ਖਾਣਾ ਖਾਣ ਮਗਰੋਂ ਹੋਟਲ ਮਾਲਕ ਨੂੰ ਠੱਗਣ ਖਾਤਰ ਇਕ ਔਰਤ ਨੇ ਕੱਚ ਖਾ ਲਿਆ ਤੇ ਖਾਣੇ ਚ ਕੱਚ ਹੋਣ ਦੀ ਗੱਲ ਬਾਰੇ ਦਾਅਵਾ ਕਰ ਦਿੱਤਾ। ਮਾਮਲਾ ਆਇਰਲੈਂਡ ਦੇ ਇਕ ਹੋਟਲ ਦਾ ਹੈ ਜਿੱਥੇ ਕੱਚ ਦੇ ਟੋਟਿਆਂ ਨੂੰ ਮੁੰਹ ਚ ਪਾ ਲਿਆ ਤੇ ਫਿਰ ਦਮ ਘੁਟਣ ਦਾ ਨਾਟਕ ਕਰਨ ਲਗੀ।
ਔਰਤ ਦੀ ਸਾਰੀ ਹੁਸ਼ਿਆਰੀ ਹੋਟਲ ਚ ਲਗੇ ਕੈਮਰਿਆਂ ਚ ਕੈਦ ਹੋ ਗਈ। ਹੋਟਲ ਵਾਲਿਆਂ ਨੇ ਜਦੋਂ ਰਿਕਾਡਿੰਗ ਚੈਕ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੇਖਿਆ ਕਿ ਔਰਤ ਬਿਨ੍ਹਾਂ ਕਿਸੇ ਨੂੰ ਭਣਕ ਲਗੇ ਹੋਲੀ ਜਿਹੀ ਕੱਚ ਨੂੰ ਆਪਣੇ ਟਾਪ ਚੋਂ ਕੱਢ ਕੇ ਮੂੰਹ ਚ ਪਾ ਲੈਂਦੀ ਹੈ ਤੇ ਦਮ ਘੁਟਣ ਦਾ ਨਾਟਕ ਕਰਨ ਲੱਗ ਪੈਂਦੀ ਹੈ।
ਉਕਤ ਔਰਤ ਦੀ ਜਾਨ ਬਚਾਉਣ ਲਈ ਹੋਟਲ ਚ ਮੌਜੂਦ ਲੋਕ ਉਸ ਲਈ ਦੌੜਦੇ ਹਨ ਤੇ ਔਰਤ ਹੋਟਲ ਵਾਲਿਆਂ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੀ ਹੈ ਪਰ ਸੀਸੀਟੀਪੀ ਕੈਮਰੇ ਉਸਦੀ ਪੋਲ ਖੋਲ੍ਹ ਦਿੰਦੇ ਹਨ। ਦੱਸਣਯੋਗ ਹੈ ਕਿ ਆਇਰਲੈਂਡ ਚ ਛੋਟੇ ਹੋਟਲ ਮਾਲਕਾਂ ਨੂੰ ਠੱਗਣ ਅਤੇ ਮੁਆਵਜ਼ੇ ਦੀ ਮੰਗ ਲਈ ਉੱਥੇ ਦੇ ਲੋਕ ਕਈ ਵਾਰ ਅਜਿਹੀਆਂ ਕਰਤੂਤਾਂ ਕਰਦੇ ਹਨ।
.