ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਦੀ ‘ਚੱਪਲ ਸੈਲਫੀ’ ਉਤੇ ਫ਼ਿਦਾ ਹੋਇਆ ਬਾਲੀਵੁੱਡ

ਬੱਚਿਆਂ ਦੀ ‘ਚੱਪਲ ਸੈਲਫੀ’ ਉਤੇ ਫ਼ਿਦਾ ਹੋਇਆ ਬਾਲੀਵੁੱਡ

ਸੋਸ਼ਲ ਮੀਡੀਆ ਉਤੇ ਇਕ ਫੋਟੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਇਸ ਫੋਟੋ ਨੂੰ ਦੇਖਕੇ ਯੂਜ਼ਰ ਇਸਦੀ ਤਰੀਫ ਕਰਦੇ ਨਹੀਂ ਥੱਕ ਰਹੇ। ਸੋਸ਼ਲ ਮੀਡੀਆ ਉਤੇ ਛਾਈ ਇਸ ਫੋਟੋ ਵਿਚ ਕੁਝ ਮਾਸੂਮ ਬੱਚੇ ‘ਸੇਲਫੀ’ ਲੈਂਦ ਹੋਏ ਦਿਖਾਈ ਦੇ ਰਹੇ ਹਨ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਾਇਰਲ ਹੋਈ ਇਸ ਫੋਟੋ ਵਿਚ ਬੱਚੇ ਦੇ ਹੱਥ ਵਿਚ ਫੋਨ ਨਹੀਂ, ਸਗੋਂ ਹਵਾਈ ਚੱਪਲ ਹੈ। ਜਿਸ ਨਾਲ ਬੱਚੇ ਸੇਲਫੀ ਲੈਣ ਵਰਗਾ ਪੋਜ ਦੇ ਰਹੇ ਹਨ। ਇਨ੍ਹਾਂ ਬੱਚਿਆਂ ਦੀ ਫੋਟੋ ਨੂੰ ਦੇਖਕੇ ਕਈ ਬਾਲੀਵੁੱਡ ਸੇਲੀਬ੍ਰਿਟੀ ਆਪਣੇ ਟਵੀਟਰ ਅਤੇ ਇੰਸਟਾਗ੍ਰਾਮ ਅਕਾਊਂਟ ਉਤੇ ਧੜਲੇ ਨਾਲ ਸ਼ੇਅਰ ਕਰ ਰਹੇ ਹਨ। ਹੁਣ ਤੱਕ ਅਨੁਪਮ ਖੇਰ, ਬੋਮਨ ਇਰਾਨੀ ਅਤੇ ਸੁਨੀਲ ਸ਼ੇਟੀ ਅਤੇ ਅਮਿਤਾਭ ਬਚਨ ਸਮੇਤ ਹੋਰ ਪ੍ਰਸਿੱਧ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਆਪਣੇ ਦਿਲ ਦੀ ਗੱਲ ਕਹੀ ਹੈ।

 

ਜਾਣੋ ਕਿਥੋਂ ਆਈ ਇਹ ਫੋਟੋ

ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਨਹੀਂ ਪਤਾ ਚਲਿਆ ਕਿ ਇਹ ਫੋਟੋ ਕਿਹੜੇ ਬੱਚਿਆਂ ਦੀ ਹੈ ਅਤੇ ਕਿਥੋਂ ਆਈ ਹੈ। ਪ੍ਰੰਤੂ ਇਸ ਫੋਟੋ ਨੂੰ ਸਭ ਤੋਂ ਪਹਿਲਾਂ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਆਪਣੇ ਟਵੀਟਰ ਅਕਾਉਂਟ ਤੋਂ ਇਸ ਫੋਟੋ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਮੇਰੇ ਕੋਲ ਇਹ ਫੋਟੋ ਇਕ ਟੇਕਸਟ ਮੈਸੇਜ ਉਤੇ ਆਈ ਹੈ, ਜਿਸ ਨੂੰ ਦੇਖਕੇ ਮੈਂ ਬਸ ਮੁਸਕਰਾ ਰਿਹਾ ਹਾਂ। ਇਕ ਅਜਿਹੀ ਫੋਟੋ ਜਿਸ ਨੂੰ ਦੇਖਕੇ ਮਨ ਵਿਚ ਕਈ ਸਵਾਲ ਆਉਣਗੇ। ਜੇਕਰ ਕਿਸੇ ਨੂੰ ਇਹ ਬੱਚੇ ਦਿਖਾਈ ਦੇਣ ਤਾਂ ਮੈਂ ਵਿਅਕਤੀਗਤ ਤੌਰ ਗਿਫਟ ਦੇਣਾ ਚਾਹੁੰਦਾ ਹਾਂ।

