ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੱਤੇ ’ਤੇ ਮਾਲਕਣ ਦਾ ਪਿਆਰ, ਹਜ਼ਾਰਾਂ ਡਾਲਰ ਖ਼ਰਚ ਕੇ ਬਣਵਾ ਦਿੱਤੇ ਕਲੋਨ

ਅਮਰੀਕਾ ਦੀ ਇਕ ਔਰਤ ਦਾ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣ ਲਈ ਇਕ ਨਵੇਂ ਕਾਰੇ ਨੂੰ ਅੰਜਾਮ ਦੇ ਦਿੱਤਾ। ਔਰਤ ਨੇ ਮੋਟੀ ਰਕਮ ਖ਼ਰਚ ਕੇ ਆਪਣੇ ਇਸ ਪਾਲਤੂ ਕੁੱਤੇ ਦਾ ਕਲੋਨ (ਹੂਬਹੂ ਨਕਲ) ਤਿਆਰ ਕਰਵਾ ਦਿੱਤਾ।

 

ਕੁੱਤੇ ਦਾ ਕਲੋਨ ਤਿਆਰ ਕਰਵਾਉਣ ਲਈ ਉਕਤ ਔਰਤ ਨੇ 38,000 ਡਾਲਰ (ਲਗਭਗ 26,25,800 ਰੁਪਏ) ਦੀ ਰਕਮ ਖ਼ਰਚ ਕਰ ਦਿੱਤੀ। ਦਰਅਸਲ ਐਮੀ ਵੈਂਗੇਮਰਟ ਨਾਂ ਦੀ ਇਸ 55 ਸਾਲਾ ਔਰਤ ਦੇ ਚਾਰ ਬੱਚੇ ਹਨ ਤੇ ਇਹ ਚਾਰੇ ਬੱਚੇ ਵੱਡੇ ਹੋ ਕੇ ਇਸ ਤੋਂ ਦੂਰ ਚਲੇ ਗਏ। ਇਸ ਤੋਂ ਬਾਅਦ ਐਮੀ ਨੇ ਆਪਣੇ ਸਹਾਰੇ ਵਜੋਂ ਬੁਨਹਰ ਨਾਂ ਦੇ ਕੁੱਤੇ ਨੂੰ ਪਾਲ ਲਿਆ।

 

ਜਾਣਕਾਰੀ ਮੁਤਾਬਕ 13 ਸਾਲ ਦੇ ਬੁਹਨਰ ਨਾਲ ਐਮੀ ਨੂੰ ਐਨਾ ਪਿਆਰ ਹੋ ਗਿਆ ਕਿ ਉਹ ਇਸਦੀ ਥਾਂ ਕੋਈ ਹੋਰ ਕੁੱਤਾ ਨਹੀਂ ਪਾਲਣ ਚਾਹੁੰਦੀ ਸੀ। ਇਸ ਲਈ ਉਸਨੇ ਆਪਣੇ ਪਤੀ ਨਾਲ ਗੱਲ ਕਰਕੇ ਬੁਹਨਰ ਦਾ ਕਲੋਨ ਤਿਆਰ ਕਰਨ ਦਾ ਫੈਸਲਾ ਲਿਆ।

 

ਇਸ ਤੋਂ ਬਾਅਦ ਐਮੀ ਅਤੇ ਉਸਦੇ ਪਤੀ ਨੇ ਬੁਹਨਰ ਕੁੱਤੇ ਦਾ ਕਲੋਨ ਬਣਾਉਣ ਲਈ ਟੈਕਸਾਸ ਦੀ ਇਕ ਕਲੋਨ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ। ਆਖ਼ਰਕਾਰ 6 ਮਹੀਨਿਆਂ ਮਗਰੋਂ ਐਮੀ ਨੂੰ ਬੁਹਨਰ ਵਰਗੇ ਤਿੰਨ ਕਲੋਨ ਪਿੱਲੇ ਮਿਲ ਗਏ। ਬੁਹਨਰ ਦੇ ਤਿੰਨ ਕਲੋਨ ਮਿਲਣ ਮਗਰੋਂ ਐਮੀ ਤੇ ਉਸਦੇ ਪਤੀ ਬੇਹੱਦ ਖ਼ੁਸ਼ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:american woman spends thousands of dollars to clone pet dog