ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਟਾਰੀਓ `ਚ ਸਿੱਖ ਦੋ-ਪਹੀਆ ਚਾਲਕਾਂ ਨੂੰ ਹੈਲਮੈਟ ਤੋਂ ਛੋਟ 18 ਤੋਂ

ਉਨਟਾਰੀਓ `ਚ ਸਿੱਖ ਦੋ-ਪਹੀਆ ਚਾਲਕਾਂ ਨੂੰ ਹੈਲਮੈਟ ਤੋਂ ਛੋਟ 18 ਤੋਂ

--  ਸਲਾਮਤੀ ਦੀ ਜਿ਼ੰਮੇਵਾਰੀ ਚਾਲਕਾਂ ਤੇ ਸਵਾਰੀਆਂ ਦੀ ਆਪਣੀ ਹੋਵੇਗੀ: ਪ੍ਰੀਮੀਅਰ ਡੂਗ ਫ਼ੋਰਡ

 

ਕੈਨੇਡੀਅਨ ਸੂਬੇ ਉਨਟਾਰੀਓ `ਚ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਨੂੰ ਹੁਣ ਆਉਂਦੀ 18 ਅਕਤੂਬਰ ਤੋਂ ਹੈਲਮੈਟ ਤੋਂ ਛੋਟ ਮਿਲ ਜਾਵੇਗੀ। ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਨੇ ਬੁੱਧਵਾਰ ਨੂੰ ਬਾਕਾਇਦਾ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਅਗਲੇ ਵੀਰਵਾਰ (18 ਅਕਤੂਬਰ) ਨੂੰ ਇਸ ਸਬੰਧੀ ਕਾਨੂੰਨ ਲਾਗੂ ਹੋ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਸਿੱਖ ਕੈਨੇਡੀਅਨ ਸਿੱਖ ਐਸੋਸੀਏਸ਼ਨ ਤੇ ਕੁਝ ਹੋਰਨਾਂ ਜੱਥੇਬੰਦੀਆਂ ਤੇ ਵਿਅਕਤੀਆਂ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਹੈਲਮੇਟ ਤੋਂ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਸਨ।


ਉਨਟਾਰੀਓ ਦੀ ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਦੇ ਪ੍ਰੀਮੀਅਰ ਸ੍ਰੀ ਡੂਗ ਫ਼ੋਰਡ ਨੇ ਕਿਹਾ ਕਿ ਸੜਕਾਂ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਰਹੇਗੀ। ‘ਪਰ ਸਾਡੀ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਦੀ ਸਲਾਮਤੀ ਦੀ ਜਿ਼ੰਮੇਵਾਰੀ ਉਨ੍ਹਾਂ ਦੀ ਆਪਣੀ ਹੋਵੇਗੀ।`


ਦਰਅਸਲ, ਸ੍ਰੀ ਫ਼ੋਰਡ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਜੇ ਸੂਬੇ `ਚ ਉਨ੍ਹਾਂ ਦੀ ਸਰਕਾਰ ਕਾਇਮ ਹੋਣ `ਤੇ ਉਹ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਨੂੰ ਹੈਲਮੈਟ ਤੋਂ ਛੋਟ ਦੇ ਦੇਣਗੇ।


ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਅਲਬਰਟਾ `ਚ ਪਹਿਲਾਂ ਹੀ ਦਸਤਾਰਧਾਰੀ ਸਿੰਘਾਂ ਤੇ ਸਿੰਘਣੀਆਂ ਨੂੰ ਅਜਿਹੀ ਛੋਟ ਮਿਲੀ ਹੋਈ ਹੈ। ਇੰਗਲੈਂਡ ਵਿੱਚ ਵੀ ਸਿੱਖਾਂ ਨੂੰ ਇਹ ਕਾਨੂੰਨੀ ਛੋਟ 1976 ਤੋਂ ਹਾਸਲ ਹੈ।


