ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਸੜਕ ਹਾਦਸੇ `ਚ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ

ਨਿਊ ਜ਼ੀਲੈਂਡ ਸੜਕ ਹਾਦਸੇ `ਚ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ

ਨਿਊ ਜ਼ੀਲੈਂਡ ਦੇ ਵਾਇਕਾਤੋ `ਚ ਤੋਕੋਰੋਆ ਵਿਖੇ ਇੱਕ ਸੜਕ ਹਾਦਸੇ `ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਇਹ ਹਾਦਸਾ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮੀਂ 5:00 ਵਜੇ ਵਾਪਰਿਆ। ਮਰਨ ਵਾਲੇ ਵਿਦਿਆਰਥੀਆਂ `ਚੋਂ ਇੱਕ ਨਵੀਂ ਦਿੱਲੀ ਤੇ ਦੂਜਾ ਪੰਜਾਬ ਤੋਂ ਹੈ।


ਪੁਲਿਸ ਮੁਤਾਬਕ ਇਹ ਸੜਕ ਹਾਦਸਾ ਤੋਕੋਰੋਆ ਦੇ ਦੱਖਣ ਵੱਲ ਓਹਾਕੁਰੀ ਨੇੜੇ ਸਟੇਟ ਹਾਈਵੇਅ-1 `ਤੇ ਵਾਪਰਿਆ। ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੇ ਨਾਂਅ ਜ਼ਾਹਿਰ ਨਹੀਂ ਕੀਤੇ ਗਏ ਸਨ।


ਪਿਛਲੇ ਕੁਝ ਸਮੇਂ ਦੌਰਾਨ ਇੱਥੇ ਸੜਕ ਹਾਦਸਿਆਂ `ਚ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ; ਜਿਸ ਤੋਂ ਸਥਾਨਕ ਭਾਈਚਾਰਾ ਕਾਫ਼ੀ ਫਿ਼ਕਰਮੰਦ ਹੈ। ਇਸ ਅਕਤੂਬਰ ਮਹੀਨੇ ਦੌਰਾਨ ਹੀ ਚਾਰ ਭਾਰਤੀ ਨਾਗਰਿਕ ਤੇ ਇੱਕ ਨੇਪਾਲੀ ਵਿਦਿਆਰਥੀ ਦੀ ਮੌਤ ਭਿਆਨਕ ਸੜਕ ਹਾਦਸਿਆਂ `ਚ ਹੋ ਚੁੱਕੀ ਹੈ।


ਬੀਤੀ 14 ਅਕਤੂਬਰ ਨੂੰ 25 ਸਾਲਾ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ; ਜਦੋਂ ਉਸ ਦੀ ਕਾਰ ਕੁਈਨਜ਼ਟਾਊਨ `ਚ ਇੱਕ ਟੂਰਿਸਟ ਬੱਸ ਨਾਲ ਟਕਰਾ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabi students killed in New Zealand mishap