ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖ ਧਾਲੀਵਾਲ ਮੁੜ ਜਿੱਤੇ ਸਰੀ–ਨਿਊਟਨ ਤੋਂ

ਸੁਖ ਧਾਲੀਵਾਲ ਮੁੜ ਜਿੱਤੇ ਸਰੀ–ਨਿਊਟਨ ਤੋਂ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸੰਸਦੀ ਹਲਕੇ ਸਰੀ–ਨਿਊਟਨ ਤੋਂ ਸ੍ਰੀ ਸੁੱਖ ਧਾਲੀਵਾਲ ਮੁੜ ਸੰਸਦ ਮੈਂਬਰ ਚੁਣ ਲਏ ਗਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਲਿਬਰਲ MP ਸ੍ਰੀ ਧਾਲੀਵਾਲ ਨੇ ਕਿਹਾ ਕਿ ਦੋਬਾਰਾ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ।

 

 

ਸਰੀ–ਨਿਊਟਨ ਸੰਸਦੀ ਹਲਕੇ ਦੀ ਆਬਾਕੀ 1 ਲੱਖ 14 ਹਜ਼ਾਰ 605 ਹੈ ਤੇ ਸ੍ਰੀ ਸੁੱਖ ਧਾਲੀਵਾਲ ਨੂੰ 45 ਫ਼ੀ ਸਦੀ ਵੋਟਾਂ ਮਿਲੀਆਂ ਹਨ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ 10 ਕੁ ਮਹੀਨੇ ਪਹਿਲਾਂ ਆਪਣੀ ਚੋਣ–ਮੁਹਿੰਮ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਆਪਣੇ ਹਲਕੇ ਦੇ ਵੋਟਰਾਂ ਨੂੰ ਸਭ ਤੋਂ ਪਹਿਲਾਂ ਇਹੋ ਨਾਅਰਾ ਦਿੱਤਾ ਸੀ – ‘ਫ਼ੈਮਿਲੀ ਇਜ਼ ਯੂਅਰ ਫ਼ਸਟ ਟੀਮ’ (ਪਰਿਵਾਰ ਹੀ ਤੁਹਾਡੀ ਪਹਿਲੀ ਟੀਮ ਹੈ)। ‘ਸਰੀ ਨਾਓ–ਲੀਡਰ’ ਦੀ ਰਿਪੋਰਟ ਮੁਤਾਬਕ ਸ੍ਰੀ ਸੁੱਖ ਧਾਲੀਵਾਲ ਨੇ ਚੋਣ ਜਿੱਤਣ ਦੇ ਤੁਰੰਤ ਬਾਅਦ ਸੋਮਵਾਰ ਰਾਤੀਂ 9:30 ਵਜੇ 128ਵੀਂ ਸਟ੍ਰੀਟ ਦੇ ਖਚਾਖਚ ਭਰੇ ਬੈਂਕੁਏਟ ਹਾਲ ’ਚ ਆਮ ਲੋਕਾਂ ਨੂੰ ਸੰਬੋਧਨ ਕੀਤਾ। ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ।

 

 

ਸ੍ਰੀ ਸੁੱਖ ਧਾਲੀਵਾਲ ਨੇ ਟਵੀਟ ਕੀਤਾ ਕਿ ਉਹ ਸਰੀ–ਨਿਊਟਨ ਦੀ ਜਨਤਾ ਦਾ ਧੰਨਵਾਦ ਮਹਿਜ਼ ਸ਼ਬਦਾਂ ਨਾਲ ਨਹੀਂ ਕਰ ਸਕਦੇ। ਉਹ ਜਨਤਾ ਦਾ ਇੰਝ ਹੀ ਲਗਾਤਾਰ ਸੇਵਾ ਕਰਦੇ ਰਹਿਣਗੇ।

 

 

ਸ੍ਰੀ ਧਾਲੀਵਾਲ ਦਾ ਮੁਕਾਬਲਾ ਕਨਜ਼ਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ, ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹਰਜੀਤ ਸਿੰਘ ਗਿੱਲ, ਗ੍ਰੀਨ ਪਾਰਟੀ ਦੇ ਉਮੀਦਵਾਰ ਰਬਾਬ ਖਹਿਰਾ ਤੇ ਪੀਪਲ’ਜ਼ ਪਾਰਟੀ ਆਫ਼ ਕੈਨੇਡਾ ਦੇ ਹੋਲੀ ਵਰਚੇਰੇ ਨਾਲ ਸੀ। ਇਸ ਹਲਕੇ ’ਚ ਸ੍ਰੀ ਧਾਲੀਵਾਲ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਐੱਨਡੀਪੀ ਉਮੀਦਵਾਰ ਨੂੰ ਮਿਲੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukh Dhaliwal wins again from Surrey-Newton