ਅਗਲੀ ਕਹਾਣੀ

ਭਾਜਪਾ ਦੇ ਪੰਜਾਬ ਪ੍ਰਧਾਨ ਨੂੰ ਹਾਥੀ ਦੀ ਸਵਾਰੀ ਨਹੀਂ ਆਈ ਰਾਸ

ਫ਼ੋਟੋ- ਦਲਜੀਤ ਕੌਰ ਸੰਧੂ

ਭਾਜਪਾ ਦੇ ਪੰਜਾਬ ਪ੍ਰਧਾਨ ਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ 28 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਇੱਕ ਰੋਡ-ਸ਼ੋਅ ਕੀਤਾ। ਇਸ ਰੋਡ ਸ਼ੋਅ ਦਾ ਮਕਸਦ ਸੀ ਕਿ ਪਾਰਟੀ ਵਿਚ ਉਨ੍ਹਾਂ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਨੂੰ ਸ਼ਾਤ ਕੀਤਾ ਜਾ ਸਕੇ ਨਾਲ ਹੀ ਲੋਕਲ ਪਾਰਟੀ ਕਾਰਕੁੰਨਾਂ ਵਿਚ ਵੀ ਜੋਸ਼ ਭਰਿਆ ਜਾਵੇ।


ਪਰ ਜ਼ਿਆਦਾ ਹੀ ਉਤਸਾਹਿਤ ਪਾਰਟੀ ਵਰਕਰਾਂ ਨੇ ਸ਼ਵੇਤ ਮਲਿਕ ਦੇ ਰੋਡ-ਸ਼ੋਅ ਵਿਚ ਹੋਰ ਖ਼ਾਸ ਬਣਾਉਣ ਲਈ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਹਾਥੀ ਦੀ ਸਵਾਰੀ ਦਾ ਬੰਦੋਬੰਸਤ ਕੀਤਾ। ਸ਼ਵੇਤ ਮਲਿਕ ਨੂੰ ਹਾਥੀ ਉੱਤੇ ਸਵਾਰ ਹੋ ਕੇ ਰੋਡ ਸ਼ੋਅ ਕਰਨਾ ਸੀ। ਪਰ ਵਰਕਰਾਂ ਦੀਆਂ ਸਾਰੀਆਂ ਉਮੀਦਾਂ ਉਦੋਂ ਖ਼ਤਮ ਹੋ ਗਈਆਂ ਜਦੋਂ ਖ਼ੁਦ ਦਾ ਭਾਰ ਵੱਧ ਹੋਣ ਕਰਕੇ ਸ਼ਵੇਤ ਮਲਿਕ ਲਈ ਹਾਥੀ ਦੀ ਸਵਾਰੀ ਕਰਨਾ ਮੁਸਕਿਲ ਹੋ ਗਿਆ।

 

ਜਦੋਂ ਉਹ ਜ਼ੋਰ ਲਾ ਕੇ ਮਲਿਕ ਹਾਥੀ ਉੱਤੇ ਚੜ੍ਹ ਵੀ ਗਏ ਤਾਂ ਇੱਕ ਬੰਦੇ ਨੂੰ ਉਨ੍ਹਾਂ ਦਾ ਹੱਥ ਫੜ੍ਹ ਕੇ ਰੱਖਣ ਲਈ ਕਿਹਾ ਗਿਆ। ਥੋੜ੍ਹੀ ਜਿਹੀ ਯਾਤਰਾ ਦੌਰਾਨ ਹੀ ਪ੍ਰਧਾਨ ਜੀ ਦੇ  ਚਿਹਰੇ ਉੱਤੇ ਬੈਚੇਨੀ ਦੇਖਣ ਨੂੰ ਮਿਲੀ।ਜਦੋਂ ਇਸ ਗੱਲ ਦਾ ਅੰਦਾਜ਼ਾ ਪਾਰਟੀ ਵਰਕਰਾਂ ਨੂੰ ਵੀ ਹੋ ਗਿਆ ਤਾਂ ਮਲਿਕ ਨੂੰ ਹਾਥੀ ਤੋਂ ਉੱਤਰਣ ਦੀ ਸਲਾਹ ਦਿੱਤੀ ਗਈ। ਪਰ ਉਨ੍ਹਾਂ ਨੂੰ ਥੱਲੇ ਉੱਤਰਦੇ ਵੇਲੇ ਵੀ ਕਾਫ਼ੀ ਔਖਾ ਹੋਣਾ ਪਿਆ। ਹਾਥੀ ਉੱਤੇ ਰੋਡ ਸ਼ੋਅ ਕਰਨ ਦੀ ਸਕੀਮ ਨੇ ਕੰਮ ਹੀ ਵਿਗਾੜ ਦਿੱਤਾ।ਰੋਡ ਸ਼ੋਅ ਨਾਲੋਂ ਜ਼ਿਆਦਾ ਚਰਚਾ ਸ਼ੋਸਲ ਮੀਡੀਆ' ਤੇ ਹਾਥੀ ਦੀ ਸਵਾਰੀ ਦੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A ride not to remember for BJP chief and Rajya Sabha MP Shwait Malik