ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : 197 ਦਿਨ ਪੁਲਾੜ `ਚ ਰਹਿਣ ਬਾਅਦ ਚੱਲਣਾ ਭੁਲਿਆ ਪੁਲਾੜ ਯਾਤਰੀ

197 ਦਿਨ ਪੁਲਾੜ `ਚ ਰਹਿਣ ਬਾਅਦ ਚੱਲਣਾ ਭੁਲਿਆ ਪੁਲਾੜ ਯਾਤਰੀ

ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ। ਨਾਸਾ (NASA) ਪੁਲਾੜ ਯਾਤਰੀ ਦਾ ਵੀਡੀਓ ਵਾਈਰਲ ਹੋ ਰਿਹਾ ਹੈ। ਜਿਸ `ਚ ਦੇਖਿਆ ਜਾ ਸਕਦਾ ਹੈ ਕਿ ਉਸ ਨੂੰ ਚੱਲਣ `ਚ ਮੁਸ਼ਕਲ ਆ ਰਹੀ ਹੈ। ਇਸ ਵੀਡੀਓ ਨੂੰ ਦੇਖਕੇ ਸਮਝਿਆ ਜਾ ਸਕਦਾ ਹੈ ਕਿ ਪੁਲਾੜ `ਚ ਜਿ਼ੰਦਗੀ ਕਿੰਨੀਆਂ ਚੁਣੌਤੀਆਂ ਭਰੀ ਹੁੰਦੀ ਹੈ। ਪੁਲਾੜ ਯਾਤਰੀ ਏ ਜੇ ਡ੍ਰਊ ਫਊਜਟੇਲ ਨੇ  ਟਵੀਟ `ਤੇ ਵੀਡੀਓ ਅਪਲੋਡ ਕੀਤੀ ਹੈ। ਉਨ੍ਹਾਂ ਲਿਖਿਆ ਕਿ ਘਰ `ਚ ਸਵਾਗਤ ਹੈ। 5 ਅਕਤੂਬਰ ਨੂੰ ਮੈਂ ਕੁਝ ਅਜਿਹਾ ਸੀ, 197 ਦਿਨ ਪੁਲਾੜ `ਚ ਰਹਿਣ ਦੇ ਬਾਅਦ ਧਰਤੀ `ਤੇ ਕਦਮ ਰੱਖਿਆ, ਫੀਲਡ ਟੈਸਟ ਐਕਸਪੇਰੀਮੈਂਟ `ਚ ਮੇਰੇ ਪੈਰੇ ਚਲਦੇ ਸਮੇਂ ਇਸ ਤਰ੍ਹਾਂ ਲੜਖੜਾ ਰਹੇ ਸਨ।


ਨਾਸਾ ਮੁਤਾਬਕ ਫਊਜਟੇਲ ਫਲਾਈਟ ਇੰਜੀਨੀਅਰ ਰਿਕੀ ਅਰਨਾਲਡ ਨਾਲ ਪੁਲਾੜ `ਚ ਗਏ ਸਨ। ਉਨ੍ਹਾਂ 9ਵੀਂ ਵਾਰ ਸਪੇਸਵਾਕ ਕੀਤੀ। ਉਨ੍ਹਾਂ 61 ਘੰਟੇ 45 ਮਿੰਟ ਸਪੇਸ ਵਾਕ ਕੀਤੀ। ਕਈ ਲੋਕ ਇਸ ਵੀਡੀਓ ਨੂੰ ਦੇਖਕੇ ਹੈਰਾਨ ਹਨ।

 


PC Mag  ਮੁਤਾਬਕ ਪੁਲਾੜੀ ਯਾਤਰੀ ਜਦੋਂ ਪੁਲਾੜ `ਚ ਰਹਿੰਦੇ ਹਨ ਤਾਂ ਜਿੱਥੇ ਜ਼ੀਰੋ ਗ੍ਰੇਵਿਟੀ ਹੁੰਦੀ ਹੈ। ਉਹ ਉਥੇ ਰੋਜ਼ 2 ਘੰਟੇ ਦੀ ਟ੍ਰੇਨਿੰਗ ਕਰਦੇ ਹਨ ਤਾਂ ਕਿ ਧਰਤੀ `ਤੇ ਆਉਣ ਦੇ ਬਾਅਦ ਚੱਲਣ `ਚ ਕੋਈ ਪ੍ਰੇਸ਼ਾਨੀ ਨਾ ਆਵੇ। ੳਾਪਸ ਆਉਣ `ਤੇ ਉਨ੍ਹਾਂ ਨੂੰ ਮਸਕੁਲਰ ਏਟ੍ਰਾਫੀ ਵਰਗੀ ਪ੍ਰੇਸ਼ਾਨੀ ਹੋ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:197 days after flying in space forgetting astronauts