ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਪੱਖ ’ਚ ਫੈਸਲਾ ਆਉਣ ’ਤੇ ਬਜ਼ੁਰਗ ਨੇ 27 ਸਾਲਾ ਮਗਰੋਂ ਤੋੜਿਆ ਵਰਤ

ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਬਲਪੁਰ ਸ਼ਹਿਰ ਦੀ 81 ਸਾਲਾ ਬਜ਼ਰੁਗ ਔਰਤ ਨੇ 27 ਸਾਲਾਂ ਬਾਅਦ ਭੋਜਨ ਛੱਕੇਗੀ। ਇਨ੍ਹਾਂ ਲੰਘੇ ਸਾਰੇ ਸਾਲਾਂ ਦੌਰਾਨ ਉਹ ਸਿਰਫ ਦੁੱਧ ਅਤੇ ਫਲਾਂ ਦੁਆਰਾ ਦੇ ਸਹਾਰੇ ਸੀ। ਦੱਸ ਦੇਈਏ ਕਿ ਔਰਤ ਨੇ ਅੰਨ੍ਹ ਨਾ ਲੈਣ ਦਾ ਸੰਕਲਪ ਲਿਆ ਜਦ ਤੱਕ ਰਾਮ ਜਨਮ ਭੂਮੀ ਵਿਵਾਦ ਹੱਲ ਨਹੀਂ ਹੋ ਜਾਂਦਾ।

 

ਔਰਤ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਹੋ ਗਿਆ। ਹੁਣ ਉਨ੍ਹਾਂ ਦੇ ਵਰਤ ਨੂੰ ਤੋੜਨ ਲਈ ਇੱਕ ਉਦਯਾਪਨ (ਵਰਤ ਦੇ ਅੰਤ ਤੇ ਕੀਤੇ ਧਾਰਮਿਕ ਕਾਰਜ) ਜਲਦੀ ਕੀਤੇ ਜਾਣਗੇ।

 

ਵਰਤ ਰੱਖਣ ਵਾਲੀ ਔਰਤ ਉਰਮਿਲਾ ਚਤੁਰਵੇਦੀ ਦੇ ਬੇਟੇ ਵਿਵੇਕ ਚਤੁਰਵੇਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਮੇਰੀ ਮਾਂ 27 ਸਾਲਾਂ ਤੋਂ ਫਲਾਂ ਅਤੇ ਦੁੱਧ ਦੀ ਖੁਰਾਕ ਦੇ ਸਹਾਰੇ ਰਹੀ ਸੀ। ਉਹ ਅਯੁੱਧਿਆ ਮਾਮਲੇ ਵਿੱਚ ਚੋਟੀ ਦੀ ਅਦਾਲਤ ਦਾ ਫੈਸਲਾ ਸੁਣ ਕੇ ਬਹੁਤ ਖੁਸ਼ ਹਨ।

 

ਵਿਵੇਕ ਨੇ ਕਿਹਾ, ਮੇਰੀ ਮਾਂ ਭਗਵਾਨ ਰਾਮ ਦੀ ਇੱਕ ਪ੍ਰਤੱਖ ਸ਼ਰਧਾਲੂ ਹੈ ਤੇ ਅਯੁੱਧਿਆ ਚ ਇੱਕ ਰਾਮ ਮੰਦਰ ਦੇ ਨਿਰਮਾਣ ਦੇ ਹੱਲ ਦੀ ਉਡੀਕ ਕਰ ਰਹੀ ਸੀ। ਉਹ 6 ਦਸੰਬਰ 1992 ਨੂੰ ਅਯੁੱਧਿਆ ਵਿਚ ਵਾਪਰੀ ਘਟਨਾ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਤੋਂ ਬਹੁਤ ਪ੍ਰੇਸ਼ਾਨ ਸੀ।

 

ਲੋਕ ਇਸ ਬਜ਼ੁਰਗ ਔਰਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਜ਼ੋਰਾਂ-ਸ਼ੋਰਾਂ ਨਾਲ ਸ਼ੇਅਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਕਾਰਜ ਲਈ ਕਰਮਾਂ ਵਾਲੀ ਮੰਨ ਰਹੇ ਹਨ –

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:81-year-old woman urmila chaturvedi breaks fast after 27 years when verdict came in favor of Ram temple ayodhya