ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਸਮੂਹਾਂ ਵੱਲੋਂ ਕੈਨੇਡਾ ’ਤੇ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ’ ਮਨਾਉਣ ਲਈ ਦਬਾਅ

ਸਿੱਖ ਸਮੂਹਾਂ ਵੱਲੋਂ ਕੈਨੇਡਾ ’ਤੇ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ’ ਮਨਾਉਣ ਲਈ ਦਬਾਅ

ਕੁਝ ਸਿੱਖ ਸਮੂਹ ਹੁਣ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਉੱਤੇ ਦਬਾਅ ਪਾ ਰਹੇ ਹਨ ਕਿ ਸਮੁੱਚੇ ਦੇਸ਼ ਵਿੱਚ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ’ ਮਨਾਇਆ ਜਾਵੇ।

 

 

ਇੱਥੇ ਵਰਨਣਯੋਗ ਹੈ ਕਿ ਇਹ ਸਿੱਖ ਸਮੂਹ ਦਰਅਸਲ ਦੇਸ਼ ਨੂੰ ਦਹਿਸ਼ਤਗਰਦੀ ਦੇ ਖ਼ਤਰੇ ਬਾਰੇ ਸਾਲ 2018 ਦੀ ਜਨਤਕ ਰਿਪੋਰਟ ਵਿੱਚੋਂ ‘ਸਿੱਖ/ਖ਼ਾਲਿਸਤਾਨੀ ਅੱਤਵਾਦ’ ਦੇ ਸਾਰੇ ਹਵਾਲੇ ਹਟਵਾਉਣ ’ਚ ਸਫ਼ਲ ਰਹੇ ਹਨ। ਇਸੇ ਲਈ ਇਹ ਸਮੂਹ ਹੁਣ ਬੇਹੱਦ ਉਤਸ਼ਾਹਿਤ ਹਨ।

 

 

ਇਹ ਸਿੱਖ ਸਮੂਹ ਹੁਣ ਆਪਰੇਸ਼ਨ ਬਲੂ–ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫ਼ੌਜਾਂ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਉੱਥੇ ਇਕੱਠੇ ਹੋਏ ਖ਼ਾਲਿਸਤਾਨੀ ਕਾਰਕੁੰਨਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ।

 

 

ਇਨ੍ਹਾਂ ਸਮੂਹਾਂ ਵਿੱਚ ਉਨਟਾਰੀਓ ਗੁਰਦੁਆਰਾ ਕਮੇਟੀ (OGC) ਵੀ ਸ਼ਾਮਲ ਹੈ, ਜੋ ਪਿਛਲੇ ਵਰ੍ਹੇ ਦਸੰਬਰ ਮਹੀਨੇ ਜਾਰੀ ਕੀਤੀ ਇੱਕ ਜਨਤਕ ਰਿਪੋਰਟ ਵਿੱਚੋਂ ‘ਸਿੱਖ ਅੱਤਵਾਦੀ’ ਸ਼ਬਦ ਕਢਵਾਉਣ ਲਈ ਸਰਗਰਮ ਸੀ।

 

 

ਸੁਖਮਿੰਦਰ ਸਿੰਘ ਹੰਸਰਾ ਜਿਹੇ ਖ਼ਾਲਿਸਤਾਨ–ਪੱਖੀ ਵਿਅਕਤੀ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ। ਉਹ ‘ਯੂਨਾਈਟਿਡ ਫ਼ਰੰਟ ਆਫ਼ ਸਿੱਖਸ’ ਨਾਂਅ ਦੀ ਮੁੱਖ ਜੱਥੇਬੰਦੀ ਦੇ ਕੋਆਰਡੀਨੇਟਰ ਹਨ।

 

 

ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਇੱਕ ਯਾਦ–ਪੱਤਰ (ਮੈਮੋਰੈਂਡਮ) ਭੇਜ ਕੇ ਬੇਨਤੀ ਕੀਤੀ ਜਾਵੇਗੀ ਕਿ ਕੈਨੇਡਾ ’ਚ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਸਨਿੱਚਰਵਾਰ ਨੂੰ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ’ ਮਨਾਇਆ ਜਾਵੇ। ਇਸ ਦੇ ਨਾਲ ਹਾਊਸ ਆਫ਼ ਕਾਮਨਜ਼ ਦੇ ਮੈਂਬਰ (MPs) ਨੂੰ ਈ–ਮੇਲ ਸੁਨੇਹੇ ਵੀ ਭੇਜਣ ਦੀ ਯੋਜਨਾ ਹੈ।

 

 

ਸ੍ਰੀ ਹੰਸਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਸਬੰਧੀ ਸਦਨ ਵਿੱਚ ਇੱਕ ਨਿਜੀ ਮੈਂਬਰ ਦਾ ਬਿਲ ਜ਼ਰੂਰ ਪੇਸ਼ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Groups are Pressurizing on Canada to celebrate Sikh Genocide Remembrance Day