ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦੇ ਦੋਸ਼ੀ ਕਾਬੂ, ਇੱਕ ਜਣਾ ਪੁਲਿਸ ਮੁਖੀ ਦਾ ਪੁੱਤਰ

ਸਾਹਿਬ ਸਿੰਘ ਨੱਤ

71 ਸਾਲਾ ਸਿੱਖ ਬਜ਼ੁਰਗ ਨਾਲ ਵਹਿਸ਼ੀਆਨਾ ਢੰਗ ਨਾਲ ‘ਨਸਲੀ` ਕੁੱਟਮਾਰ ਕਰਨ ਦੇ ਮਾਮਲੇ `ਚ ਦੋ ਗੋਰੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ `ਚੋਂ ਇੱਕ ਪੁਲਿਸ ਮੁਖੀ ਦਾ ਪੁੱਤਰ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਇਹ ਕਿਸੇ ਸਿੱਖ `ਤੇ ਹਮਲੇ ਦੀ ਦੂਜੀ ਘਟਨਾ ਹੈ।


ਹਾਲੇ ਜਾਂਚ ਅਧਿਕਾਰੀ ਇਹ ਫ਼ੈਸਲਾ ਕਰਨ ਦਾ ਜਤਨ ਕਰ ਰਹੇ ਹਨ ਕਿ ਕੀ ਇਹ ਨਸਲੀ ਜੁਰਮ ਹੈ ਵੀ ਸੀ ਜਾਂ ਨਹੀਂ। ਪੁਲਿਸ ਨੇ 18 ਸਾਲਾ ਟਾਇਰੋਨ ਮੈਕਐਲਿਸਟਰ ਤੇ 16 ਸਾਲਾਂ ਦੇ ਇੱਕ ਨਾਬਾਲਗ਼ ਨੂੰ ਸ੍ਰੀ ਸਾਹਿਬ ਸਿੰਘ ਨੱਤ `ਤੇ ਹਮਲੇ ਦੇ ਮੁਲਜ਼ਮ ਮੰਨ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੀ 6 ਅਗਸਤ ਨੂੰ ਸਵੇਰੇ ਮੈਂਟੇਕਾ ਸ਼ਹਿਰ ਦੀ ਇੱਕ ਸੜਕ `ਤੇ ਇਨ੍ਹਾਂ ਗੋਰੇ ਨੌਜਵਾਨਾਂ ਨੇ ਬਜ਼ੁਰਗ ਸਿੱਖ `ਤੇ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਬਜ਼ੁਰਗ ਦੇ ਸਿਰ ਤੇ ਢਿੱਡ ਵਿੱਚ ਕਈ ਵਾਰ ਠੁੱਡੇ ਮਾਰੇ ਸਨ ਤੇ ਉਨ੍ਹਾਂ ਦੇ ਮੂੰਹ `ਤੇ ਥੁੱਕਿਆ ਵੀ ਸੀ।


ਮੈਂਟੇਕਾ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਕਈ ਜਣਿਆਂ ਨੇ ਸੁਰਾਗ਼ ਦਿੱਤੇ ਸਨ। ਜਾਂਚ ਅਧਿਕਾਰੀ ਸਾਰਜੈਂਟ ਮਿਲਰ ਨੇ ਕਿਹਾ ਕਿ ਆਮ ਜਨਤਾ ਵੱਲੋਂ ਇਸ ਮਾਮਲੇ `ਚ ਮਿਲਿਆ ਸਹਿਯੋਗ ਬਹੁਤ ਅਹਿਮ ਹੈ ਤੇ ਉਨ੍ਹਾਂ ਦੀ ਮਦਦ ਕਾਰਨ ਹੀ  ਮੁਲਜ਼ਮ ਫੜੇ ਜਾ ਸਕੇ ਹਨ।

ਮੈਕਐਲਿਸਟਰ ਦੇ ਪਿਤਾ ਨੇ ਯੂਨੀਅਨ ਸਿਟੀ ਪੁਲਿਸ ਵਿਭਾਗ ਦੇ ਫ਼ੇਸਬੁੱਕ ਪੰਨੇ `ਤੇ ਆਪਣਾ ਬਿਆਨ ਪਾਇਆ ਹੈ ਕਿ ਉਹ ਆਪਣੇ ਬੱਚੇ ਨੂੰ ਇਸ ਹਮਲੇ ਦੇ ਮੁਲਜ਼ਮ ਵਜੋਂ ਵੇਖ ਕੇ ਬਹੁਤ ਹੀਣ ਮਹਿਸੂਸ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟੀਕਰਨ ਦਿੱਤਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪਰਿਵਾਰ ਤੋਂ ਵੱਖ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਬਦਾਂ `ਚ ਬਿਆਨ ਨਹੀਂ ਕਰ ਸਕਦੇ ਕਿ ਖ਼ੁਦ ਉਹ, ਉਨ੍ਹਾਂ ਦੀ ਪਤਨੀ ਤੇ ਧੀਆਂ ਇਹ ਪਤਾ ਲੱਗਣ ਤੋਂ ਬਾਅਦ ਕਿੰਨੇ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਕਦੇ ਹਿੰਸਾ ਤੇ ਨਫ਼ਰਤ ਨਹੀਂ ਸਿਖਾਈ। ਅਸਹਿਣਸ਼ੀਲਤਾ ਤਾਂ ਉਨ੍ਹਾਂ ਦੀ ਸ਼ਬਦਾਵਲੀ ਹੀ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two arrested for assault on sikh elder