ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਰੀਜ਼ੋਨਾ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਤੇ ਹਿੰਦੂ ਧਰਮਾਂ ਦੇ ਪਾਠ

ਏਰੀਜ਼ੋਨਾ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਤੇ ਹਿੰਦੂ ਧਰਮਾਂ ਦੇ ਪਾਠ

ਅਮਰੀਕੀ ਸੂਬੇ ਏਰੀਜ਼ੋਨਾ ਨੇ ਆਪਣੇ ਪਬਲਿਕ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਧਰਮ ਦੇ ਗਿਆਨ ਦਾ ਇੱਕ ਪਾਠ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਫ਼ੈਸਲਾ ਸੋਮਵਾਰ ਨੂੰ ਏਰੀਜ਼ੋਨਾ ਰਾਜ ਸਿੱਖਿਆ ਬੋਰਡ ਵੱਲੋਂ ਲਿਆ ਗਿਆ। ਇਸ ਸਬੰਧੀ ਮਤੇ ਦੇ ਹੱਕ ਵਿੱਚ 6 ਅਤੇ ਵਿਰੁੱਧ 4 ਵੋਟਾਂ ਪਈਆਂ।


ਸੂਬੇ `ਚ ਹੁਣ ਸਕੂਲਾਂ ਤੇ ਕਾਲਜਾਂ ਦੇ ਸਿਲੇਬਸਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਸਿੱਖ ਧਰਮ ਸਮੇਤ ਦੁਨੀਆ ਦੇ ਹੋਰ ਧਰਮਾਂ ਹਿੰਦੂ, ਬੁੱਧ, ਈਸਾਈ, ਇਸਲਾਮ, ਯਹੂਦੀ, ਸਿ਼ੰਟੋਇਜ਼ਮ ਤੇ ਤਾਓਇਜ਼ਮ ਦੇ ਪਾਠ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।


ਇਹ ਨਵਾਂ ਸਿਲੇਬਸ ਅਗਲੇ ਅਕਾਦਮਿਕ ਵਰ੍ਹੇ ਤੋਂ ਲਾਗੂ ਹੋ ਜਾਵੇਗਾ। ਤਦ ਛੇਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀ ਇਹ ਨਵਾਂ ਸਿਲੇਬਸ ਪੜ੍ਹਨਗੇ।


‘ਸਿੱਖ ਕੁਲੀਸ਼ਨ` ਨਾਂਅ ਦੀ ਜੱਥੇਬੰਦੀ ਨੇ ਏਰੀਜ਼ੋਨਾ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh religion will be included in Arizona School Syllabus