ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸਤਾਰਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ’ਚ ਜਾਣ ਤੋਂ ਰੋਕਿਆ

ਦਸਤਾਰਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ’ਚ ਦਾਖਲ ਹੋਣੋ ਰੋਕਿਆ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਆਪਣੇ ਦੋਸ਼ਤਾਂ ਨੂੰ ਮਿਲਣ ਪਹੁੰਚੇ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ।

 

ਗੁਰਵਿੰਦਰ ਗਰੇਵਾਲ (23) ਸ਼ਨੀਵਾਰ ਨੂੰ ਅੱਧੀ ਰਾਤ ਦੇ ਬਾਅਦ ਪੋਰਟ ਜੇਫਰਸਨ ਵਿਚ ਹਾਰਬਰ ਗ੍ਰਿਲ ਪਹੁੰਚੇ ਸਨ, ਪ੍ਰੰਤੂ ਰੈਸਟੋਰੈਂਟ ਦੀ ਸੁਰੱਖਿਆ ਵਿਚ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਰੈਸਟੋਰੈਂਟ ਦੀ ਨਵੀਂ ਨੀਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ।

 

ਸਟੋਨੀ ਬਰੁਕ ਯੂਨੀਵਰਸਿਟੀ ਵਿਚ ਗ੍ਰੇਜੂਏਸ਼ਨ ਦੇ ਵਿਦਿਆਰਥੀ ਗਰੇਵਾਲ ਨੇ ਕਿਹਾ ਕਿ ਮੈਂ ਹੈਰਾਨ, ਸ਼ਰਮਿੰਦਾ ਅਤੇ ਬੇਜ਼ਤੀ ਮਹਿਸੂਸ ਕਰ ਰਿਹਾ ਸੀ। ਇਸ ਤੋਂ ਪਹਿਲਾਂ ਦਸਤਾਰ ਕਾਰਨ ਮੈਨੂੰ ਕਿਤੇ ਵੀ ਦਾਖਲ ਹੋਣ ਤੋਂ ਨਹੀਂ ਰੋਕਿਆ ਗਿਆ।

 

‘ਨਿਊਯਾਰਕ ਪੋਸਟ’ ਨੇ ਕਿਹਾ, ‘ਗੁਰਵਿੰਦਰ ਨੇ ਕਿਹਾ ਕਿ ਉਨ੍ਹਾਂ ਪ੍ਰਬੰਧਕਾਂ ਨੂੰ ਸਮਝਾਇਆ ਕਿ ਉਹ ਆਪਣੇ ਧਰਮ ਦਾ ਪਾਲਣ ਕਰਨ ਲਈ ਇਹ ਦਸਤਾਰ ਸਜਾਉਂਦੇ ਹਨ ਅਤੇ ਦੋਸਤਾਂ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਨ।

ਰੈਸਟੋਰੈਂਟ ਨੇ ਕਿਹਾ, ‘ਅਸੀਂ ਟੋਪੀ ਜਾਂ ਹੋਰ ਟੋਪੀ ਵਾਲੇ ਲੋਕਾਂ ਨੂੰ ਅੰਦਰ ਦਾਖਲੇ ਦੀ ਆਗਿਆ ਨਹੀਂ ਦਿੰਦੇ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਉਨ੍ਹਾਂ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh youth wearing a turban was stopped from entering restaurant