ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਗਲੈਂਡ ਦੇ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਖੁੱਲ੍ਹ ਦੇਣ ਵਾਲਾ ਬਿੱਲ ਪਾਸ

ਇਗਲੈਂਡ ਦੇ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਖੁੱਲ੍ਹ ਦੇਣ ਵਾਲਾ ਬਿੱਲ ਪਾਸ

 ਨਵੇਂ ਹਥਿਆਰ ਬਿੱਲ ’ਚ ਸੋਧ ਤੋਂ ਬਾਅਦ ਹੁਣ ਇਗਲੈਂਡ ਦੇ ਸਿੱਖਾਂ ਨੂੰ ਕਿਰਪਾਨ ਧਾਰਨ ਦੀ ਪ੍ਰਵਾਨਗੀ ਮਿਲ ਗਈ ਹੈ। ਸਿੱਖ ਭਾਈਚਾਰੇ ਨੂੰ ਕਿਰਪਾਨ ਨੂੰ ਧਾਰਮਿਕ ਚਿੰਨ੍ਹ ਵਜੋਂ ਧਾਰਨ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਰਪਾਨ ਨੂੰ ਗੁਰੁਦੁਆਰੇ ਦਾ ਬਾਹਰ ਲੋਕਾਂ ਤੱਕ ਪਹੁੰਚਾਉਣ ਦੀ ਵੀ ਆਜ਼ਾਦੀ ਹੋਵੇਗੀ।

 

ਇਸ ਬਿੱਲ ਨੂੰ ਹੁਣ ਸੰਸਦ ਦੀ ਮੰਨਜ਼ੂਰੀ ਲਈ ਅੱਗੇ ਭੇਜ ਦਿੱਤਾ ਗਿਆ ਹੈ।


 ਹਾਊਸ ਆਫ ਕਾਮਨਜ਼ ’ਚ ਬਿੱਲ ਬਾਰੇ ਬਹਿਸ ਪੂਰੀ ਹੋ ਚੁੱਕੀ ਹੈ। ਹੁਣ ਇਸ ਬਿੱਲ ਨੂੰ ਪ੍ਰਵਾਨਗੀ ਲਈ ਹਾਊਸ ਆਫ ਲਾਰਡਜ਼ ’ਚ ਭੇਜਿਆ ਜਾਵੇਗਾ। ਇਸ ਬਿੱਲ ’ਚ ਕੁਝ ਹਥਿਆਰਾਂ ਨੂੰ ਜਨਤਕ ਥਾਵਾਂ ’ਤੇ ਲੈ ਕੇ ਚੱਲਣ ਨੂੰ ਅਪਰਾਧ ਮੰਨਿਆ ਜਾਵੇਗਾ ਤੇ ਤੇਜ਼ਾਬੀ ਹਮਲਿਆਂ ਦੇ ਤਹਿਤ ਕਈ ਚੀਜ਼ਾ ਦੀ ਆਨਲਾਈਨ ਵਿਕਰੀ ਦੀ ਵੀ ਮਨਾਹੀ ਹੋਵੇਗੀ।

 

ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ , ‘ਕਿਰਪਾਨ ਦੇ ਮਾਮਲੇ ’ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਾਨ ਵਿੱਚ ਰੱਖਦੇ ਹੋਏ ਬਿੱਲ ਸੋਧਿਆ ਗਿਆ ਹੈ ਤਾਂ ਜੋ ਸਿੱਖ ਭਾਈਚਾਰਾ ਕਿਰਪਾਨ ਨੂੰ ਧਾਰਮਿਕ ਚਿੰਨ੍ਹ ਵਜੋਂ ਪਹਿਨ ਸਕੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sikhs can now wear kirpan in england bill passed