ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਕਣ ਦਾ ਅਸ਼ਲੀਲ ਵੀਡੀਓ ਬਣਾਉਣ ਮਗਰੋਂ ਡਰਾਈਵਰ ਕਰ ਰਿਹਾ ਸੀ ਵੱਡੀ ਤਿਆਰੀ

ਮਾਲਕਣ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਡੇਢ ਕਰੋੜ ਰੁਪਏ ਠੱਗਣ ਦੀ ਵਾਰਦਾਤ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦੇ ਰਹੇ ਦੋਸ਼ੀ ਡਰਾਈਵਰ ਅਰਸ਼ਦ ਨੂੰ ਡਰ ਸੀ ਕਿ ਇਹ ਮਾਮਲਾ ਕਦੇ ਨਾਲ ਕਦੇ ਖੁੱਲ੍ਹ ਜਾਵੇਗਾ। ਇਸੇ ਕਰਕੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਉਸਨੇ ਇਕ ਨਿਕਾਹਨਾਮਾ ਵੀ ਤਿਆਰ ਕਰਾ ਲਿਆ ਸੀ, ਜਿਸ ਚ ਪੀੜਤਾ ਨੂੰ ਦੋਸ਼ੀ ਨੇ ਆਪਣੀ ਪਤਨੀ ਦਿਖਾਇਆ ਹੈ। ਇਸ ਤੋਂ ਇਲਾਵਾ ਦੋਸ਼ੀ ਡਰਾਈਵਰ ਵੀ ਸਿਆਸੀ ਸੁਰੱਖਿਆ ਪਾਉਣ ਲਈ ਨੇਤਾਵਾਂ ਨਾਲ ਸੰਪਰਕ ਵਧਾਉਣ ਚ ਲੱਗਾ ਹੋਇਆ ਸੀ।

 

ਜਾਣਕਾਰੀ ਮੁਤਾਬਕ ਅਰਸ਼ਦ ਇਕ ਕਾਰੋਬਾਰੀ ਦੀ ਪਤਨੀ ਕੋਲ 10 ਹਜ਼ਾਰ ਰੁਪਏ ਮਹੀਨਾ ਤਨਖਾਹ ਤੇ ਡਰਾਈਵਰ ਦਾ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਉਸਦਾ ਸ਼ੈਤਾਨੀ ਦਿਮਾਗ ਚਲਿਆ ਤੇ ਤੇ ਯੋਜਨਾਬੱਧ ਢੰਗ ਨਾਲ ਮਾਲਕਣ ਦਾ ਭਰੋਸਾ ਜਿੱਤਣ ਚ ਕਾਮਯਾਬ ਵੀ ਹੋ ਗਿਆ।

 

ਬਾਅਦ ਚ ਆਪਣੇ ਇਰਾਦਿਆਂ ਨੂੰ ਸਫਲ ਬਣਾਉਣ ਲਈ ਉਸਨੇ ਲੁੱਕਛਿਪ ਕੇ ਆਪਣੀ ਮਾਲਕਣ ਦਾ ਹੀ ਅਸ਼ਲੀਲ ਵੀਡੀਓ ਬਣਾ ਲਿਆ। ਇਹ ਵੀਡੀਓ ਉਸਦੇ ਲਈ ਖਜ਼ਾਨੇ ਦੀ ਕੁੰਜੀ ਸਾਬਤ ਹੋਈ।

 

ਅਸ਼ਲੀਲ ਵੀਡੀਓ ਦੇ ਜ਼ਰੀਏ ਮੁਲਜ਼ਮ ਨੇ ਮਾਲਕਣ ਨੂੰ ਇੰਨੇ ਸ਼ਾਤਿਰ ਢੰਗ ਨਾਲ ਫਸਾਇਆ ਕਿ ਮਾਲਕਣ ਉਸ ਵਿਰੁੱਧ ਇਕ ਸ਼ਿਕਾਇਤ ਵੀ ਨਾ ਕਰ ਸਕੀ। ਹੌਲੀ-ਹੌਲੀ ਮੁਲਜ਼ਮ ਨੇ ਕਿਸ਼ਤਾਂ ਚ ਮਾਲਕਣ ਤੋਂ ਪੈਸੇ ਠੱਗਣੀ ਸ਼ੁਰੂ ਕਰ ਦਿੱਤੀ। ਜਦੋਂ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਠੱਗ ਲਈ ਤਾਂ ਦੋਸ਼ੀ ਨੂੰ ਫਸਣ ਦਾ ਡਰ ਵੀ ਸਤਾਉਣ ਲੱਗ ਪਿਆ।

 

ਦੋਸ਼ ਹੈ ਕਿ ਇਸੇ ਕਾਰਨ ਉਸਨੇ ਇੱਕ ਹੋਰ ਖੇਡ ਖੇਡੀ। ਪੀੜਤ ਮਾਲਕਣ ਦੀ ਮੰਨੀਏ ਤਾਂ ਦੋਸ਼ੀ ਨੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਇੱਕ ਨਿਕਾਹਨਾਮਾ ਤਿਆਰ ਕਰ ਲਿਆ।

 

ਪੀੜਤ ਮਾਲਕਣ ਨੇ ਦਰਜ ਕਰਾਈ ਐਫਆਈਆਰ ਚ ਇਹ ਵੀ ਦੱਸਿਆ ਹੈ ਕਿ ਦੋਸ਼ੀ ਨਿਕਾਹਨਾਮਾ ਤਿਆਰ ਕਰਵਾ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਦਾ ਇਰਾਦਾ ਸੀ ਕਿ ਮਾਲਕਣ ਦੇ ਕਤਲ ਕਰਨ ਤੋਂ ਬਾਅਦ ਉਹ ਦਸਤਾਵੇਜ਼ਾਂ ਦੀ ਮਦਦ ਨਾਲ ਖੁੱਦ ਨੂੰ ਉਸਦਾ ਪਤੀ ਸਾਬਤ ਕਰੇਗਾ ਤੇ ਉਸਦੀ ਜਾਇਦਾਦ ਤੇ ਕਬਜ਼ਾ ਕਰ ਲਵੇਗਾ।

 

ਹਾਲਾਂਕਿ ਪੂਰੀ ਰਕਮ ਪ੍ਰਾਪਤ ਕਰਨ ਤੋਂ ਪਹਿਲਾਂ ਪੀੜਤ ਮਾਲਕਣ ਨੇ ਦਲੇਰੀ ਦਿਖਾਈ ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਜਿਸ ਤੋਂ ਬਾਅਦ ਦੋਸ਼ੀ ਡਰਾਇਰ ਦੇ ਇਰਾਦਿਆਂ ਤੇ ਪਾਣੀ ਫਿਰ ਗਿਆ। ਹੁਣ ਦੋਸ਼ੀ ਪੁਲਿਸ ਤੋਂ ਬਚ ਰਿਹਾ ਹੈ।

 

ਜੇ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਵੀ ਮੁਲਜ਼ਮ ਕੁਝ ਸਿਆਸੀ ਲੋਕਾਂ ਨਾਲ ਸੰਪਰਕ ਕਰਕੇ ਮਦਦ ਲੈਣ ਦੀ ਤਿਆਰੀ ਕਰ ਰਿਹਾ ਹੈ। ਦੋਸ਼ੀ ਪਹਿਲਾਂ ਤਿਆਰ ਕੀਤੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਪੀੜਤ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After making porn video of mistress accused driver was in preparation for this