 

 

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਫੋਟੋ ਦੀ ਕੈਪਸ਼ਨ ਵਿਚ ਲਿਖਿਆ ਕਿ ਚੀਜ਼ਾਂ ਉਨ੍ਹਾਂ ਲਈ ਉਤਮ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਹੋਰ ਕਈ ਕਲਾਕਾਰਾਂ ਨੇ ਇਸ ਫੋਟੋ ਨੂੰ ਸ਼ੇਅਰ ਕੀਤਾ ਅਤੇ ਨਾਲ ਹੀ ਆਪਣੇ ਵਿਚਾਰ ਲਿਖੇ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਐਕਟਰ ਸੁਨੀਲ ਸ਼ੇਟੀ ਨੇ ਵੀ ਇਸ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉਤੇ ਸ਼ੇਅਰ ਕੀਤਾ। ਉਨ੍ਹਾਂ ਇਸ ਫੋਟੋ ਕੈਪਸ਼ਨ ਵਿਚ ਲਿਖਿਆ ਕਿ ਇਹ ਫੋਟੋ ਮਿਲ ਗਈ ਹੈ ਜਿਸ ਨੂੰ ਮੈਂ ਸ਼ੇਅਰ ਕਰਨਾ ਹੀ । ਖੁਸ਼ੀ ਸੱਚਮੁੱਚ ਦਿਮਾਗ ਦੀ ਇਕ ਅਵਸਥਾ ਹੈ।

 

 
 
 
 
 
 
 
 
 
 
 
 
 

Came across this beauuuuuutiful picture which I had to share . “HAPPINESS “ truly a state of mind !!!

A post shared by Suniel Shetty (@suniel.shetty) on

 

ਅਮਿਤਾਭ ਬਚਨ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਲੱਗ ਨਜ਼ਰੀਏ ਨਾਲ ਪੇਸ਼ ਕੀਤਾ ਹੈ।  ਉਨ੍ਹਾਂ ਫੋਟੋ ਸ਼ੇਅਰ ਕਰਨ ਨਾਲ ਹੀ ਇਕ ਆਪਣੇ ਵਿਚਾਰ ਸੋਸ਼ਲ ਮੀਡੀਆ ਉਤੇ ਸਾਂਝੇ ਕਰ ਦਿੱਤੇ।  ਆਮ ਆਦਮੀ ਹੁਣ ਆਮ ਨਹੀਂ ਰਿਹਾ, ਉਹ ਖਾਸ ਹੈ। ਉਹ ਖੁਦ ਆਪਣਾ ਪ੍ਰਚਾਰ ਕਰ ਸਕਦਾ ਹੈ, ਖੁਦ ਆਪਣਾ ਮਧਿਅਮ ਬਣ ਗਿਆ ਹੈ। ਆਪਣੇ ਵੱਲ ਧਿਆਨ ਕਿਵੇਂ ਆਕਰਿਸ਼ਤ ਕੀਤਾ ਜਾਵੇ, ਸਿੱਖ ਗਿਆ। ਧਿਆਨ ਆਕਰਸ਼ਿਤ ਕਰਨਾ, ਉਸਦੀ ਧਨ ਰਾਸ਼ੀ, ਉਸਦਾ ਮੁੱਲ ਬਣ ਗਿਆ ਹੈ। ਉਸਦਾ ਹਥਿਆ–ਮੋਬਾਇਲ ਕਿੰਨੇ ਮੋਬਾਇਲ ਗਿਣ ਸਕਦੇ ਹੋ ਤੁਸੀਂ?

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਐਕਟਰ ਬੋਮਨ ਇਰਾਨੀ ਨੇ ਇਯ ਫੋਟੇ ਨਾਲ ਲਿਖਿਆ ਕਿ ਤੁਸੀਂ ਸਿਰਫ ਉਨੇਂ ਹੈ ਜਿੰਨੇ ਖੁਸ਼ ਤੁਸੀਂ ਹੋਣਾ ਚੁੰਦੇ ਹੋ। ਇਹ ਇਕ ਅਜਿਹੀ ਕਹਾਵਤ ਹੈ ਜੋ ਸਾਰਿਆਂ ਲਈ ਬਰਾਬਰ ਤੌਰ ਉਤੇ ਸੱਚ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਸੈਲਫੀ ਫੋਟੋ ਬਾਕੀ ਸਾਰੀਆਂ ਸੈਲਫੀਆਂ ਤੋਂ ਜ਼ਿਆਦਾ ਲਾਈਕ ਕਰਨਯੋਗ ਹੈ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amitabh bachchan anupam kher sunil shetty boman irani and several bollywood actors share kids with chappal selfie viral social media