ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਜੇਲ੍ਹ ਦੇ ਸਿੱਖ ਕੈਦੀ ਆਪਣੇ ਧਾਰਮਿਕ ਅਧਿਕਾਰਾਂ ਲਈ ਅਦਾਲਤ ਪੁੱਜੇ

ਅਮਰੀਕੀ ਜੇਲ੍ਹ ਦੇ ਸਿੱਖ ਕੈਦੀ ਆਪਣੇ ਧਾਰਮਿਕ ਅਧਿਕਾਰਾਂ ਲਈ ਅਦਾਲਤ ਪੁੱਜੇ

ਅਮਰੀਕੀ ਸੂਬੇ ਓਰੇਗੌਨ ਦੇ ਸ਼ੈਰਿਡਾਨ ਜੇਲ੍ਹ `ਚ ਕੈਦ ਕੁਝ ਸਿੱਖ ਪਨਾਹਗੀਰਾਂ ਨੇ ਅਦਾਲਤ ਤੱਕ ਪਹੁੰਚ ਕਰ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ‘ਪਹਿਲੀ ਸੋਧ` ਅਨੁਸਾਰ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਕੁਝ ਰੀਤਾਂ `ਤੇ ਚੱਲਣ ਦੀ ਇਜਾਜ਼ਤ ਦੇਵੇ। ਇਹ ‘ਪਹਿਲੀ ਸੋਧ` ਅਮਰੀਕੀ ਸੰਵਿਧਾਨ ਤਹਿਤ ਇਹ ਗਰੰਟੀ ਦਿੰਦੀ ਹੈ ਕਿ ਕੇਂਦਰ ਸਰਕਾਰ ਕੋਈ ਅਜਿਹਾ ਕਾਨੂੰਨ ਲਾਗੂ ਨਹੀਂ ਕਰੇਗੀ, ਜੋ ਧਰਮ ਨੂੰ ਮੰਨਣ ਦੀ ਕਿਸੇ ਆਜ਼ਾਦੀ `ਤੇ ਪਾਬੰਦੀ ਲਾਵੇ।


ਸਿੱਖ ਕੈਦੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ `ਤੇ ਆਉਂਦੀ 9 ਅਗਸਤ ਨੁੰ ਓਰੇਗੌਨ ਦੇ ਮੁੱਖ ਜਿ਼ਲ੍ਹਾ ਜੱਜ ਮਾਈਕਲ ਡਬਲਿਊ ਮੌਸਮੈਨ ਵੱਲੋਂ ਸੁਣਵਾਈ ਕੀਤੀ ਜਾਵੇਗੀ।  121 ਕੈਦੀ ਓਰੇਗੌਨ ਦੀ ਸ਼ੈਰਿਡਾਨ ਜੇਲ੍ਹ `ਚ ਕੈਦ ਹਨ, ਜਿਨ੍ਹਾਂ `ਚੋਂ 52 ਭਾਰਤੀ ਹਨ ਤੇ ਉਨ੍ਹਾਂ `ਚੋਂ ਜਿ਼ਆਦਾਤਰ ਸਿੱਖ ਹਨ।


ਇਹ ਸਿੱਖ ਕੈਦੀ ਅਮਰੀਕਾ `ਚ ਸ਼ਰਨਾਰਥੀਆਂ ਵਜੋਂ ਪਨਾਹ ਮੰਗ ਰਹੇ ਹਨ, ਜਿਨ੍ਹਾਂ ਨੂੰ ਪਨਾਹਗੀਰ ਵੀ ਆਖਿਆ ਜਾਂਦਾ ਹੈ। ਇਨ੍ਹਾਂ ਸਿੱਖ ਕੈਦੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਿਰ `ਤੇ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਜਾਵੇ, ਉਨ੍ਹਾਂ ਦੀਆਂ ਹੋਰ ਨਿਜੀ ਵਸਤਾਂ ਉਨ੍ਹਾਂ ਨੂੰ ਦਿੱਤੀਆਂ ਜਾਣ, ਜੋ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਤੋਂ ਲੈ ਲਈਆਂ ਗਈਆਂ ਸਨ।


ਸਿੱਖ ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਆਪਣੇ ਕੋਲ ਹਰ ਸਮੇਂ ਪੰਜ ਕਕਾਰ ਭਾਵ ਕੇਸ, ਕੜਾ, ਕ੍ਰਿਪਾਨ, ਕੰਘਾ ਤੇ ਕਛਹਿਰਾ ਰੱਖਣੇ ਹੁੰਦੇ ਹਨ।


ਪਟੀਸ਼ਨਰਾਂ ਦੇ ਵਕੀਲ ਸਟੀਫ਼ਨ ਆਰ ਸੈਡੀ ਨੇ ਕਿਹਾ ਕਿ ਧਾਰਮਿਕ ਆਧਾਰ `ਤੇ ਕੈਦੀਆਂ ਨੂੰ ਆਪਣੇ ਕੋਲ ਕੁਝ ਵੀ ਰੱਖਣ ਨਹੀਂ ਦਿੱਤਾ ਗਿਆ ਹੈ। ਜੇ ਜੇਲ੍ਹ ਵਿੱਚ ਕੋਈ ਧਾਰਮਿਕ ਪ੍ਰਤੀਨਿਧ ਜਾਂ ਆਗੂ ਮਿਲਣ ਲਈ ਆਉਂਦਾ ਹੈ, ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Sikh detainees reach court for religious rights