ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀਆਂ ਦੀ ਹਮਾਇਤ ਨਾਲ ਲੰਡਨ `ਚ 12 ਨੂੰ ਹੋਵੇਗਾ ‘ਵੱਖਵਾਦੀ ਸਿੱਖਾਂ` ਦਾ ਸਮਾਰੋਹ

ਕਸ਼ਮੀਰੀਆਂ ਦੀ ਹਮਾਇਤ ਨਾਲ ਲੰਡਨ `ਚ 12 ਨੂੰ ਹੋਵੇਗਾ ‘ਵੱਖਵਾਦੀ ਸਿੱਖਾਂ` ਦਾ ਸਮਾਰੋਹ

--  ਸਮਾਰੋਹ `ਤੇ ਪਾਬੰਦੀ ਦੀ ਭਾਰਤ ਸਰਕਾਰ ਦੀ ਮੰਗ ਇੰਗਲੈਂਡ ਸਰਕਾਰ ਵੱਲੋਂ ਮੁੱਢੋਂ ਰੱਦ


ਇੱਥੇ ਇਸ ਵੇਲੇ ਆਉਂਦੀ 12 ਅਗਸਤ ਨੂੰ ਹੋਣ ਵਾਲੇ ਖ਼ਾਲਿਸਤਾਨ-ਪੱਖੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਰਤ ਸਰਕਾਰ ਨੇ ਪਹਿਲਾਂ ਇਸ ਸਮਾਰੋਹ `ਤੇ ਪਾਬੰਦੀ ਲਾਉਣ ਦੀ ਮੰਗ ਇੰਗਲੈਂਡ ਸਰਕਾਰ ਤੋਂ ਕੀਤੀ ਸੀ ਪਰ ਉਹ ਮੰਗ ਪ੍ਰਧਾਨ ਮੰਤਰੀ ਟ੍ਰੀਜ਼ਾ ਮੇਅ ਦੀ ਅਗਵਾਈ ਹੇਠਲੀ ਇੰਗਲੈਂਡ ਸਰਕਾਰ ਵੱਲੋਂ ਮੁੱਢੋਂ ਰੱਦ ਕਰ ਦਿੱਤੀ ਗਈ ਸੀ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੇ ਕਾਨੂੰਨ ਦੇ ਘੇਰੇ ਅੰਦਰ ਰਹਿ ਕੇ ਸਭ ਨੂੰ ਇਕੱਠੇ ਹੋਣ ਤੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ।


ਅਮਰੀਕਾ ਦੇ ਸਮੂਹ ‘ਸਿੱਖਸ ਫ਼ਾਰ ਜਸਟਿਸ` ਵੱਲੋਂ ਟ੍ਰਾਫ਼ਲਗਰ ਸਕੁਏਰ ਵਿਖੇ ਆਪਣੇ ਸਮਾਰੋਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ‘ਲੰਡਨ ਐਲਾਨਨਾਮਾ` ਜਾਰੀ ਹੋਣ ਦੀ ਸੰਭਾਵਨਾ ਹੈ; ਜਿਸ ਰਾਹੀਂ ‘ਪੰਜਾਬ ਦੀ ਆਜ਼ਾਦੀ ਲਈ ਰਾਇਸ਼ੁਮਾਰੀ` ਕਰਵਾਉਣ ਦਾ ਸੱਦਾ ਦਿੱਤਾ ਜਾ ਸਕਦਾ ਹੈ।


ਭਾਰਤ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਲੰਡਨ `ਚ ਅਜਿਹੇ ਵੱਖਵਾਦੀ ਸਮਾਰੋਹਾਂ `ਤੇ ਰੋਕ ਲਗਵਾਉਣ ਦੇ ਜਤਨ ਕਰਦੀ ਆ ਰਹੀ ਹੈ।


ਅਧਿਕਾਰਤ ਸੂਤਰਾਂ ਅਨੁਸਾਰ ਭਾਰਤੀ ਵਿਦੇਸ਼ ਮੰਤਰਾਲੇ ਤੇ ਭਾਰਤੀ ਹਾਈ ਕਮਿਸ਼ਨ ਨੇ ਬ੍ਰਿਟਿਸ਼ ਸਰਕਾਰ ਨੂੰ ਬੇਨਤੀ ਕਰ ਕੇ ਇਸ ਸਮਾਰੋਹ ਨੂੰ ਪ੍ਰਵਾਨਗੀ ਨਾ ਦੇਣ ਲਈ ਕਿਹ ਸਾੀ।


