ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੈਦਾਨ ’ਚ ਵੜਿਆ 12ਵਾਂ ਖਿਡਾਰੀ, ਭਜਾਉਣ ਲਈ ਦੌੜੇ ਵਿੰਡੀਜ਼ ਖਿਡਾਰੀ

India vs West Indies, 1st ODI at Chennai: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੇਪਕ ਸਟੇਡੀਅਮ ਚੇਨਈ ਵਿਚ ਖੇਡਿਆ ਗਿਆ। ਕ੍ਰਿਕਟ ਅਤੇ ਕ੍ਰਿਕਟਰਾਂ ਨੂੰ ਲੈ ਕੇ ਭਾਰਤ ਚ ਬਹੁਤ ਜ਼ਿਆਦਾ ਕ੍ਰੇਜ਼ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਇਹ ਵੇਖਿਆ ਗਿਆ ਸੀ ਕਿ ਕੁਝ ਪ੍ਰਸ਼ੰਸਕ ਪਿੱਚ 'ਤੇ ਆਪਣੇ ਪਸੰਦੀਦਾ ਖਿਡਾਰੀਆਂ ਨਾਲ ਹੱਥ ਮਿਲਾਉਣ ਲਈ ਪਿੱਚ ਚ ਦਾਖਲ ਹੋਏ ਸਨ। ਪਰ ਐਤਵਾਰ ਨੂੰ ਇੱਕ ਪ੍ਰਸ਼ੰਸਕ ਅਚਾਨਕ ਮੈਦਾਨ ਚ ਆ ਵੜਿਆ, ਇਹ ਸੀ ਇਕ ਕਾਲਾ ਕੁੱਤਾ।

 

ਭਾਰਤ ਵਲੋਂ ਜਦੋਂ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਹ ਕਾਲਾ ਕੁੱਤਾ ਅਚਾਨਕ ਮੈਦਾਨ ਚ ਦਾਖਲ ਹੋ ਗਿਆ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਆਪੋ ਆਪਣੇ ਵਿਕਟ ਗੁਆ ਲਏ ਸਨ।

 

ਇਹ ਘਟਨਾ ਭਾਰਤੀ ਪਾਰੀ ਦੇ 26ਵੇਂ ਓਵਰ ਚ ਵਾਪਰੀ। ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੀਮੋ ਪੌਲ ਦੇ ਹੱਥ ਚ ਗੇਂਦ ਸੀ ਤੇ ਗੇਂਦਬਾਜ਼ੀ ਕਰਨ ਜਾ ਰਹੇ ਸੀ। ਅਈਅਰ ਮੈਦਾਨ ਦੀ ਸਟ੍ਰਾਈਕ 'ਤੇ ਸਨ ਪਰ ਖਿਡਾਰੀਆਂ ਨੂੰ ਇਸ ਘਟਨਾ ਦੌਰਾਨ ਕਾਲੇ ਕੁੱਤੇ ਦੇ ਮੈਦਾਨ ਤੋਂ ਬਾਹਰ ਜਾਣ ਦਾ ਇੰਤਜ਼ਾਰ ਕਰਨਾ ਪਿਆ।

 

ਜ਼ਮੀਨੀ ਅਮਲੇ ਨੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਤਾ ਤੇਜ਼ੀ ਨਾਲ ਭੱਜਿਆ। ਉਹ ਬਾਰਡਰ 'ਤੇ ਪਹੁੰਚ ਗਿਆ ਤੇ ਦੁਬਾਰਾ ਮੈਦਾਨ ਚ ਦਾਖਲ ਹੋ ਗਿਆ। ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਮੈਦਾਨ 'ਤੇ ਦੌੜਨ ਤੋਂ ਬਾਅਦ ਉਹ ਕਾਲਾ ਕੁੱਤਾ ਮੈਦਾਨ ਤੋਂ ਬਾਹਰ ਚਲਿਆ ਗਿਆ। ਇਸ ਦੌਰਾਨ ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਕੁਮੈਂਟੇਟਰ ਸੁਨੀਲ ਗਾਵਸਕਰ ਨੇ ਰੌਲਾ ਪਾਇਆ, "12ਵਾਂ ਖਿਡਾਰੀ ਮੈਦਾਨ 'ਤੇ ਆ ਗਿਆ, 12ਵਾਂ ਖਿਡਾਰੀ ਮੈਦਾਨ 'ਤੇ ਆ ਗਿਆ।

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12th player entered the field the Windies players race to run away