ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸੂਬਿਆਂ ਕਾਨਸਾਸ ਤੇ ਇੰਡੀਆਨਾ ਦੇ ਸਕੂਲਾਂ ’ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਅਮਰੀਕੀ ਸੂਬਿਆਂ ਕਾਨਸਾਸ ਤੇ ਇੰਡੀਆਨਾ ਦੇ ਸਕੂਲਾਂ ’ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਅਮਰੀਕੀ ਸੂਬੇ ਕਾਨਸਾਸ ਦੇ ਸਕੂਲਾਂ ਦੇ ਪਾਠਕ੍ਰਮ (ਸਿਲੇਬਸ) ਵਿੱਚ ਹੁਣ ਸਿੱਖ ਧਰਮ ਦੇ ਇਤਿਹਾਸ ਤੇ ਸਿੱਖਿਆਵਾਂ ਬਾਰੇ ਇੱਕ ਅਧਿਆਇ ਸ਼ਾਮਲ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਕਾਨਸਾਸ ਹੁਣ ਅਮਰੀਕਾ ਦਾ 14ਵਾਂ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਸਿੱਖ ਧਰਮ ਦੇ ਇਤਿਹਾਸ ਤੇ ਸਿੱਖਿਆਵਾਂ ਦੇ ਪਾਠ ਸਮਾਜਕ–ਅਧਿਐਨ ਵਿਸ਼ੇ ਦੇ ਸਿਲੇਬਸ ’ਚ ਸ਼ਾਮਲ ਕੀਤੇ ਗਏ ਹਨ।

 

 

ਉੱਧਰ ਇੰਡੀਆਨਾ ਸੂਬੇ ਦੇ ਸਿੱਖਿਆ ਬੋਰਡ ਨੇ ਵੀ ਬੀਤੀ 4 ਮਾਰਚ ਨੂੰ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਬਾਰੇ ਸਪੈਸ਼ਲ ਅਧਿਆਇ ਜੋੜਨ ਦਾ ਫ਼ੈਸਲਾ ਕੀਤਾ ਹੈ।

 

 

ਕਾਨਸਾਸ ਤੇ ਇੰਡੀਆਨਾ ਦੇ ਵਿਦਿਆਰਥੀਆਂ ਦੀ ਗਿਣਤੀ ਜੋੜਨ ਤੋਂ ਬਾਅਦ ਹੁਣ 2 ਕਰੋੜ 30 ਲੱਖ ਤੋਂ ਵੱਧ ਅਮਰੀਕੀ ਵਿਦਿਆਰਥੀ ਸਿੱਖ ਇਤਿਹਾਸ ਬਾਰੇ ਖ਼ਾਸ ਅਧਿਆਇ ਪੜ੍ਹਨਗੇ।

 

 

‘ਇੰਡੀਕਾ ਨਿਊਜ਼’ ਦੀ ਰਿਪੋਰਟ ਮੁਤਾਬਕ ਇੰਝ ਹੁਣ ਅਮਰੀਕਾ ਦੇ ਕੁੱਲ 45 ਫ਼ੀ ਸਦੀ ਸਕੂਲਾਂ ਵਿੱਚ ਸਿੱਖ ਇਤਿਹਾਸ ਤੇ 10 ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪੜ੍ਹਾਈਆਂ ਜਾ ਰਹੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਨਿਊ ਜਰਸੀ, ਟੈਕਸਾਸ, ਨਿਊ ਯਾਰਕ, ਕੈਲੀਫ਼ੋਰਨੀਆ, ਇਦਾਹੋ, ਟੈਨੇਸੀ, ਕੋਲੋਰਾਡੋ, ਏਰੀਜ਼ੋਨਾ, ਓਕਲਾਹੋਮਾ, ਮਿਸ਼ੀਗਨ, ਨੌਰਥ ਡਕੋਟਾ ਤੇ ਨੇਬਰਾਸਕਾ ਜਿਹੇ ਸੂਬਿਆਂ ਦੇ ਸਕੂਲਾਂ ਦੇ ਸਿਲੇਬਸ ਵਿੱਚ ਵੀ ਸਿੱਖ ਇਤਿਹਾਸ ਬਾਰੇ ਖ਼ਾਸ ਅਧਿਆਇ ਸ਼ਾਮਲ ਕੀਤੇ ਗਏ ਹਨ।

 

 

ਕਾਨਸਾਸ ਸਕੂਲ ਸਿੱਖਿਆ ਬੋਰਡ ਨੇ ਹਰ ਉਮਰ ਦੇ ਸਰਕਾਰੀ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੇ ਸਿੱਖਿਆਵਾਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ। ਮਿਡਲ ਕਲਾਸਾਂ ਦੇ ਭੂਗੋਲ ਤੇ ਉਚੇਰੀਆਂ ਕਲਾਸਾਂ ਦੇ ਵਿਸ਼ਵ–ਇਤਿਹਾਸ ਦੇ ਸਿਲੇਬਸ ਵਿੱਚ ਇਹ ਵਿਸ਼ੇਸ਼ ਅਧਿਆਇ ਸ਼ਾਮਲ ਕੀਤੇ ਜਾਣਗੇ।

 

 

ਅਮਰੀਕਾ, ਖ਼ਾਸ ਕਰ ਕੇ ਕਾਨਸਾਸ ਸੂਬੇ ’ਚ ਰਹਿੰਦੇ ਸਿੱਖਾਂ ਸਮੇਤ ਸਮੂਹ ਪੰਜਾਬੀਆਂ ਨੇ ਕਾਨਸਾਸ ਤੇ ਇੰਡੀਆਨਾ ਸੂਬਿਆਂ ਵੱਲੋਂ ਲਏ ਉਪਰੋਕਤ ਫ਼ੈਸਲੇ ਦਾ ਸੁਆਗਤ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US State Kansas and Indiana Schools adopted Sikh History in their Syllabus