ਪਿਛਲੇ ਹਫ਼ਤੇ ਕਨਜ਼ਰਵੇਟਿਵ ਵਿਧਾਇਕ ਪ੍ਰਭਮੀਤ ਸਰਕਾਰੀਆ ਨੇ ਹਾਈਵੇਅ ਟ੍ਰੈਫਿ਼ਕ ਐਕਟ ਵਿੱਚ ਸੋਧ ਬਾਰੇ ਇੱਕ ਬਿਲ ਪੇਸ਼ ਕੀਤਾ ਸੀ; ਸਿੱਖਾਂ ਨੂੰ ਹੈਲਮੈਟ ਤੋਂ ਛੋਟ ਉਸੇ ਕਾਨੂੰਨ ਦੇ ਆਧਾਰ `ਤੇ ਮਿਲਣੀ ਹੈ।


‘ਸੀਟੀਵੀ` ਵੱਲੋਂ ਪ੍ਰਕਾਸਿ਼ਤ ਸ਼ਾੱਅਨ ਜੈਫ਼ਰਡਜ਼ ਦੀ ਰਿਪੋਰਟ ਅਨੁਸਾਰ ਉਨਟਾਰੀਓ ਦੇ ਸਿੱਖ ਮੋਟਰਸਾਇਕਲ ਕਲੱਬ ਨੇ ਸਰਕਾਰ ਦੇ ਇਸ ਐਲਾਨ ਦਾ ਸੁਆਗਤ ਕੀਤਾ ਹੈ।


ਇੱਥੇ ਵਰਨਣਯੋਗ ਹੈ ਕਿ ਸੁਰੱਖਿਆ ਖ਼ਤਰਿਆਂ ਦੇ ਡਰ ਤੋਂ ਪਿਛਲੀ ਲਿਬਰਲ ਸਰਕਾਰ ਨੇ ਸਿੱਖਾਂ ਨੂੰ ਅਜਿਹੀ ਛੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।


ਉੱਧਰ ਕੈਨੇਡਾ ਸੇਫ਼ਟੀ ਕੌਂਸਲ ਦੇ ਜਨਰਲ ਮੈਨੇਜਰ ਰੇਅਨਾਲਡ ਮਾਰਚੈਂਡ ਨੇ ਕਿਹਾ ਹੈ ਕਿ ‘ਹੈਲਮੈਟ ਤੋਂ ਛੋਟ ਦੇਣ ਦਾ ਫ਼ੈਸਲਾ ਨਿਰਾਸ਼ਾਜਨਕ ਹੈ ਪਰ ਹੈਰਾਨੀਜਨਕ ਵੀ ਨਹੀਂ ਕਿਉਂਕਿ ਪ੍ਰੀਮੀਅਰ ਪਿਛਲੇ ਕਈ ਮਹੀਨਿਆਂ ਤੋਂ ਅਜਿਹੇ ਸੰਕੇਤ ਦਿੰਦੇ ਆ ਰਹੇ ਸਨ। ਹੁਣ ਮੁੱਖ ਗੁੰਝਲ ਇਹ ਹੋਣੀ ਹੈ ਕਿ ਲੋਕ ਜ਼ਖ਼ਮੀ ਹੋਣਗੇ। ਅਜਿਹਾ ਕੋਈ ਸੁਆਲ ਹੁਣ ਨਹੀਂ ਉਠਾਇਆ ਜਾ ਰਿਹਾ ਕਿ ਜੇ ਕੋਈ ਡਿੱਗਦਾ ਹੈ, ਤਾਂ ਦਸਤਾਰ ਉਸ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਏਗੀ, ਜਿਸ ਤਰ੍ਹਾਂ ਹੈਲਮੈਟ ਦੇ ਸਕਦੀ ਹੈ। ਹੈਲਮੈਟ ਤੋਂ ਛੋਟ ਸਿਰਫ਼ ਉਨ੍ਹਾਂ ਹੀ ਦਸਤਾਰਧਾਰੀ ਸਿੱਖਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਕੋਲ ਮੁਕੰਮਲ (ਫੁਲ) ਲਾਇਸੈਂਸ ਹੋਣ, ਟਰੇਨਿੰਗ ਦੌਰਾਨ ਅਜਿਹੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਸਿੱਖਣ ਦੇ ਪੜਾਅ `ਤੇ ਸੱਟ-ਫੇਟ ਲੱਗਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:turbaned Sikh drivers gets helmet relaxation in Ontario