ਅਗਲੀ ਕਹਾਣੀ

​​​​​​​ਕੈਲੀਫ਼ੋਰਨੀਆ ’ਚ 64 ਸਾਲਾ ਪਰਮਜੀਤ ਸਿੰਘ ਦਾ ਗੋਰਾ ਕਾਤਲ ਕਾਬੂ

ਸਵਰਗੀ ਪਰਮਜੀਤ ਸਿੰਘ ਦੀ ਫ਼ਾਈਲ ਫ਼ੋਟੋ

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਟ੍ਰੇਸੀ ਦੀ ਪੁਲਿਸ ਨੇ 64 ਸਾਲਾ ਪੰਜਾਬੀ ਪਰਮਜੀਤ ਸਿੰਘ ਦੇ ਕਾਤਲ ਨੂੰ ਫੜ ਲਿਆ ਹੈ। ਬੀਤੇ ਐਤਵਾਰ ਸ੍ਰੀ ਪਰਮਜੀਤ ਸਿੰਘ ਦਾ ਟ੍ਰੇਸੀ ਦੇ ਇੱਕ ਪਾਰਕ ਵਿੱਚ ਕਤਲ ਹੋ ਗਿਆ ਸੀ। ਕਾਤਲ ਨੇ ਉਨ੍ਹਾਂ ਦੀ ਗਰਦਨ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਸੀ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

 

 

ਸ੍ਰੀ ਪਰਮਜੀਤ ਸਿੰਘ ਦੀ ਧੀ ਮੋਹਣੀ ਕੌਰ ਕੰਗ ਨੇ ਦੱਸਿਆ ਕਿ ਟ੍ਰੇਸੀ ਪੁਲਿਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ 21 ਸਾਲਾ ਗੋਰਾ ਕਾਤਲ ਐਨਥੋਨੀ ਕ੍ਰੀਟਰ–ਰ੍ਹੋਡਜ਼ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਤਲ ਦੇ ਘਰ ਤੋਂ ਹੀ ਕਤਲ ਦੇ ਸਬੂਤ ਮਿਲ ਗਏ ਹਨ। ਜਦੋਂ ਉਹ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ; ਤਦ ਉਸ ਦੀਆਂ ਤਸਵੀਰਾਂ ਵੀ ਪਾਰਕ ਦੇ ਸੀਸੀਟੀਵੀ ਕੈਮਰਿਆਂ ਨੇ ਰਿਕਾਰਡ ਕਰ ਲਈਆਂ ਸਨ।

 

 

ਉੱਧਰ ‘ਯੂਨਾਈਟਿਡ ਸਿੱਖਸ’ ਨਾਂਅ ਦੀ ਜੱਥੇਬੰਦੀ ਹੁਣ ਇਸ ਗੱਲ ਲਈ ਕਾਨੂੰਨੀ ਤਾਣ ਲਾ ਰਹੀ ਹੈ ਕਿ ਕਾਤਲ ਵਿਰੁੱਧ ਨਸਲੀ ਹਿੰਸਾ ਦੇ ਅਪਰਾਧ ਦਾ ਮੁਕੱਦਮਾ ਚੱਲੇ। ਜੱਥੇਬੰਦੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇ, ਇਹ ਯਕੀਨੀ ਬਣਾਇਆ ਜਾ ਰਿਹਾ ਹੈ।

 

 

ਬੀਤੇ ਐਤਵਾਰ ਜਦੋਂ ਸ੍ਰੀ ਪਰਮਜੀਤ ਸਿੰਘ ਰੋਜ਼ ਵਾਂਗ ਟ੍ਰੇਸੀ ਦੇ ਗ੍ਰੈਚਨ ਟੈਲੀ ਪਾਰਕ ਵਿੱਚ ਸੈਰ ਕਰ ਰਹੇ ਸਨ; ਤਦ ਉਨ੍ਹਾਂ ਉੱਤੇ ਕਿਸੇ ਨੇ ਅਚਾਨਕ ਹਮਲਾ ਬੋਲ ਦਿੱਤਾ ਸੀ। ਉਨ੍ਹਾਂ ਬਚਾਅ ਲਈ ਆਪਣੀ ਖੱਬੀ ਬਾਂਹ ਅੱਗੇ ਕੀਤੀ ਸੀ; ਉਹ ਵੀ ਜ਼ਖ਼ਮੀ ਹੋ ਗਈ ਸੀ।

 

 

ਸ੍ਰੀ ਪਰਮਜੀਤ ਸਿੰਘ ਦਾ ਅੰਤਿਮ ਸਸਕਾਰ ਆਉਂਦੀ 14 ਸਤੰਬਰ ਨੂੰ ਫ਼੍ਰਾਈ ਮੈਮੋਰੀਅਲ ਚੈਪਲ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਰਮਿਆਨ ਹੋਵੇਗਾ।

 

 

[ ਕੈਲੀਫ਼ੋਰਨੀਆ 'ਚ 64 ਸਾਲਾ ਪਰਮਜੀਤ ਸਿੰਘ ਦਾ ਕਤਲ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:White Murderer of 64 year old Paramjit Singh Arrested in California