ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦਾ ਕਤਲ

ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦਾ ਕਤਲ

ਅਮਰੀਕਾ ਦੇ ‘ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ’ ਸੰਦੀਪ ਸਿੰਘ ਧਾਲੀਵਾਲ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੀ ਪਿੱਠ ਉੱਤੇ ਦੋ ਗੋਲੀਆਂ ਮਾਰੀਆਂ ਗਈਆਂ। ਹੈਰਿਸ ਕਾਊਂਟੀ ਦੇ ਸ਼ੈਰਿਫ਼ ਦੇ ਡਿਪਟੀ ਸ੍ਰੀ ਸੰਦੀਪ ਸਿੰਘ ਧਾਲੀਵਾਲ ਨੇ ਇੱਕ ਚੁਰਸਤੇ ਉੱਤੇ ਇੱਕ ਕਾਰ ਨੂੰ ਰੋਕਿਆ ਸੀ, ਜਿਸ ਵਿੱਚ ਇੱਕ ਆਦਮੀ ਤੇ ਇੱਕ ਔਰਤ ਸਨ। ਰੋਕੇ ਜਾਣ ’ਤੇ ਦੋਵੇਂ ਜਣਿਆਂ ਵਿੱਚੋਂ ਇੱਕ ਜਣਾ ਹੇਠਾਂ ਉੱਤਰਿਆ ਤੇ ਉਸ ਨੇ ਸ੍ਰੀ ਧਾਲੀਵਾਲ ਦੇ ਗੋਲੀਆਂ ਮਾਰੀਆਂ। ਉਹ ਆਪਣੀ ਉਮਰ ਦੇ 40ਵਿਆਂ ’ਚੋਂ ਲੰਘ ਰਹੇ ਸਨ।

 

 

ਇੱਕ ਪੁਲਿਸ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਦੱਸਿਆ ਕਿ ਸ੍ਰੀ ਧਾਲੀਵਾਲ ਪਿਛਲੇ 10 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਕਾਤਲ ਇੱਕ ਲਾਗਲੇ ਸ਼ਾਪਿੰਗ ਸੈਂਟਰ ਵਿੱਚ ਵੜ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਸ੍ਰੀ ਸੰਦੀਪ ਧਾਲੀਵਾਲ ਦੇ ਡੈਸ਼ਬੋਰਡ ਉੱਤੇ ਲੱਗੇ ਕੈਮਰੇ ਦੀ ਵਿਡੀਓ ਫ਼ੁਟੇਜ ਵੇਖ ਕੇ ਕਾਤਲ ਦੀ ਸ਼ਕਲ ਚੰਗੀ ਤਰ੍ਹਾਂ ਵੇਖ ਲਈ ਸੀ।

 

 

ਇਸੇ ਲਈ ਕਾਤਲ ਨੂੰ ਤੁਰੰਤ ਫੜ ਲਿਆ ਗਿਆ। ਉਸ ਨਾਲ ਕਾਰ ਵਿੱਚ ਯਾਤਰਾ ਬੈਠੀ ਔਰਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 

 

ਸੰਦੀਪ ਧਾਲੀਵਾਲ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਨਾਲ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਧਾਲੀਵਾਲ ਬਹੁਤਿਆਂ ਲਈ ਮਿਸਾਲ ਸਨ ਤੇ ਪੁਲਿਸ ਵਿਭਾਗ ਵਿੱਚ ਉਨ੍ਹਾਂ ਦੇ ਸਾਥੀ ਹੀ ਨਹੀਂ, ਬਾਹਰ ਆਮ ਲੋਕਾਂ ’ਚ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਸੀ। ਉਨ੍ਹਾਂ ਦੇ ਇੰਝ ਅਕਾਲ–ਚਲਾਣੇ ਦੀ ਖ਼ਬਰ ਸੁਣ ਕੇ ਸਮੁੱਚਾ ਪੁਲਿਸ ਵਿਭਾਗ ਸ਼ੋਕ–ਗ੍ਰਸਤ ਹੈ।

 

 

 

ਪੁਲਿਸ ਅਧਿਕਾਰੀ ਸ੍ਰੀ ਗੌਂਜ਼ਾਲੇਜ਼ ਨੇ ਦੱਸਿਆ ਕਿ ਜਦੋਂ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਹਾਰਵੇ ਨਾਂਅ ਦਾ ਤੂਫ਼ਾਨ ਆਇਆ ਸੀ; ਤਦ ਬਹੁਤ ਜ਼ਿਆਦਾ ਤਬਾਹੀ ਮਚੀ ਸੀ ਤੇ ਆਮ ਅਮਰੀਕਨਾਂ ਤੇ ਹੋਰ ਸਥਾਨਕ ਨਾਗਰਿਕਾਂ ਨੂੰ ਮਦਦ ਦੀ ਬਹੁਤ ਲੋੜ ਸੀ। ਤਦ ਸ੍ਰੀ ਸੰਦੀਪ ਧਾਲੀਵਾਲ 18 ਪਹੀਆਂ ਵਾਲਾ ਟਰਾਲਾ ਭਰ ਕੇ ਪੰਜਾਬੀਆਂ ਦਾ ਲੈ ਕੇ ਆਏ ਸਨ; ਜਿਨ੍ਹਾਂ ਨੇ ਆਮ ਜਨਤਾ ਤੱਕ ਬਹੁਤ ਜ਼ਿਆਦਾ ਰਾਹਤ ਪਹੁੰਚਾਈ ਸੀ ਤੇ ਜ਼ਖ਼ਮੀਆਂ ਤੇ ਹੋਰ ਲੋੜਵੰਦਾਂ ਦੀ ਡਾਢੀ ਮਦਦ ਕੀਤੀ ਸੀ।

 

 

ਸ੍ਰੀ ਧਾਲੀਵਾਲ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਟੈਕਸਾਸ ਪੁਲਿਸ ਵਿੱਚ ਦਾੜ੍ਹੀ ਤੇ ਕੇਸਾਂ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਸਿਰਫ਼ ਸ੍ਰੀ ਧਾਲੀਵਾਲ ਕਾਰਨ ਇਹ ਕਾਨੂੰਨ ਬਦਲਿਆ ਗਿਆ ਸੀ। ਸ੍ਰੀ ਧਾਲੀਵਾਲ ‘ਯੂਨਾਈਟਿਡ ਸਿੱਖਸ’ ਨਾਂਅ ਦੀ ਜੱਥੇਬੰਦੀ ਨਾਲ ਵੀ ਕੰਮ ਕਰਦੇ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US first turbaned Cop shot dead in TEXAS