਂਪਬੈੱਲ ਤੇ ਕੈਰਿਨਾ ਸੈਕਾ ਦੀ ਵੀ ਜੱਜ ਵਜੋਂ ਨਿਯੁਕਤੀ ਹੋਈ ਹੈ। ਬੀਬਾ ਸਿੱਧੂ ਆਉਂਦੀ 30 ਮਾਰਚ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ।

 

 

ਬੀਬਾ ਸਤਿੰਦਰ ਕੌਰ ਸਿੱਧੂ ਨੇ 1995 ’ਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਸੀ ਤੇ 1996 ’ਚ ਉਹ ਬ੍ਰਿਟਿਸ਼ ਕੋਲੰਬੀਆ ਬਾਰ ਨਾਲ ਜੁੜ ਗਏ ਸਨ।

 

 

ਸਤਿੰਦਰ ਕੌਰ ਸਿੱਧੂ ਨੇ ਨਿਊ ਵੈਸਟਮਿੰਸਟਰ ’ਚ ਸਰਕਾਰੀ ਵਕੀਲ ਵਜੋਂ ਵੀ ਕੰਮ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਹੁਤ ਗੁੰਝਲਦਾਰ ਅਪਰਾਧਕ ਮਾਮਲੇ ਵੀ ਨਿਪਟਾਏ।

 

 

ਬੀਬਾ ਸਿੱਧੂ ਅਕਸਰ ਆਪਣੇ ਪੇਪਰ ਕੈਨੇਡੀਅਨ ਬਾਰ ਐਸੋਸੀਏਸ਼ਨ, ਸਰਕਾਰੀ ਵਕੀਲਾਂ ਦੀਆਂ ਕਾਨਫ਼ਰੰਸਾਂ ਅਤੇ ਕੈਨੇਡੀਅਨ ਪੁਲਿਸ ਕਾਲਜ ਦੀਆਂ ਕਾਨਫ਼ਰੰਸਾਂ ’ਚ ਪੜ੍ਹਦੇ ਰਹਿੰਦੇ ਹਨ। ਉਨ੍ਹਾਂ ਪੇਪਰਾਂ ਦੀ ਕਾਫ਼ੀ ਸ਼ਲਾਘਾ ਵੀ ਹੁੰਦੀ ਹੈ। ‘ਵੁਆਇਸ ਆੱਨਲਾਈਨ’ ਵੱਲੋਂ ਪ੍ਰਕਾਸ਼ਿਤ ਰਤਨ ਮਾਲ ਦੀ ਰਿਪੋਰਟ ਮੁਤਾਬਕ ਸਤਿੰਦਰ ਸਿੱਧੂ ਪੰਜਾਬੀ ਬਹੁਤ ਵਧੀਆ ਬੋਲਦੇ ਹਨ।

 

 

ਕੈਨੇਡਾ ’ਚ ਜੱਜ ਬਣਨ ਲਈ ਇੱਛੁਕ ਵਕੀਲਾਂ ਨੂੰ ਪਹਿਲਾਂ ਸਬੰਧਤ ਸੂਬੇ ਦੀ ਜੁਡੀਸ਼ੀਅਲ ਕੌਂਸਲ ਕੋਲ ਆਪਣੀਆਂ ਅਰਜ਼ੀਆਂ ਦੇਣੀਆਂ ਪੈਂਦੀਆਂ ਹਨ। ਇਹੋ ਕੌਂਸਲ ਹੀ ਜੱਜਾਂ ਦੀਆਂ ਨਿਯੁਕਤੀਆਂ ਕਰਦੀ ਹੈ। ਇਸ ਕੌਂਸਲ ਵਿੱਚ ਚੀਫ਼ ਜੱਸ, ਐਸੋਸੀਏਟ ਚੀਫ਼ ਜੱਜ ਤੇ ਕੁਝ ਹੋਰ ਜੱਜ, ਪ੍ਰਮੁੱਖ ਵਕੀਲ ਤੇ ਆਮ ਲੋਕ ਤੱਕ ਮੌਜੂਦ ਹੁੰਦੇ ਹਨ ਅਤੇ ਉਹ ਸਾਰੇ ਮਿਲ ਕੇ ਸਹੀ ਜੱਜਾਂ ਦੀ ਚੋਣ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Satinder Kaur Sidhu becomes a Judge of British Columbia Court