ਭਾਰਤੀ ਹਾਈ ਕਮਿਸ਼ਨਰ ਵਾਈ.ਕੇ. ਸਿਨਹਾ ਇਸ ਮਾਮਲੇ `ੇਤ ਵਿਦੇਸ਼ ਮੰਤਰੀ ਮਾਰਕ ਫ਼ੀਲਡ ਨੂੰ ਮਿਲੇ ਸਨ।


ਪਰ ਇੰਗਲੈਂਡ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਹੁਣ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਕੋਈ ਕਾਨੂੰਨ ਦੇ ਘੇਰੇ ਅੰਦਰ ਰਹਿ ਕੇ ਇਕੱਠ ਕਰਦਾ ਤੇ ਆਪਣੇ ਵਿਚਾਰ ਪ੍ਰਗਟਾਉਂਦਾ ਹੈ, ਤਦ ਤੱਕ ਉਸ ਨੂੰ ਰੋਕਿਆ ਨਹੀਂ ਜਾ ਸਕਦਾ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਨਾਲ ਹੀ ਇਹ ਵੀ ਕਿਹਾ,‘ਪਰ ਜੇ ਕੋਈ ਵਿਅਕਤੀ ਜਾਂ ਸਮੂਹ ਕਿਸੇ ਖਿ਼ਲਾਫ਼ ਨਫ਼ਰਤ ਫੈਲਾਉਂਦਾ ਹੈ ਜਾਂ ਭਾਈਚਾਰਿਆਂ ਵਿੱਚ ਕੋਈ ਅਜਿਹਾ ਡਰ ਤੇ ਤਣਾਅ ਫੈਲਾਉਂਦਾ ਹੈ ਕਿ ਜਿਸ ਨਾਲ ਕਾਨੂੰਨ ਤੇ ਵਿਵਸਥਾ ਦੀ ਹਾਲਤ ਵਿਗੜ ਸਕਦੀ ਹੈ ਜਾਂ ਕਿਤੇ ਹਿੰਸਾ ਫੈਲ ਸਕਦੀ ਹੈ; ਤਦ ਪੁਲਿਸ ਕੋਲ ਅਜਿਹੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਦੇ ਪੂਰੇ ਅਧਿਕਾਰ ਹੁੰਦੇ ਹਨ।`


‘ਸਿੱਖਸ ਫ਼ਾਰ ਜਸਟਿਸ` ਨੇ ਲੰਡਨ `ਚ ਆਪਣੇ 12 ਅਗਸਤ ਦੇ ਸਮਾਰੋਹ ਦੇ ਵੱਡੇ-ਵੱਡੇ ਬਿੱਲਬੋਰਡ ਲਾਏ ਹਨ ਤੇ ਇਸ ਸਮਾਰੋਹ ਨੂੰ ਕੁਝ ਕਸ਼ਮੀਰੀ ਸਮੂਹਾਂ ਦੀ ਹਮਾਇਤ ਵੀ ਦੱਸੀ ਜਾ ਰਹੀ ਹੈ। ਬਹੁਤ ਸਾਰੇ ਭਾਰਤੀ ਸੋਸ਼ਲ ਮੀਡੀਆ `ਤੇ ਇਸ ਸਮਾਰੋਹ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।


‘ਸਿੱਖਸ ਫ਼ਾਰ ਜਸਟਿਸ` ਦੇ ਕਾਨੂੰਨੀ ਸਲਾਹਕਾਰ ਤੇ ਅਟਾਰਨੀ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ,‘ਆਉਂਦੀ 12 ਅਗਸਤ ਨੂੰ ਅਸੀਂ ਸਿੱਖਾਂ ਨੂੰ ਆਪਣੇ ਫ਼ੈਸਲੇ ਆਪ ਲੈਣ ਦਾ ਅਧਿਕਾਰ ਦੇਣ ਦੀ ਗੱਲ ਕਰਾਂਗੇ; ਜਿਵੇਂ ਸੰਯੁਕਤ ਰਾਸ਼ਟਰ ਦੇ ਚਾਰਟਰ ਤੇ ਸਿਵਲ ਤੇ ਸਿਆਸੀ ਅਧਿਕਾਰਾਂ ਬਾਰੇ ਕੌਮਾਂਤਰੀ ਸਮਝੌਤੇ ਵਿੱਚ ਪਹਿਲਾਂ ਤੋਂ ਹੀ ਦਰਜ ਹੈ। ਸਿੱਖ ਤੇ ਕਸ਼ਮੀਰੀ ਹੁਣ ਸਾਂਝੇ ਮੰਚ ਤੋਂ ਆਪੋ-ਆਪਣੇ ਹੋਮਲੈਂਡਜ਼ ਦੀ ਆਜ਼ਾਦੀ ਦੀ ਜਮਹੂਰੀ ਮੰਗ ਕਰਨਗੇ।`


