ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

52 ਸਾਲਾਂ ਦੀ ਐਨੀ ਪਿਛਲੇ 27 ਸਾਲਾ ਤੋਂ ਖਾ ਰਹੀ ਹੈ ਸਿਰਫ਼ ਫਲ

52 ਸਾਲਾ ਦੀ ਐਨੀ

ਜ਼ਿਆਦਾਤਰ ਲੋਕਾਂ ਲਈ ਸਿਰਫ਼ ਸ਼ਾਕਾਹਾਰੀ ਹੋਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਕੁਈਨਜ਼ਲੈਂਡ ਦੀ ਇੱਕ ਔਰਤ ਨਾ ਸਿਰਫ ਸ਼ਾਕਾਹਾਰੀ ਹੈ ਸਗੋਂ ਪਿਛਲੇ 27 ਸਾਲਾਂ ਤੋਂ ਸਿਰਫ਼ ਫਲ ਖਾ ਰਹੀ ਹੈ। 52 ਸਾਲਾ ਐਨੀ ਏਸ਼ਰੋਨ ਪਿਛਲੇ 27 ਸਾਲਾਂ ਤੋਂ ਫਲ ਖਾ ਰਹੀ ਹੈ। ਸਿਰਫ ਇਹ ਨਹੀਂ, ਐਨ ਦੋ ਬੱਚਿਆਂ ਦੀ ਮਾਂ ਹੈ ਤੇ ਉਹ ਬਿਲਕੁਲ ਫ਼ਿੱਟ ਹੈ।

 

ਰਿਪੋਰਟਾਂ ਦੇ ਅਨੁਸਾਰ ਐਨੀ 20 ਸਾਲ ਦੀ ਉਮਰ ਵਿੱਚ ਸ਼ਾਕਾਹਾਰੀ ਬਣੀ ਤੇ ਕੁਝ ਕਾਰਣਾਂ ਕਰਕੇ ਉਸਨੇ ਮੀਟ, ਆਂਡੇ ਤੇ ਡੇਅਰੀ ਉਤਪਾਦ ਨਾ ਖਾਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸਨੇ ਵਾਪਸ ਪਿੱਛੇ ਨਹੀਂ ਦੇਖਿਆ ਅਤੇ  ਕੇਲੇ, ਅੰਬ ਤੇ ਪਪੀਤਾ ਉਸ ਦੇ ਦੇ ਪਸੰਦੀਦਾ ਫਲਾਂ ਵਿੱਚੋਂ ਇੱਕ ਹਨ। ਐਨੀ ਦੱਸਦੀ ਹੈ ਕਿ ਉਸ ਦੀ ਖੁਰਾਕ ਨੇ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਇਆ ਹੈ।

 

 

anne facebook page

 

ਐਨੀ ਯੂਕੇ ਤੋਂ ਹੈ ਤੇ ਰੋਜ਼ਾਨਾ 10 ਫਲਾਂ ਦਾ ਸੇਵਨ ਕਰਦੀ ਹੈ ਤੇ ਇੱਕ ਹਫ਼ਤੇ ਵਿੱਚ 20 ਕੇਲੇ ਖਾਂਦੀ ਹੈ। ਉਹ ਹਫ਼ਤੇ ਵਿੱਚ 14 ਆਵੋਕਾਡੋ ਤੇ 4 ਅਨਾਨਾਸ ਖਾਂਦੀ ਹੈ। ਇਸ ਸਭ ਦੇ ਬਾਵਜੂਦ, ਉਸ ਦੀ ਸਿਹਤ ਬਹੁਤ ਠੀਕ ਹੈ। ਊਰਜਾ ਦੇ ਪੱਧਰ ਤੇ ਉਹਨਾਂ ਦੇ ਭਾਰ ਦੋਵੇਂ ਇੱਕ ਸਿਹਤਮੰਦ ਵਿਅਕਤੀ ਦੀ ਤਰ੍ਹਾਂ ਹੀ ਹਨ। ਐਨੀ ਦਾ ਮੰਨਣਾ ਹੈ ਕਿ ਉਸ ਦਾ ਆਹਾਰ ਵਾਤਾਵਰਣ ਲਈ ਚੰਗਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:52 years old lady is just eating fruits from last 27 years