ਮੱਧ ਪ੍ਰਦੇਸ਼ ਦੇ ਵਿਦੀਸ਼ਾ ਚ ਇੱਕ ਔਰਤ ਨੇ ਇੱਕ ਅਜੀਬ ਬੱਚੇ ਨੂੰ ਜਨਮ ਦਿੱਤਾ ਹੈ। ਨਵਜੰਮੇ ਦੇ ਸਰੀਰ ਚ ਅਸਾਧਾਰਣ ਤੌਰ ਤੇ ਦੋ ਸਿਰ ਤੇ ਤਿੰਨ ਬਾਹਾਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ।

ਜ਼ਿਲ੍ਹਾ ਹਸਪਤਾਲ ਚ ਸ਼ਨੀਵਾਰ ਨੂੰ ਜੰਮੇ ਨਵਜੰਮੇ ਬੱਚੇ ਦੇ ਦੋ ਸਿਰ ਅਤੇ ਤਿੰਨ ਹੱਥ ਹਨ। ਨਵਜੰਮਿਆ ਮੋਢੇ ਨਾਲ ਜੁੜਿਆ ਹੈ ਤੇ ਉਸ ਦਾ ਤੀਜਾ ਹੱਥ ਦੋਨਾਂ ਸਿਰਾਂ ਵਿਚਾਲਿਓਂ ਨਿਕਲਿਆ ਹੋਇਆ ਹੈ। ਇਹ ਮਾਮਲਾ ਭੋਪਾਲ ਦੇ ਨਾਲ ਲੱਗਦੇ ਵਿਦਿਸ਼ਾ ਦਾ ਹੈ ਜਿਥੇ ਦੇ ਸਿਵਲ ਹਸਪਤਾਲ ਚ ਇਕ ਔਰਤ ਨੇ ਇਸ ਬੱਚੇ ਨੂੰ ਜਨਮ ਦਿੱਤਾ।
ਡਾਕਟਰਾਂ ਦੀ ਟੀਮ ਨੇ ਐਤਵਾਰ ਸਵੇਰੇ ਸਾਢੇ 7 ਵਜੇ ਆਪ੍ਰੇਸ਼ਨ ਕਰਨ ਤੋਂ ਬਾਅਦ ਨਵਜਾਤ ਲੜਕੇ ਨੂੰ ਜਨਮ ਦਿੱਤਾ। ਉਸਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਐਸਐਨਸੀਯੂ ਚ ਰੱਖਿਆ ਗਿਆ ਹੈ। ਇਸ ਨਵਜੰਮੇ ਬੱਚੇ ਨੂੰ ਜਾਂਚ ਲਈ ਭੋਪਾਲ ਭੇਜਿਆ ਜਾ ਰਿਹਾ ਹੈ।
ਕੁਰਵਾਈ ਦੇ ਪਿੰਡ ਮਾਲਾ ਦੀ 20 ਸਾਲਾ ਬਬੀਤਾ ਪਤਨੀ ਜਸਵੰਤ ਅਹੀਰਵਾਰ ਨੂੰ ਸ਼ੁੱਕਰਵਾਰ ਰਾਤ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਸਵੇਰੇ ਡਾਕਟਰਾਂ ਨੇ ਔਰਤ ਦਾ ਆਪ੍ਰੇਸ਼ਨ ਕੀਤਾ ਤੇ ਨਵਜੰਮੇ ਬੱਚੇ ਨੂੰ ਬਾਹਰ ਕੱਢਿਆ।
ਨਵਜੰਮੇ ਬੱਚੇ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਨਵਜੰਮੇ ਦਾ ਸਰੀਰ ਇਕੋ ਹੈ ਤੇ ਉਸ ਦੇ ਦੋ ਸਿਰ ਹਨ, ਤੀਜਾ ਹੱਥ ਦੋਹਾਂ ਸਿਰਾਂ ਦੇ ਵਿਚਕਾਰ ਹੈ। ਡਾ. ਸੁਰੇਂਦਰ ਸੋਨਕਰ ਨੇ ਦੱਸਿਆ ਕਿ ਬੱਚੇ ਨੂੰ ਦੋਨੋ ਮੂੰਹ ਤੋਂ ਟਿਊਬ ਦੁਆਰਾ ਦੁੱਧ ਦਿੱਤਾ ਜਾ ਰਿਹਾ ਹੈ।
ਡਾਕਟਰਾਂ ਅਨੁਸਾਰ ਵਿਦਿਸ਼ਾ ਚ ਇਹ ਆਪਣੀ ਕਿਸਮ ਦਾ ਪਹਿਲਾ ਕੇਸ ਹੈ। ਡਾਕਟਰ ਕਹਿੰਦੇ ਹਨ, ਇਹ ਤਾਂ ਹੀ ਵਾਪਰਦਾ ਹੈ ਜਦੋਂ ਔਰਤ ਦੀ ਕੁੱਖ ਚ ਪਲ ਰਹੇ ਭਰੂਣ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ।