ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ’ਚ ਸਾੜਿਆ ਤਿਰੰਗਾ, ਭਾਰਤ ਨੇ ਯੂਕੇ ਕੋਲ ਪ੍ਰਗਟਾਇਆ ਰੋਸ

ਲੰਦਨ ’ਚ ਸਾੜਿਆ ਤਿਰੰਗਾ, ਭਾਰਤ ਨੇ ਯੂਕੇ ਕੋਲ ਪ੍ਰਗਟਾਇਆ ਰੋਸ

ਖ਼ਾਲਿਸਤਾਨ–ਪੱਖੀ ਕੁਝ ਸਮਰਥਕਾਂ ਨੇ ਸਨਿੱਚਰਵਾਰ ਨੂੰ ਲੰਦਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਤਿਰੰਗਾ ਝੰਡਾ ਸਾੜਿਆ। ਭਾਰਤ ਨੇ ਇਸ ਘਟਨਾ ਵਿਰੁੱਧ ਇੰਗਲੈਂਡ (ਯੂਕੇ) ਕੋਲ ਅੱਜ ਸੋਮਵਾਰ ਨੂੰ ਜ਼ੋਰਦਾਰ ਰੋਸ ਪ੍ਰਗਟਾਇਆ ਹੈ। ਇੰਗਲੈਂਡ ਦੇ ਵਿਦੇਸ਼ ਵਿਭਾਗ ਨੇ ਇੱਕ ਸਾਲ ਵਿੱਚ ਵਾਪਰੀ ਅਜਿਹੀ ਦੂਜੀ ਘਟਨਾ ’ਤੇ ਨਿਰਾਸ਼ਾ ਪ੍ਰਗਟਾਈ ਹੈ।

 

 

ਤਿਰੰਗਾ ਝੰਡਾ ਜਾਣਬੁੱਝ ਕੇ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਸਾੜਿਆ ਗਿਆ। ਇੰਗਲੈਂਡ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਭਾਰਤ ਨਾਲ ਸਬੰਧ ਹੋਰ ਪੀਡੇ ਕਰਨ ਦਾ ਇੱਛੁਕ ਹੈ। ਇੰਗਲੈਂਡ ਨੇ ਕਿਹਾ ਕਿ ਹੁਣ ਉਹ ਯੂਰੋਪੀਅਨ ਯੂਨੀਅਨ ਵਿੱਚੋਂ ਬਾਹਰ ਹੋਣ ਦੀਆਂ ਤਿਆਰੀਆਂ ਕਰ ਰਿਹਾ ਹੈ ਤੇ ਵਿਸ਼ਵ ਪੱਧਰ ’ਤੇ ਉਸ ਦੇ ਨਵੇਂ ਭਾਈਵਾਲ ਬਣਨਗੇ।

 

 

ਲੰਦਨ ਸਥਿਤ ‘ਇੰਡੀਆ ਹਾਊਸ’ ਦੇ ਸਾਹਮਣੇ ਹੋਏ ਰੋਸ ਪ੍ਰਦਰਸ਼ਨ ਦੀ ਇਸ ਘਟਨਾ ਦੀਆਂ ਵਿਡੀਓਜ਼ ਤੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਹਨ। ਉਸ ਵਿੱਚ ਕੁਝ ਵਿਅਕਤੀ ਭਾਰਤ ਦਾ ਝੰਡਾ ਸਾੜਦੇ ਦਿਸ ਰਹੇ ਹਨ। ਇਸ ਦੇ ਨਾਲ ਹੀ ਖ਼ਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਬ੍ਰਿਟਿਸ਼ ਪੁਲਿਸ ਵੀ ਮੌਜੂਦ ਹੈ ਤੇ ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀਆਂ ਤਸਵੀਰਾਂ ਵੀ ਚੁੱਕੀਆਂ ਹੋਈਆਂ ਹਨ।

 

 

ਸਕਾਟਲੈਂਡ ਯਾਰਡ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਸ ਵਿਡੀਓ ਦੀ ਜਾਣਕਾਰੀ ਹੈ। ਹਾਲੇ ਇਸ ਅਪਰਾਧ ਦੀ ਬਾਕਾਇਦਾ ਕੋਈ ਸ਼ਿਕਾਇਤ ਦਰਜ ਨਹੀਂ ਹੋਈ। ਉਸ ਨੇ ਦੱਸਿਆ ਕਿ ਇਸ ਵਿਡੀਓ ਦੇ ਅਸਲ ਹਾਲਾਤ ਪਤਾ ਲਾਉਣ ਦੇ ਜਤਨ ਜਾਰੀ ਹਨ।

 

 

ਇਸ ਘਟਨਾ ਕਾਰਨ ਇੰਗਲੈਂਡ ਸਥਿਤ ਭਾਰਤ ਦੇ ਕੂਟਨੀਤਕਾਂ ਨੂੰ ਵੀ ਕਾਫ਼ੀ ਨਿਰਾਸ਼ਾ ਹੋਈ ਹੈ ਤੇ ਚਿੰਤਾ ਲੱਗ ਗਈ ਹੈ ਕਿਉਂਕਿ ਇੰਗਲੈਂਡ ਵਿੱਚ ਖ਼ਾਲਿਸਤਾਨ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਮੌਜੂਦ ਹੈ। ਭਾਰਤੀ ਤਿਰੰਗੇ ਦਾ ਅਪਮਾਨ ਕਰਨ ਦੀ ਇਹ ਦੂਜੀ ਘਟਨਾ ਹੈ। ਪਿਛਲੇ ਸਾਲ ਅਪ੍ਰੈਲ ’ਚ ਵੀ ਅਜਿਹੀ ਘਟਨਾ ਉਸ ਵੇਲੇ ਵਾਪਰੀ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੇ ਇੱਕ ਸੰਮੇਲਨ ਵਿੱਚ ਭਾਗ ਲੈਣ ਲਈ ਆਏ ਸਨ। ਤਦ ਵੀ ਇੰਗਲੈਂਡ ਦੇ ਵਿਦੇਸ਼ ਵਿਭਾਗ ਨੂੰ ਭਾਰਤ ਤੋਂ ਮਾਫ਼ੀ ਮੰਗਣੀ ਪਈ ਸੀ।

 

 

ਇੰਗਲੈਂਡ ਦਾ ਵਿਦੇਸ਼ ਵਿਭਾਗ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਰਾਸ਼ਟਰੀ ਝੰਡਿਆਂ ਨੂੰ ਇੰਝ ਸਾੜਨ ਨੂੰ ਉਹ ਕਦੇ ਪ੍ਰਵਾਨ ਨਹੀਂ ਕਰਦਾ ਕਿਉਂਕਿ ਅਜਿਹੀ ਘਟਨਾ ਬਹੁਤੇ ਲੋਕਾਂ ਨੂੰ ਭੈੜੀ ਲੱਗਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tricolour burnt in London India protest before UK