ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੇ ਚੋਟੀ ਦੇ ਪੁਰਸਕਾਰ ਲਈ ਦੋ ਪੰਜਾਬੀ ਡਰਾਇਵਰ ਵੀ ਦੌੜ ’ਚ

ਗੁਰਨਾਮ ਸਿੰਘ ਤੇ ਜਤਿੰਦਰ ਕੁਮਾਰ

ਇੰਗਲੈਂਡ ’ਚ ਅਗਲੇ ਹਫ਼ਤੇ ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਵਧੀਆ ਡਰਾਇਵਰਾਂ ਦੀ ਚੋਣ ਹੋਣੀ ਹੈ ਤੇ ਇਸ ‘ਟੌਪ ਨੈਸ਼ਨਲ ਬੱਸ ਡਰਾਇਵਰ’ ਐਵਾਰਡ ਲਈ ਜਿਹੜੇ ਡਰਾਇਵਰਾਂ ਦੀ ਸੂਚੀ ਨੂੰ ਅੰਤਿਮ ਰੁਪ ਦਿੱਤਾ ਗਿਆ ਹੈ; ਉਨ੍ਹਾਂ ਵਿੱਚ ਭਾਰਤੀ ਮੂਲ ਦੇ ਦੋ ਡਰਾਇਵਰ ਗੁਰਨਾਮ ਸਿੰਘ ਤੇ ਜਤਿੰਦਰ ਕੁਮਾਰ ਵੀ ਸ਼ਾਮਲ ਹਨ।

 

 

ਸ੍ਰੀ ਗੁਰਨਾਮ ਸਿੰਘ ਸਾਊਥ–ਵੈਸਟ ਇੰਗਲੈਂਡ ਦੇ ਸਵਿੰਡਨ ਕਸਬੇ ’ਚ ਬੱਸ ਚਲਾਉਂਦੇ ਹਨ; ਜਦ ਕਿ ਸ੍ਰੀ ਜਤਿੰਦਰ ਕੁਮਾਰ ਮਿਡਲੈਂਡਜ਼ ਇਲਾਕੇ ਦੇ ਨੌਟਿੰਘਮ ਵਿਖੇ ਯਾਤਰੀ–ਬੱਸ ਦੇ ਡਰਾਇਵਰ ਹਨ।

 

 

ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਲਾਗਲੇ ਪਿੰਡ ਨੰਦ ਚੌਰ ਦੇ ਜੰਮਪਲ਼ 37 ਸਾਲਾ ਸ੍ਰੀ ਜਤਿੰਦਰ ਕੁਮਾਰ ਪਿਛਲੇ 11 ਸਾਲਾਂ ਤੋਂ ਨੌਟਿੰਘਮ ਸਿਟੀ ਟ੍ਰਾਂਸਪੋਰਟ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਦੋ ਭੈਣਾਂ ਪੰਜਾਬ ’ਚ ਹੀ ਰਹਿੰਦੀਆਂ ਹਨ।

 

 

ਸ੍ਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਭੈਣਾਂ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਭੈਣਾਂ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਮੁਕੰਮਲ ਕਰਨ। ਉਨ੍ਹਾਂ ਦੀ ਇਕ ਭੈਣ ਹੁਣ ਅਧਿਆਪਕਾ ਬਣ ਚੁੱਕੀ ਹੈ ਤੇ ਦੂਜੀ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ।

 

 

ਉੱਧਰ ਸ੍ਰੀ ਗੁਰਨਾਮ ਸਿੰਘ ਸਵਿੰਡਨ ਦੀ ਸਟੇਜਕੋਚ ਬੱਸ ਕੰਪਨੀ ਲਈ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਫ਼ਰਮ ਨੇ ਉਨ੍ਹਾਂ ਨੂੰ ਸਾਲ ਦਾ ‘ਕਸਟਮਰ ਸਰਵਿਸ ਡਰਾਇਵਰ’ ਪੁਰਸਕਾਰ ਵੀ ਬੀਤੇ ਦਿਨੀਂ ਦਿੱਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabi Drivers also in fray for UK s Top Award