ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ `ਚ ਪੁਰਾਣੇ ਹਿੰਦੂ ਦੋਸਤ ਨੂੰ ਗਊ-ਮਾਸ ਭੇਜਣ ਵਾਲੀ ਅਮਨਦੀਪ ਨੂੰ ਸਜ਼ਾ

ਯੂਕੇ `ਚ ਪੁਰਾਣੇ ਹਿੰਦੂ ਦੋਸਤ ਨੂੰ ਗਊ-ਮਾਸ ਭੇਜਣ ਵਾਲੀ ਅਮਨਦੀਪ ਨੂੰ ਸਜ਼ਾ

ਇੰਗਲੈਂਡ (ਯੂਕੇ) ਦੀ ਪੰਜਾਬਣ ਅਮਨਦੀਪ ਮੁਡਾਹਰ ਨੂੰ ਇੱਕ ਅਦਾਲਤ ਨੇ ਦੋ ਸਾਲ ਕੈਦ ਦੀ ਮੁਲਤਵੀ ਸਜ਼ਾ ਸੁਣਾਈ ਗਈ ਹੈ। ਅਮਨਦੀਪ `ਤੇ ਦੋਸ਼ ਸੀ ਕਿ ਉਸ ਨੇ ਆਪਣੇ ਇੱਕ ਪੁਰਾਣੇ ਹਿੰਦੂ ਦੋਸਤ ਤੇ ਉਸ ਦੇ ਪਰਿਵਾਰ ਨੂੰ ਤੰਗ ਕਰਨ ਲਈ ਪੂਰੇ ਪੰਜ ਵਰ੍ਹੇ ਇੱਕ ਮੁਹਿੰਮ ਚਲਾਈ ਸੀ ਤੇ ਉਸੇ ਦੌਰਾਨ ਅਮਨਦੀਪ ਨੇ ਕਥਿਤ ਤੌਰ `ਤੇ ਉਸ ਪੁਰਾਣੇ ਦੋਸਤ ਦੇ ਘਰ ਡਾਕ ਰਾਹੀਂ ਗਊ ਦਾ ਮਾਸ ਭਿਜਵਾ ਕੇ ਉਸ ਦੇ ਧਰਮ `ਤੇ ਵੀ ਹਮਲਾ ਕੀਤਾ ਸੀ।


ਅਮਨਦੀਪ ਮੁਡਾਹਰ ਨੂੰ ਨਸਲੀ ਤੌਰ `ਤੇ ਪਰੇਸ਼ਾਨ ਕਰਨ ਦੀ ਦੋਸ਼ੀ ਮੰਨਿਆ ਗਿਆ ਤੇ ਇੰਗਲੈਂਡ ਦੇ ਦੱਖਣ-ਪੱਛਮ `ਚ ਸਥਿਤ ਸਵਿੰਡਨ ਦੀ ਕ੍ਰਾਊਨ ਕੋਰਟ ਨੇ ਉਸ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ।


ਜਸਟਿਸ ਰਾਬਰਟ ਪਾੱਅਸਨ ਨੇ ਅਮਨਦੀਪ ਦੇ ਵਿਵਹਾਰ ਨੂੰ ਭੜਕਾਊ ਤੇ ਡਰਾਉਣਾ ਕਿਸਮ ਦਾ ਕਰਾਰ ਦਿੱਤਾ। ਉਹ ਅਕਸਰ ਉਸ ਪਰਿਵਾਰ ਨੂੰ ਫ਼ੋਨ `ਤੇ ਗਾਲ਼ਾਂ ਕੱਢਦੀ ਸੀ ਤੇ ਧਮਕੀਆਂ ਦਿੰਦੀਆਂ ਰਹਿੰਦੀ ਸੀ। ਇਸ ਤੋਂ ਇਲਾਵਾ ਉਸ ਨੇ ਸੋਸ਼ਲ ਮੀਡੀਆ ਰਾਹੀਂ ਵੀ ਉਨ੍ਹਾਂ `ਤੇ ਹਮਲੇ ਕੀਤੇ ਸਨ।


ਅਦਾਲਤ ਨੂੰ ਦੱਸਿਆ ਗਿਆ ਕਿ 26 ਸਾਲਾ ਅਮਨਦੀਪ ਦੀ ਪਹਿਲਾਂ 2012 `ਚ ਉਸ ਹਿੰਦੂ ਵਿਅਕਤੀ ਨਾਲ ਸਿਰਫ਼ ਕੁਝ ਹਫ਼ਤੇ ਦੋਸਤੀ ਰਹੀ ਸੀ ਤੇ ਉਹ ਵੀ ਬਹੁਤ ਨੇੜਲੀ ਹੱਦ ਤੱਕ ਨਹੀਂ ਸੀ।


ਫਿਰ ਦੋਹਾਂ `ਚ ਕੁਝ ਸਭਿਆਚਾਰਕ ਮੱਤਭੇਦ ਉੱਭਰ ਆਏ। ਤਦ ਅਮਨਦੀਪ ਮੁਡਾਹਰ ਤੇ ਉਸ ਦੇ ਪਰਿਵਾਰ ਨੇ ਉਸ ਹਿੰਦੂ ਵਿਅਕਤੀ ਦੀਆਂ ਭੈਣਾਂ ਤੇ ਮਾਂ ਨਾਲ ਬਲਾਤਕਾਰ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਤੇ ਉਨ੍ਹਾਂ ਦੇ ਮਕਾਨ ਤੇ ਕਾਰਾਂ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ।


ਫਿਰ ਅਮਨਦੀਪ ਨੇ ਆਪਣੇ 30 ਸਾਲਾ ਦੋਸਤ ਸੰਦੀਪ ਡੋਗਰਾ ਦੀ ਮਦਦ ਨਾਲ ਫ਼ੇਸਬੁੱਕ ਤੇ ਇੰਸਟਾਗ੍ਰਾਮ `ਤੇ ਉਸ ਪੁਰਾਣੇ ਦੋਸਤ ਖਿ਼ਲਾਫ਼ ਕਈ ਇਤਰਾਜ਼ਯੋਗ ਟਿੱਪਣੀਆਂ ਪੋਸਟ ਕਰਵਾਈਆਂ। ਉਨ੍ਹਾਂ ਨੂੰ ਜਾਨੋਂ ਮਾਰਨ ਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਫਿਰ ਉਨ੍ਹਾਂ ਦੇ ਘਰ ਗਊ ਦੇ ਮਾਸ ਦਾ ਇੱਕ ਪਾਰਸਲ ਵੀ ਭਿਜਵਾਇਆ ਗਿਆ। ਹਿੰਦੂ ਹੋਣ ਕਾਰਨ ਉਹ ਪਰਿਵਾਰ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ ਤੇ ਹਿੰਦੂ ਧਰਮ ਵਿੱਚ ਤਾਂ ਉਂਝ ਵੀ ਗਊ ਨੂੰ ਪੂਜਨੀਕ ਦਰਜਾ ਹਾਸਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh woman sentenced for harassing Hindu ex boyfriend