ਸਿੱਖ ਹਿਊਮਨ ਰਾਈਟਸ ਨਾਂਅ ਦੇ ਸਮੂਹ ਨਾਲ ਜੁੜੇ ਜਸਦੇਵ ਰਾਇ ਦਾ ਮੰਨਣਾ ਹੈ ਕਿ 12 ਅਗਸਤ ਦਾ ਇਹ ਸਮਾਰੋਹ ਇੱਕ ਤਰ੍ਹਾਂ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਹੈ।


ਜਸਦੇਵ ਰਾਇ ਹੁਰਾਂ ਇਹ ਵੀ ਕਿਹਾ,‘ਇਸ ਸਮਾਰੋਹ ਦੇ ਪ੍ਰਬੰਧਕਾਂ ਨੂੰ ਦੋਬਾਰਾ ਵਿਚਾਰ ਕਰਨਾ ਚਹੀਦਾ ਹੈ ਤੇ 1984 ਤੋਂ ਸਿੱਖ ਸੰਘਰਸ਼ ਦਾ ਹਿੱਸਾ ਬਣੇ ਰਹੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਦੋਂ ਨਰਿੰਦਰ ਮੋਦੀ ਸਰਕਾਰ ਨੇ ਬਿਨਾ ਸ਼ਰਤ ਗੱਲਬਾਤ ਦੀ ਪੇਸ਼ਕਸ਼ ਦਿੱਤੀ ਹੋਈ ਹੈ, ਉਸ ਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਹੈ।`


‘ਕਨਜ਼ਰਵੇਟਿਵ ਫ਼ਰੈਂਡਜ਼ ਆਫ਼ ਇੰਡੀਆ` ਕੋ-ਚੇਅਰ ਰਾਮੀ ਰੇਂਜਰ ਨੇ ਕਿਹਾ - ‘ਇਹ ਮੁੱਠੀ ਭਰ ਸਿੱਖ ਸਾਰੇ ਸਿੱਖਾਂ ਲਈ ਪਰੇਸ਼ਾਨੀ ਖੜ੍ਹੀ ਕਰ ਰਹੇ ਹਨ ਤੇ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਅੜਿੱਕਾ ਬਣੇ ਹੋਏ ਹਨ.. ਰਤਾ ਸੋਚੋ, ਜੇ ਸਕਾਟਲੈਂਡ ਦੇ ਲੋਕ ਭਾਰਤ `ਚ ਆਪਣੀ ਆਜ਼ਾਦੀ ਲਈ ਰਾਇਸ਼ੁਮਾਰੀ ਦੀ ਮੰਗ ਕਰਨ। ਇਹ ਬਿਲਕੁਲ ਉਹੋ ਜਿਹਾ ਮਸਲਾ ਹੈ।`


ਬੈਡਫ਼ੋਰਡਸ਼ਾਇਰ ਏਸ਼ੀਅਨ ਬਿਜ਼ਨੇਸ ਐਸੋਸੀਏਸ਼ਨ ਦੇ ਜਸਬੀਰ ਸਿੰਘ ਪਰਮਾਰ ਨੇ ਕਿਹਾ ਕਿ ਪੰਜਾਬ ਦੇ ਬਹੁ-ਗਿਣਤੀ ਲੋਕ ਅਜਿਹੀ ਕੋਈ ਰਾਇਸ਼ੁਮਾਰੀ ਨਹੀਂ ਚਾਹੁਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Separatist Sikhs have Kashmiri support for 12 August event