ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਦੇ ਖਾਤੇ ’ਚ ਆਏ 3.94 ਕਰੋੜ, ਖਾਤਾ ਕੀਤਾ ਸੀਲ

ਉੱਤਰ ਪ੍ਰਦੇਸ਼ ਦੇ ਇਟਵਾ ਚ ਲਵੇਦੀ ਖੇਤਰ ਦੇ ਇਕ ਨੌਜਵਾਨ ਦੇ ਬੈਂਕ ਖਾਤੇ ਚ 3.94 ਕਰੋੜ ਰੁਪਏ ਆ ਗਏ, ਜਿਸ ਕਾਰਨ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦਕਿ ਉਸਦੇ ਖਾਤੇ ਚ ਸਿਰਫ 394 ਰੁਪਏ ਹੀ ਸਨ।

 

ਨੌਜਵਾਨ ਨੇ ਜਦੋਂ ਐਸਬੀਆਈ ਬ੍ਰਾਂਚ ਚ ਪਾਸ-ਬੁੱਕ ਚ ਐਂਟਰੀ ਕਰਾਈ ਤਾਂ ਉਸ ਨੂੰ ਇਸ ਗੱਲ ਦਾ ਪਤਾ ਲਗਿਆ। ਭਾਰੀ ਰਕਮ ਦੇਖਦਿਆਂ ਹੀ ਉਸ ਦੇ ਹੋਸ਼ ਉੱਡ ਗਏ ਤੇ ਉਸ ਨੇ ਬੈਂਕ ਮੈਨੇਜਰ ਨਾਲ ਗੱਲ ਕੀਤੀ। ਮੈਨੇਜਰ ਨੇ ਗਲਤ ਐਂਟਰੀ ਦੱਸ ਕੇ ਖਾਤੇ ਨੂੰ ਸੀਲ ਕਰ ਦਿੱਤਾ ਤੇ ਇਸ ਦੀ ਜਾਣਕਾਰੀ ਸੀਨੀਅਰ ਅਫਸਰਾਂ ਨੂੰ ਵੀ ਦਿੱਤੀ।

 

ਖਾਤੇਦਾਰ ਦੀਪਕ ਨੇ ਦਸਿਆ ਕਿ ਉਸਦੇ ਖਾਤੇ ਚ 3,94,54,890 ਰੁਪਏ ਦੇਖ ਕੇ ਉਸ ਨੂੰ ਚੱਕਰ ਆ ਗਏ ਤੇ ਉਹ ਘਬਰਾ ਗਿਆ। ਬੈਂਕ ਮੈਨੇਜਰ ਨੇ ਮੇਰਾ ਖਾਤਾ ਗਲਤ ਐਂਟਰੀ ਦੱਸ ਕੇ ਸੀਲ ਕਰ ਦਿੱਤਾ ਹੈ। ਮੈਨੇਜਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਐਂਟਰੀ ਸਹੀ ਕੀਤੇ ਜਾਣ ਮਗਰੋਂ ਖਾਤਾ ਵਰਤਣ ਦੀ ਆਗਿਆ ਦੇ ਦਿੱਤੀ ਜਾਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 crore 94 lakhs credits in the account of the etawah youth