ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਇਸ ਹੋਟਲ ਨੇ ਦੋ ਉਬਲੇ ਅੰਡਿਆਂ ਦੇ ਵਸੂਲੇ 1700 ਰੁਪਏ

ਜੇਕਰ ਤੁਹਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਜੇਡਬਲਿਊ ਮੈਰਿਟ ਹੋਟਲ ਚ 440 ਰੁਪਏ ਚ ਦੋ ਕੇਲੇ ਕਾਫੀ ਮਹਿੰਗੇ ਸਨ ਤਾਂ ਤੁਹਾਨੂੰ ਇਕ ਵਾਰ ਹੋਰ ਸੋਚਣ ਦੀ ਲੋੜ ਹੈ। ਕਿਉਂਕਿ ਇਸ ਵਾਰ ਇਕ ਹੋਟਲ ਨੇ ਦੋ ਉਬਲੇ ਅੰਡਿਆਂ ਲਈ ਇਕ ਵਿਅਕਤੀ ਤੋਂ 1700 ਰੁਪਏ ਵਸੂਲ ਕੀਤੇ ਹਨ।

 

ਜਾਣਕਾਰੀ ਮੁਤਾਬਕ ਮੁੰਬਈ ਦੇ ਹਾਈ ਐਂਡ ਫ਼ਾਰ ਸੀਜਨਸ ਹੋਟਲ ਚ ਦੋ ਉਬਲੇ ਅੰਡਿਆਂ ਲਈ ਇਕ ਟਵਿੱਟਰ ਖਾਤੇਦਾਰ ਨੂੰ 1700 ਰੁਪਏ ਬਿਲ ਫੜਾ ਦਿੱਤਾ। ਟਵਿੱਟਰ ਖਾਤੇਦਾਰ ਕਾਰਤਿਕ ਧਰ ਨੇ ਇਸ ਦਾ ਬਿਲ ਆਪਣੇ ਟਵਿੱਟਰ ਖਾਤੇ ਤੇ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ, “@FourSeasons ਮੁੰਬਈ ਚ 1700 ਰੁਪਏ ਚ 2 ਅੰਡੇ। ਨਾਲ ਹੀ ਕਾਰਤਿਕ ਨੇ ਰਾਹੁਲ ਬੋਸ ਨੂੰ ਵੀ ਟੈਗ ਕੀਤਾ। ਕਾਰਤਿਕ ਨੇ ਲਿਖਿਆ-ਭਰਾ ਅੰਦੋਲਨ ਕਰੋ?

 

ਹੈਰਾਂਨ ਕਰਨ ਵਾਲੀ ਗੱਲ ਹੈ ਕਿ ਇਸ ਬਿਲ ਚ ਦੋ ਆਮਲੇਟ ਲਈ ਵੀ 1700 ਰੁਪਏ ਚਾਰਜ ਕੀਤੇ ਗਏ। ਦੱਸ ਦੇਈਏ ਕਿ ਕਾਰਤਿਕ “All The Queen’s Men” ਦੇ ਲੇਖਕ ਹਨ। ਹਾਲਾਂਕਿ ਹੁਣ ਤਕ ਇਸ ਵਿਵਾਦ ਤੇ ਹੋਟਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ।

 

ਇਕ ਯੂਜ਼ਰ ਨੇ ਪੋਸਟ ਕੀਤਾ, ਇਸ ਅੰਡੇ ਨਾਲ ਸੋਨਾ ਵੀ ਨਿਕਲਿਆ ਹੈ ਕੀ?... ਇਕ ਹੋਰ ਯੂਜ਼ਰ ਨੇ ਲਿਖਿਆ, ਮੁਰਗਾ ਹੋ ਸਕਦੈ ਕਾਫੀ ਅਮੀਰ ਘਰ ਦਾ ਹੋਵੇਗਾ।

 

ਦੱਸਣਯੋਗ ਹੈ ਕਿ ਅਦਾਕਾਰ ਰਾਹੁਲ ਬੋਸ ਦੇ ਕੇਲੇ ਵਿਵਾਦ ਮਗਰੋਂ ਜਿਸ ਚ ਸ਼ਿਕਾਇਤ ਦੇ ਬਾਅਦ ਚੰਡੀਗੜ੍ਹ ਦੇ ਆਬਕਾਰੀ ਅਤੇ ਟੈਕਸ ਵਿਭਾਗ ਨੇ ਜੇਡਬਲਿਊ ਮੈਰਿਟ ਹੋਟਲ ਨੂੰ 25000 ਰੁਪਏ ਦਾ ਜੁਰਮਾਨਾ ਠੋਕਿਆ ਸੀ। ਹੋਟਲ ਨੇ ਆਪਣੇ ਗਾਹਕ ਰਾਹੁਲ ਬੋਸ ਕੋਲੋਂ 2 ਕੇਲਿਆਂ ਲਈ 440 ਰੁਪਏ ਵਸੂਲੇ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After actor Rahul Bose banana controversy this Mumbai hotel charged their guest Rs 1700 for 2 boiled eggs