ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਪੰਜਾਬੀਆਂ ਦੇ ਕਤਲਾਂ ਵਿਰੁੱਧ ਸਰੀ ਦੇ ਹਜ਼ਾਰਾਂ ਪੰਜਾਬੀਆਂ ਵੱਲੋਂ ਰੋਸ ਮੁਜ਼ਾਹਰਾ

Surrey Punjabis Holds Protest Demonstration

ਪੱਛਮੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ `ਚ ਬੀਤੇ ਦਿਨੀਂ ਹੋਏ ਦੋ ਪੰਜਾਬੀਆਂ ਦੇ ਕਤਲਾਂ ਵਿਰੁੱਧ ਸਥਾਨਕ ਪੰਜਾਬੀਆਂ `ਚ ਭਾਰੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਉਹ ਸੋਗ `ਚ ਡੁੱਬੇ  ਹੋਏ ਹਨ, ਉੱਥੇ ਉਹ ਹੁਣ ਰੋਸ ਮੁਜ਼ਾਹਰੇ ਕਰਨ ਲਈ ਵੀ ਮਜਬੂਰ ਹੋ ਰਹੇ ਹਨ। ਹਜ਼ਾਰਾਂ ਦੀ ਗਿਣਤੀ `ਚ ਪੰਜਾਬੀਆਂ ਨੇ ਇੱਥੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਇਨਸਾਫ਼ ਲੈਣ ਲਈ ਮਰਹੂਮ ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਇੱਥੇ ਵਰਨਣਯੋਗ ਹੈ ਕਿ ਬੀਤੀ ਚਾਰ ਜੂਨ, ਸੋਮਵਾਰ ਦੀ ਰਾਤ ਨੂੰ ਦੱਖਣੀ ਸਰੀ `ਚ ਕੈਂਪਬੈੱਲ ਹਾਈਟਸ ਲਾਗੇ ਗੋਲ਼ੀਆਂ ਨਾਲ ਵਿੰਨ੍ਹੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਦੀ ਸ਼ਨਾਖ਼ਤ ਜਸਕਰਨ ਸਿੰਘ ਭੰਗਾਲ ਤੇ ਜਸਕਰਨ ਸਿੰਘ ਝੁੱਟੀ ਵਜੋਂ ਹੋਈ ਸੀ।
ਰੋਸ ਮੁਜ਼ਾਹਰੇ ਦੇ ਮੋਹਰੀ ਗੁਰਪ੍ਰੀਤ ਸਹੋਤਾ ਨੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਤੇ ਸਬੰਧਤ ਸਥਾਨਕ ਸਰਕਾਰਾਂ ਨੂੰ ਅਪੀਲ ਕੀਤੀ ਕਿ ਆਮ ਜਨਤਾ ਦੀ ਸੁਰੱਖਿਆ ਦਾ ਖਿ਼ਆਲ ਸਭ ਤੋਂ ਪਹਿਲਾਂ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਂਝ ਤਾਂ ਕੇਂਦਰ ਸਰਕਾਰ ਹਰ ਸਾਲ ਅਰਬਾਂ ਰੁਪਏ ਜਾਰੀ ਕਰਨ ਦੇ ਦਾਅਵੇ ਕਰਦੀ ਹੇ ਪਰ ਅਸਲੀਅਤ ਕੁਝ ਹੋਰ ਹੀ ਲੱਗਦੀ ਹੈ। ‘ਜੇ ਸਹੀ ਅਰਥਾਂ `ਚ ਸਾਰਾ ਪੈਸਾ ਸੁਰੱਖਿਆ ਇੰਤਜ਼ਾਮਾਂ `ਤੇ ਲੱਗਿਆ ਹੁੰਦਾ, ਤਾਂ ਸਾਡੇ ਜਿਗਰ ਦੇ ਟੋਟੇ ਅੱਜ ਸਹੀ-ਸਲਾਮਤ ਹੋਣੇ ਸਨ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ, ਜਿਨ੍ਹਾਂ ਦਾ ਹਾਲੇ ਤਕ ਕੋਈ ਇਨਸਾਫ਼ ਨਹੀਂ ਮਿਲਿਆ।`

ਬ੍ਰਿਟਿਸ਼ ਕੋਲੰਬੀਆ ਦੇ ਮੰਤਰੀ ਵੀ ਸ਼ਾਮਲ ਹੋਏ ਰੋਸ ਮੁਜ਼ਾਹਰੇ `ਚ
ਬ੍ਰਿਟਿਸ਼ ਕੋਲੰਬੀਆ ਦੇ ਸੁਰੱਖਿਆ ਮਾਮਲਿਆਂ ਬਾਰੇ ਮੰਤਰੀ ਮਾਈਕ ਵੀ ਇਸ ਰੋਸ ਮੁਜ਼ਾਹਰੇ `ਚ ਸ਼ਾਮਲ ਹੋਏ। ਉਨ੍ਹਾਂ ਇਸ ਘਟਨਾ `ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਉੱਧਰ ਜਾਂਚ ਕਰ ਰਹੇ ਆਈਐੱਚਆਈਟੀ ਦੇ ਬੁਲਾਰੇ ਫ਼ਰੈਂਕ ਜੰਗ ਨੇ ਦੱਸਿਆ ਕਿ ਇਸ ਕੇਸ ਵਿਚ ਹਾਲੇ ਕੋਈ ਨਵਾਂ ਤੱਥ ਸਾਹਮਣੇ ਨਹੀਂ ਆਇਆ।

ਤਸਵੀਰ: ਸਰੀ ਦੇ ਸਿਟੀ ਹਾਲ ਨੇੜੇ ਰੋਸ ਮੁਜ਼ਾਹਰਾ ਕਰਦੇ ਹੋਏ ਪੰਜਾਬੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surrey Punjabis held Protest Demonstration