ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP: 16 ਸਾਲਾਂ ਕੁੜੀ ਨਾਲ ਸਰੇਆਮ ਛੇੜਛਾੜ, ਵੀਡੀਓ ਹੋਇਆ ਵਾਇਰਲ

ਕੁੜੀ ਨਾਲ ਸਰੇਆਮ ਛੇੜਛਾੜ

ਉੱਤਰ ਪ੍ਰਦੇਸ਼ ਦੇ ਝਾਂਸੀ ਵਿਖੇ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਾਬਾਲਗ ਕੁੜੀ ਨਾਲ ਤਿੰਨ ਮੁੰਡੇ ਛੇੜਖਾਨੀ ਕਰਦੇ ਮਿਲੇ। ਵਾਇਰਲ ਵੀਡੀਓ ਵਿੱਚ ਤਿੰਨ ਮੁਲਜ਼ਮ ਨੌਜਵਾਨ ਨਾਬਾਲਗ ਕੁੜੀ ਨੂੰ ਖਿੱਚ ਕੇ ਝਾੜੀਆਂ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਦੂਜੇ ਦੋ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

 

ਐਸਐਸਪੀ ਝਾਂਸੀ ਵਿਨੋਦ ਕੁਮਾਰ ਸਿੰਘ ਨੇ ਕਿਹਾ ਕਿ ਵੀਡੀਓ 10-12 ਦਿਨ ਪੁਰਾਣੀ ਹੈ। ਇੱਕ ਕੁੜੀ ਨੂੰ ਇੱਕ ਮੁੰਡਾ ਅਗਵਾ ਕਰਕੇ ਲੈ ਜਾ ਰਿਹਾ ਸੀ। ਰਸਤੇ ਵਿਚ ਉਸ ਨੂੰ ਦੋ ਸਾਥੀ ਹੋਰ ਮਿਲ ਗਏ। ਪਰ ਅਚਾਨਕ ਕੁੜੀ ਦੇ ਪਿੰਡ ਦੇ ਕੁਝ ਮੁੰਡੇ ਆਏ ਅਤੇ ਕੁੜੀ ਨੂੰ ਬਚਾਇਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਕੁੜੀ ਦਾ ਬਿਆਨ ਵੀ ਦਰਜ ਕੀਤਾ ਗਿਆ ਹੈ।

 

ਵੀਡੀਓ 'ਚ ਦਿਸ ਰਿਹਾ ਹੈ ਕਿ ਹੈ ਕਿ ਕੁਝ ਮੁੰਡਿਆਂ ਨੇ ਇੱਕ ਕੁੜੀ ਨੂੰ ਘੇਰਿਆ ਹੋਇਆ ਹੈ। ਮੁੰਡਿਆਂ ਨੇ ਵੀਡੀਓ ਬਣਾਉਣਾ ਵੀ ਜਾਰੀ ਰੱਖਿਆ। ਮੁੰਡਿਆਂ ਦਾ ਵਿਹਾਰ ਅਜੀਬ ਲੱਗਦਾ ਹੈ। ਪਹਿਲੀ ਵਾਰ ਇਹ ਲਗਦਾ ਹੈ ਕਿ ਇਹ ਮੁੰਡੇ ਉਸ ਕੁੜੀ ਨਾਲ ਬਦਸਲੂਕੀ ਕਰ ਰਹੇ ਹਨ, ਪਰ ਹੁਣ ਪੁਲਿਸ ਦਾਅਵਾ ਕਰਦੀ ਹੈ ਕਿ ਮੁੰਡੇ ਤਾਂ ਕੁੜੀ ਨੂੰ ਬਚਾ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 Year Old Dragged Harassed By Young Men In UP They Made A Video