ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸ਼ਟਡਾਊਨ ਦੇ ਪੀੜਤ ਕਾਮਿਆਂ ਨੂੰ ਸਿੱਖ ਦਾਨ ਕਰਨਗੇ ਫ਼ੰਡ ਤੇ ਭੋਜਨ

ਅਮਰੀਕੀ ਸ਼ਟਡਾਊਨ ਦੇ ਪੀੜਤ ਕਾਮਿਆਂ ਨੂੰ ਸਿੱਖ ਦਾਨ ਕਰਨਗੇ ਫ਼ੰਡ ਤੇ ਭੋਜਨ

ਆਖ਼ਰ 36 ਦਿਨਾਂ ਪਿੱਛੋਂ ਅਮਰੀਕਨਾਂ ਦਾ ਅੰਸ਼ਕ–ਸ਼ਟਡਾਊਨ ਤੋਂ ਖਹਿੜਾ ਛੁੱਟ ਗਿਆ। ਇਸ ਦੌਰਾਨ ਬਹੁਤ ਸਾਰੇ ਕਾਮੇ ਵਿਹਲੇ ਹੋ ਜਾਂਦੇ ਹਨ। ਕੁਝ ਘਰਾਂ ਵਿੱਚ ਤਾਂ ਰੋਟੀ ਪੱਕਣੀ ਵੀ ਔਖੀ ਹੋ ਜਾਂਦੀ ਹੈ। ਅਜਿਹੇ ਹਾਲਾਤ ਕਾਰਨ ‘ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ’ (TSA) ਦੇ ਪੀੜਤ ਕਾਮਿਆਂ ਦੀ ਮਦਦ ਲਈ ਅਮਰੀਕੀ ਸੂਬੇ ਇੰਡੀਆਨਾ ਦੇ ਸਿੱਖਾਂ ਨੇ ਫ਼ੰਡ ਤੇ ਭੋਜਨ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਆਉਂਦੀ 28 ਜਨਵਰੀ ਨੂੰ ਰੱਖਿਆ ਗਿਆ ਹੈ।

 

 

ਸਿੱਖਾਂ ਦੀ ਸਿਆਸੀ ਕਾਰਜ–ਕਮੇਟੀ ਵੱਲੋਂ ਇਹ ਸਮਾਰੋਹ ਇੰਡੀਆਨਾਪੋਲਿਸ ਏਅਰਪੋਰਟ ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਮਾਰੀਓ ਰੋਡਰਿਗਜ਼, ਟੀਐੱਸਏ ਦੇ ਕੇਂਦਰੀ ਸੁਰੱਖਿਆ ਨਿਰਦੇਸ਼ਕ ਆਰੋਨ ਬੱਟ ਦੀ ਮਦਦ ਨਾਲ ਫ਼ਿਸ਼ਰਜ਼ ਸ਼ਹਿਰ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਸ਼ਟਡਾਊਨ ਤੋਂ ਪ੍ਰਭਾਵਿਤ ਹੋਏ ਟੀਐੱਸਏ ਦੇ ਏਜੰਟਾਂ ਨੂੰ ਖ਼ਾਸ ਤੌਰ ’ਤੇ ਸੱਦਿਆ ਗਿਆ ਹੈ।

 

 

ਟੀਐੱਸਏ ਦਰਅਸਲ ਗ੍ਰਹਿ ਸੁਰੱਖਿਆ ਵਿਭਾਗ ਅਧੀਨ ਆਉਂਦਾ ਹੈ ਤੇ ਇਸ ਦੇ 60,000 ਦੇ ਲਗਭਗ ਮੁਲਾਜ਼ਮ ਹਨ। ਸਥਾਨਕ ਸਿੱਖਾਂ ਨੇ ਇਸੇ ਏਜੰਸੀ ਦੇ ਪ੍ਰਭਾਵਿਤ ਕਾਮਿਆਂ ਦੀ ਮਦਦ ਲਈ ਇਹ ਪ੍ਰੋਗਰਾਮ ਰੱਖਿਆ ਹੈ। ਇਸ ਪ੍ਰੋਗਰਾਮ ਦੌਰਾਨ ਇੰਡੀਆਨਾਪੋਲਿਸ ਹਵਾਈ ਅੱਡੇ ’ਤੇ ਟੀਐੱਸਏ ਦੇ ਏਜੰਟਾਂ ਨੂੰ 5,000 ਡਾਲਰ ਦੇ ਤੋਹਫ਼ੇ ਤੇ ਗ੍ਰੌਸਰੀ ਕਾਰਡ ਦੇ ਨਾਲ–ਨਾਲ 5,000 ਡਾਲਰ ਦਾ ਭੋਜਨ ਵੀ ਵੰਡਿਆ ਜਾਵੇਗਾ।

 

 

ਹੁਣ ਅਜਿਹੇ ਸਟੋਰਾਂ ਦੀ ਭਾਲ਼ ਕੀਤੀ ਜਾ ਰਹੀ ਹੈ ਕਿ ਤਾਂ ਜੋ ਵੱਧ ਤੋਂ ਵੱਧ ਪੀੜਤਾਂ ਨੂੰ ਵੱਧ ਤੋਂ ਵੱਧ ਤੋਹਫ਼ੇ ਮਿਲ ਸਕਣ।

 

 

ਇੱਥੇ ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਤੇ ਮੈਕਸੀਕੋ ਨਾਲ ਲੱਗਦੀ ਸਰਹੱਦ ’ਤੇ ਇੱਕ ਕੰਧ ਖੜ੍ਹੀ ਕਰਨ ਲਈ 5.7 ਅਰਬ ਡਾਲਰ ਦੀ ਮੰਗ ਕਰ ਰਹੇ ਹਨ। ਪਰ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਇਹ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੋਇਆ ਹੈ। ਇਸ ਸ਼ਟਡਾਊਨ ਕਾਰਨ 8 ਲੱਖ ਦੇ ਲਗਭਗ ਕੇਂਦਰੀ ਮੁਲਾਜ਼ਮਾਂ ਨੂੰ ਪੂਰੇ 36 ਦਿਨ ਬਿਨਾ ਤਨਖ਼ਾਹਾਂ ਦੇ ਰਹਿਣਾ ਪਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikhs will donate fund and food to Victims of US Shutdown