ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲ਼ਾ ਜਾਦੂ ਕਰਨ ਦੇ ਚੱਕਰ ’ਚ ਔਰਤ ਨੇ ਮਾਸੂਮ ਨੂੰ ਮਾਰ ਕੇ ਪੀਤਾ ਖੂਨ

ਕਬਾਇਲੀ ਬਹੁਗਿਣਤੀ ਸੁੰਦਰਗੜ ਜ਼ਿਲ੍ਹੇ ਦੇ ਧਰੁਆਡੀਹ ਥਾਣਾ ਖੇਤਰ ਦੇ ਝੁਮੁੜਾ ਚ ਇੱਕ ਔਰਤ ਨੇ ਕਾਲ਼ੇ ਜਾਦੂ ਨੂੰ ਸਿੱਧ ਕਰਨ ਲਈ ਖੂਨ ਪੀ ਕੇ ਇੱਕ 4 ਸਾਲਾ ਬੱਚੀ ਦਾ ਕਤਲ ਕਰ ਦਿੱਤੀ।

 

ਘਟਨਾ ਸ਼ਨੀਵਾਰ ਦੀ ਰਾਤ ਦੀ ਹੈ। ਲੜਕੀ ਦੀ ਮੌਤ ਨਾਲ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਿੰਡ ਦੇ ਦੁਆਲੇ ਦੋ ਪਲਾਟੂਨ ਬਲ ਤਾਇਨਾਤ ਕੀਤੇ ਹਨ। ਦੋਸ਼ੀ ਔਰਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 

ਜਾਣਕਾਰੀ ਮੁਤਾਬਕ ਇੰਦਰਮਣੀ ਸਾਯ ਦੀ 4 ਸਾਲਾ ਧੀ ਸ਼ਨੀਵਾਰ ਨੂੰ ਆਂਗਣਵਾੜੀ ਕੇਂਦਰ ਤੋਂ ਆਉਣ ਤੋਂ ਬਾਅਦ ਘਰ ਦੇ ਬਾਹਰ ਖੇਡ ਰਹੀ ਸੀ। ਖੇਡਦਿਆਂ-ਖੇਡਦਿਆਂ ਹੀ ਸ਼ਾਮ ਨੂੰ ਅਚਾਨਕ ਲਾਪਤਾ ਹੋ ਗਈ।

 

ਲੜਕੀ ਦੀ ਭਾਲ ਦੌਰਾਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੇਰ ਰਾਤ ਸੰਧਿਆ ਰਾਣੀ ਨਾਥ ਦੇ ਘਰ ਛਾਪਾ ਮਾਰਿਆ, ਜਿੱਥੇ ਬੱਚੀ ਨੂੰ ਟੀਨ ਦੇ ਬਕਸੇ ਚੋਂ ਬੇਹੋਸ਼ੀ ਦੀ ਹਾਲਤ ਚ ਬਰਾਮਦ ਕੀਤਾ ਗਿਆ।

 

ਬੱਚੀ ਦੀ ਗਰਦਨ ਤੇ ਢਿੱਡ 'ਤੇ ਦੰਦ ਮਾਰ ਕੇ ਲਹੂ ਪੀਣ ਦੇ ਨਿਸ਼ਾਨ ਸਨ ਤੇ ਲੜਕੀ ਦੇ ਸਰੀਰ 'ਤੇ ਸਿੰਧੂਰ ਲਗਾਇਆ ਗਿਆ ਸੀ। ਰਾਤ ਨੂੰ ਹੀ ਪਰਿਵਾਰ ਧੀ ਨੂੰ ਲੈ ਕੇ ਹਸਪਤਾਲ ਪਹੁੰਚਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੂਰੇ ਖੇਤਰ ਚ ਤਣਾਅ ਫੈਲ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੇ ਖੇਤਰ ਚ ਦੋ ਪਲਟੂਨ ਫੋਰਸ ਤਾਇਨਾਤ ਕੀਤੀਆਂ ਤੇ ਸੰਧਿਆ ਰਾਣੀ ਨਾਥ ਨੂੰ ਹਿਰਾਸਤ ਚ ਲੈ ਲਿਆ।

 

ਪੁਲਿਸ ਨੂੰ ਸ਼ੱਕ ਹੈ ਕਿ ਕੁੜੀ ਨੂੰ ਕਾਲ਼ੇ ਜਾਦੂ ਦੇ ਮਾਮਲੇ ਚ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਮੁਲਜ਼ਮ ਦੋਸ਼ੀ ਸੰਧਿਆ ਤੋਂ ਪੁੱਛਗਿੱਛ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman drank the blood of a 4-year-old to prove black magic in Sundergarh district