ਮਸ਼ਹੂਰ ਵਪਾਰੀ ਆਨੰਦ ਮਹਿੰਦਰਾ ਇਰਾਨ ਦੇ ਇਕ 5 ਸਾਲ ਦੇ ਲੜਕੇ ਚ ਫੁੱਟਬਾਲ ਦਾ ਹੁਨਰ ਦੇਖ ਕੇ ਇੰਨੇ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਨੇ ਇਸ ਬੱਚੇ ਦਾ ਵੀਡੀਓ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਜਦੋਂ ਮੈਂ ਪਹਿਲੀ ਵਾਰ ਇਸ #whatsappwonderbox ਚ ਦੇਖਿਆ ਤਾਂ ਮੈਨੂੰ ਲਗਿਆ ਕਿ ਇਹ ਕੋਈ ਛੋਟੀ ਲੜਕੀ ਹੈ ਪਰ ਬਾਅਦ ਚ ਪਤਾ ਲਗਿਆ ਕਿ ਇਹ 5 ਸਾਲ ਦਾ ਇਕ ਇਰਾਨੀ ਲੜਕਾ ਹੈ, ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ। ਇੰਜੋਏ।
ਆਨੰਦ ਮਹਿੰਦਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੁਨਰਮੰਦ ਲੋਕਾਂ ਦੇ ਵੀਡੀਓ ਸ਼ੇਅਰ ਕਰ ਚੁੱਕੇ ਹਨ। ਜਿਹੜੇ ਕਾਫੀ ਵਾਇਰਲ ਹੋਏ ਹਨ।
.