ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਜੀਤ ਸਿੰਘ ਜੀਕੇ `ਤੇ ਹਮਲੇ ਦਾ ਮਾਮਲਾ: ਯੂਬਾ ਸਿਟੀ ਦੇ ਦੋ ਪੰਜਾਬੀ ਕਾਨੂੰਨੀ ਸਿ਼ਕੰਜੇ `ਚ

ਮਨਜੀਤ ਸਿੰਘ ਜੀਕੇ `ਤੇ ਹਮਲੇ ਦਾ ਮਾਮਲਾ: ਯੂਬਾ ਸਿਟੀ ਦੇ ਦੋ ਪੰਜਾਬੀ ਕਾਨੂੰਨੀ ਸਿ਼ਕੰਜੇ `ਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ `ਤੇ ਹਮਲਾ ਕਰਨ ਦੇ ਮਾਮਲੇ `ਚ ਕੈਲੀਫ਼ੋਰਨੀਆ ਦੀ ਸਟਰ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੋ ਪੰਜਾਬੀਆਂ ਸੁਖਵਿੰਦਰ ਸਿੰਘ ਤੇ ਗੁਰਦੀਪ ਸਿੰਘ `ਤੇ ਦੋਸ਼ ਲਾਏ ਹਨ। ਜੀਕੇ `ਤੇ ਇਹ ਹਮਲਾ ਬੀਤੀ 25 ਅਗਸਤ ਨੂੰ ਕੈਲੀਫ਼ੋਰਨੀਆ ਦੀ ਯੂਬਾ ਸਿਟੀ `ਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਤੇ ਗੁਰਦੀਪ ਸਿੰਘ ਦੋਵੇਂ ਕਥਿਤ ਤੌਰ `ਤੇ ਖ਼ਾਲਿਸਤਾਨੀ ਸਮਰਥਕ ਹਨ।


ਉੱਧਰ ‘ਸਿੱਖਸ ਫ਼ਾਰ ਜਸਟਿਸ` ਨੇ ਇੱਕ ਬਿਆਨ `ਚ ਕਿਹਾ ਹੈ ਕਿ ਅਜਿਹੇ ਦੋਸ਼ ਲਾਉਣੇ ਠੀਕ ਨਹੀਂ ਹਨ। ਇਸ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਉਹ ਅਦਾਲਤ `ਚ ਇਨ੍ਹਾਂ ਦੋਵੇਂ ਮੁਲਜ਼ਮਾਂ ਦਾ ਬਚਾਅ ਕਰਨਗੇ।


ਮਨਜੀਤ ਸਿੰਘ ਜੀਕੇ `ਤੇ ਹਮਲੇ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਜ਼ਖ਼ਮੀ ਵੀ ਹੋ ਗਿਆ ਸੀ। ਉਨ੍ਹਾਂ `ਤੇ ‘2020 ਰਾਇਸ਼ੁਮਾਰੀ` ਦੇ 30 ਤੋਂ 35 ਕਥਿਤ ਸਮਰਥਕਾਂ ਨੇ ਹਮਲਾ ਕੀਤਾ ਸੀ। ਸ੍ਰੀ ਜੀਕੇ ਪਹਿਲਾਂ ਨਿਊ ਯਾਰਕ ਗਏ ਸਨ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਤ ਜਸ਼ਨਾਂ ਦੀਆਂ ਤਿਆਰੀਆਂ ਬਾਰੇ ਐੱਨਆਰਆਈ ਪੰਜਾਬੀਆਂ ਨਾਲ ਸਲਾਹ-ਮਸ਼ਵਰਾ ਕਰਨ ਲਈ ਅਮਰੀਕਾ ਪੁੱਜੇ ਹੋਏ ਸਨ।


ਸ੍ਰੀ ਮਨਜੀਤ ਸਿੰਘ ਜੀਕੇ `ਤੇ ਕੁਝ ਹੀ ਦਿਨ ਪਹਿਲਾਂ ਨਿਊ ਯਾਰਕ `ਚ ਵੀ ਹਮਲਾ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabis charged for attack on Manjit Singh GK